ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਧੀ ਸ਼ਵੇਤਾ ਨੇ ਪੁਰਾਣੀ ਤਸਵੀਰ ਸਾਂਝੀ ਕਰਕੇ ਦਿੱਤੀ ਮਾਪਿਆਂ ਨੂੰ ਖ਼ਾਸ ਮੌਕੇ ‘ਤੇ ਵਧਾਈ
ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਅਦਾਕਾਰ ਦੀ ਧੀ ਸ਼ਵੇਤਾ ਬੱਚਨ ਨੇ ਆਪਣੇ ਮਾਪਿਆਂ ਨੂੰ ਇਸ ਖ਼ਾਸ ਮੌਕੇ ‘ਤੇ ਵਧਾਈ ਦਿੰਦੇ ਹੋਏ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ।
ਅਮਿਤਾਭ ਬੱਚਨ (Amitabh Bachchan) ਅਤੇ ਜਯਾ ਬੱਚਨ (Jaya Bachchan) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਅਦਾਕਾਰ ਦੀ ਧੀ ਸ਼ਵੇਤਾ ਬੱਚਨ ਨੇ ਆਪਣੇ ਮਾਪਿਆਂ ਨੂੰ ਇਸ ਖ਼ਾਸ ਮੌਕੇ ‘ਤੇ ਵਧਾਈ ਦਿੰਦੇ ਹੋਏ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਜਯਾ ਅਤੇ ਅਮਿਤਾਭ ਇੱਕ ਦੂਜੇ ਦੇ ਵੱਲ ਵੇਖ ਰਹੇ ਹਨ । ਸ਼ਵੇਤਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ ।
ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਮਨਾਇਆ ਪਤੀ ਦਾ ਜਨਮਦਿਨ, ਪਰਿਵਾਰ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ
ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਮਾਪਿਆਂ ਦੇ ਲਈ ਆਪਣੇ ਪਿਆਰ ਨੂੰ ਦਰਸਾਇਆ ਹੈ ਅਤੇ ਵਿਆਹੁਤਾ ਜ਼ਿੰਦਗੀ ਦੇ 50 ਸਾਲ ਪੂਰੇ ਹੋਣ ਦੇ ਲਈ ਵਧਾਈ ਦਿੱਤੀ ਹੈ ।
3 ਜੂਨ 1973 ਨੂੰ ਵਿਆਹ ਦੇ ਬੰਧਨ ‘ਚ ਬੱਝੇ ਸੀ ਬਿੱਗ ਬੀ
ਅਮਿਤਾਭ ਅਤੇ ਜਯਾ ਬੱਚਨ ਸਾਲ 1973 ‘ਚ ਅੱਜ ਦੇ ਦਿਨ ਯਾਨੀ ਕਿ ਤਿੰਨ ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ । ਦੋਵੇਂ ਜਣੇ ਫ਼ਿਲਮ ‘ਗੁੱਡੀ’ ਦੇ ਸ਼ੂਟ ਦੌਰਾਨ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਜਣੇ ਫ਼ਿਲਮ ‘ਬੰਸੀ ਬਿਰਜੂ’ ‘ਚ ਬਤੌਰ ਹੀਰੋ ਹੀਰੋਇਨ ਨਜ਼ਰ ਆਏ ਸਨ ।
ਪਰ ਇਹ ਫ਼ਿਲਮ ਦੋਵਾਂ ਦੀ ਮੁਲਾਕਾਤ ਦਾ ਜ਼ਰੀਆ ਜ਼ਰੂਰ ਬਣੀ ਪਰ ਫ਼ਿਲਮ ‘ਗੁੱਡੀ’ ਦੋਵਾਂ ਨੂੰ ਨਜ਼ਦੀਕ ਲਿਆਉਣ ਦਾ ਜ਼ਰੀਆ ਬਣੀ ਸੀ । ਜਿਸ ਤੋਂ ਬਾਅਦ ਦੋਵਾਂ ਦੀਆਂ ਅੱਖਾਂ ਚਾਰ ਹੋ ਗਈਆਂ ਸਨ । ਪਰ ਫ਼ਿਲਮ ‘ਜੰਜੀਰ’ ਨੇ ਦੋਵਾਂ ਨੂੰ ਹਮੇਸ਼ਾ ਦੇ ਲਈ ਵਿਆਹ ਦੇ ਬੰਧਨ ‘ਚ ਬੰਨ ਦਿੱਤਾ । ਦੋਵੇਂ ਇੱਕ ਧੀ ਅਤੇ ਇੱਕ ਪੁੱਤਰ ਦੇ ਮਾਪੇ ਹਨ ਅਤੇ ਪੋਤੀ ਦੋਹਤਿਆਂ ਦੇ ਨਾਨਾ ਨਾਨੀ ਬਣ ਚੁੱਕੇ ਹਨ ।