ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਪ੍ਰੈਗਨੇਂਟ ਦੀਪਿਕਾ ਪਾਦੂਕੋਣ ਦੀ ਮਦਦ ਕਰਦੇ ਨਜ਼ਰ ਆਏ ਅਮਿਤਾਭ ਬੱਚਨ ਅਤੇ ਪ੍ਰਭਾਸ, ਵੇਖੋ ਵੀਡੀਓ
ਹਾਲ ਹੀ ‘ਚ ਉਹ ਆਪਣੀ ਆਉਣ ਵਾਲੀ ਫ਼ਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ ‘ਚ ਕਿਸੇ ਈਵੈਂਟ ‘ਚ ਪਹੁੰਚੀ ਸੀ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਦੀਪਿਕਾ ਪਾਦੂਕੋਣ (Deepika Padukone) ਇਨ੍ਹੀਂ ਦਿਨੀਂ ਪ੍ਰੈਗਨੇਂਸੀ ਦੇ ਨਾਲ-ਨਾਲ ਆਪਣੇ ਕੰਮ ਨੂੰ ਵੀ ਇਨਜੁਆਏ ਕਰ ਰਹੀ ਹੈ।ਜਲਦ ਹੀ ਉਹ ਪ੍ਰਭਾਸ ਦੇ ਨਾਲ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ।ਅਦਾਕਾਰਾ ਪ੍ਰਭਾਸ ਦੇ ਨਾਲ ਫ਼ਿਲਮ ‘ਕਲਕੀ’ ‘ਚ ਨਜ਼ਰ ਆਉਣ ਵਾਲੀ ਹੈ। ਪ੍ਰੈਗਨੇਂਟ ਹੋਣ ਦੇ ਬਾਵਜੂਦ ਉਹ ਕੰਮ ਕਰ ਰਹੀ ਹੈ ਤੇ ਉਸ ਨੇ ਆਪਣੇ ਕੰਮ ਤੋਂ ਵੀ ਬ੍ਰੇਕ ਨਹੀਂ ਲਿਆ ਹੈ। ਹਾਲ ਹੀ ‘ਚ ਉਹ ਆਪਣੀ ਆਉਣ ਵਾਲੀ ਫ਼ਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ ‘ਚ ਕਿਸੇ ਈਵੈਂਟ ‘ਚ ਪਹੁੰਚੀ ਸੀ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਜੈਜ਼ੀ ਬੀ ਦੇ ਪੁੱਤਰ ਨੇ ਡਿਗਰੀ ਕੀਤੀ ਹਾਸਲ, ਪਿਤਾ ਜੈਜ਼ੀ ਬੀ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਸਟੇਜ ਤੋਂ ਥੱਲੇ ਕੁਰਸੀ ‘ਤੇ ਬੈਠੀ ਸੀ ਅਤੇ ਇਸ ਤੋਂ ਬਾਅਦ ਕੁਰਸੀ ‘ਤੇ ਉੱਠ ਕੇ ਸਟੇਜ ‘ਤੇ ਜਾਣ ਲੱਗੀ । ਜਿਉਂ ਹੀ ਅਦਾਕਾਰਾ ਪੌੜੀਆਂ ਚੜ੍ਹਨ ਲੱਗੀ ਤਾਂ ਅਦਾਕਾਰ ਅਮਿਤਾਭ ਬੱਚਨ ਤੇ ਪ੍ਰਭਾਸ ਦੌੜ ਕੇ ਅੱਗੇ ਆਏ ਅਤੇ ਅਮਿਤਾਭ ਬੱਚਨ ਨੇ ਦੀਪਿਕਾ ਦਾ ਹੱਥ ਫੜ੍ਹ ਕੇ ਉਸ ਨੂੰ ਪੌੜੀ ‘ਤੇ ਚੜ੍ਹਨ ‘ਚ ਮਦਦ ਕੀਤੀ।
ਫ਼ਿਲਮ ਬਾਰੇ ਗੱਲਬਾਤ ਕਰਨ ਤੋਂ ਬਾਅਦ ਜਦੋਂ ਦੀਪਿਕਾ ਸਟੇਜ ਤੋਂ ਥੱਲੇ ਆਈ ਤਾਂ ਪ੍ਰਭਾਸ ਨੇ ਫਟਾਫਟ ਹੱਥ ਫੜ੍ਹ ਕੇ ਦੀਪਿਕਾ ਨੂੰ ਥੱਲੇ ਉਤਰਨ ‘ਚ ਮਦਦ ਕੀਤੀ ।
ਬਲੈਕ ਗਾਊਨ ‘ਚ ਦਿਖੀ ਬੇਹੱਦ ਖੂਬਸੂਰਤ
ਅਦਾਕਾਰਾ ਬਲੈਕ ਗਾਊਨ ‘ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਲੁੱਕ ਨੂੰ ਹਾਈ ਹੀਲਸ ਦੇ ਨਾਲ ਕੰਪਲੀਟ ਕੀਤਾ ।ਬਲੈਕ ਗਾਊਨ ‘ਚ ਅਦਾਕਾਰਾ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਸੀ । ਪਰ ਇਸ ਈਵੈਂਟ ਦੇ ਦੌਰਾਨ ਕਈ ਲੋਕਾਂ ਨੇ ਹਾਈ ਹੀਲਸ ਪਾਉਣ ਨੂੰ ਲੈ ਕੇ ਟਰੋਲ ਵੀ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਹਾਲਤ ‘ਚ ਅਦਾਕਾਰਾ ਨੂੰ ਹਾਈ ਹੀਲਸ ਨਹੀਂ ਪਾਉਣੀ ਚਾਹੀਦੀ।