ਅਮਿਤਾਭ ਬੱਚਨ ਨੇ ਔਰਤਾਂ ਦੇ ਅੰਡਰ ਗਾਰਮੈਂਟਸ ਨੂੰ ਲੈ ਕੇ ਕੀਤਾ ਅਜਿਹਾ ਟਵੀਟ, ਫੈਨਸ ਨੇ ਇਸ ਤਰ੍ਹਾਂ ਕੀਤਾ ਰਿਐਕਟ

ਅਮਿਤਾਭ ਬੱਚਨ ਆਪਣੀ ਦਮਦਾਰ ਆਵਾਜ਼ ਅਤੇ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਨਵਾਂ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਟਵੀਟ ‘ਚ ਉਨ੍ਹਾਂ ਨੇ ਔਰਤਾਂ ਦੇ ਅੰਡਰ ਗਾਰਮੈਂਟਸ ਨੂੰ ਲੈ ਕੇ ਸਵਾਲ ਕੀਤਾ ਹੈ ।

By  Shaminder July 27th 2023 05:31 PM

ਅਮਿਤਾਭ ਬੱਚਨ (Amitabh Bachchan) ਆਪਣੀ ਦਮਦਾਰ ਆਵਾਜ਼ ਅਤੇ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦਾ ਇੱਕ ਨਵਾਂ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਟਵੀਟ ‘ਚ ਉਨ੍ਹਾਂ ਨੇ ਔਰਤਾਂ ਦੇ ਅੰਡਰ ਗਾਰਮੈਂਟਸ ਨੂੰ ਲੈ ਕੇ ਸਵਾਲ ਕੀਤਾ ਹੈ । ਜਿਸ ਨੂੰ ਲੈ ਕੇ ਫੈਨਸ ਵੀ ਖੂਬ ਰਿਐਕਸ਼ਨ ਦੇ ਰਹੇ ਹਨ । ਕਈ ਫੈਨਸ ਬਿੱਗ ਬੀ ਦੇ ਇਸ ਸਵਾਲ ‘ਤੇ ਰਿਐਕਸ਼ਨ ਦੇ ਰਹੇ ਹਨ ਅਤੇ ਕਈ ਲੋਕ ਉਨ੍ਹਾਂ ਦੀ ਖਿਚਾਈ ਵੀ ਕਰ ਰਹੇ ਹਨ । ਜਦੋਂਕਿ ਕੁਝ ਲੋਕ ਬਿੱਗ ਬੀ ਦੇ ਇਸ ਸਵਾਲ ‘ਤੇ ਹੈਰਾਨ ਵੀ ਹਨ । 


ਹੋਰ ਪੜ੍ਹੋ : ਰਾਜਵੀਰ ਜਵੰਦਾ ਨੇ ਪਿੰਡ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਬੇਸ਼ੱਕ ਭਰੋ ਉਡਾਰੀਆਂ ਅੰਬਰ ਨੇ ਖੁੱਲ੍ਹੇ, ਪਰ ਭੁੱਲੀਏ ਨਾ ਉਡੀਕਦੇ ਜੋ ਚੌਂਕੇ ਚੁੱਲ੍ਹੇ’

ਕੀ ਲਿਖਿਆ ਟਵੀਟ ‘ਚ ! 

ਅਮਿਤਾਭ ਬੱਚਨ ਦਾ ਇਹ ਟਵੀਟ ਕਾਫੀ ਪੁਰਾਣਾ ਹੈ । ਇਸ ਟਵੀਟ ‘ਚ ਉਨ੍ਹਾਂ ਨੇ ਪੁੱਛਿਆ ਸੀ ਕਿ ਉਨ੍ਹਾਂ ਨੇ ਪੁੱਛਿਆ ਸੀ ਕਿ ਅੰਗਰੇਜ਼ੀ ਭਾਸ਼ਾ 'ਚ 'ਬ੍ਰਾ' ਇਕਵਚਨ ਅਤੇ 'ਪੈਂਟੀਜ਼' ਬਹੁਵਚਨ ਕਿਉਂ ਹੈ?। ਜਿਸ ਤੋਂ ਬਾਅਦ ਫੈਨਸ ਨੇ ਰਿਐਕਸ਼ਨ ਦਿੰਦੇ ਹੋਏ ਕਿਹਾ ਕਿ ‘ਵਧੀਆ ਸਵਾਲ ਹੈ, ਬੱਚਨ ਸਰ। ਅਗਲੇ ਸੀਜ਼ਨ ‘ਚ ਕੇਬੀਸੀ ‘ਚ ਪੁੱਛਾਂਗੇ। ਜਦੋਂਕਿ ਇੱਕ ਹੋਰ ਨੇ ਕਿਹਾ ‘ਇਸ ਦੀ ਉਮੀਦ ਨਹੀਂ ਸੀ’।ਇਸ ਤੋਂ ਇਲਾਵਾ ਹੋਰ ਵੀ ਕਈ ਰਿਐਕਸ਼ਨ ਇਸ ਟਵੀਟ ‘ਤੇ ਆ ਰਹੇ ਹਨ । 


ਬਿੱਗ ਬੀ ਹਨ ਫ਼ਿਲਮਾਂ ‘ਚ ਸਰਗਰਮ 

ਅਮਿਤਾਭ ਬੱਚਨ ਫ਼ਿਲਮਾਂ ‘ਚ ਲਗਾਤਾਰ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਸ ‘ਚ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । 




Related Post