Gadar-Ek Prem Katha: ਸਕੀਨਾ ਨੇ ਦਿਖਾਇਆ ਹੈਂਡਪੰਪ ਉਖਾੜਨ ਵਾਲਾ ਆਈਕੋਨਿਕ ਸੀਨ ਕਿੱਥੇ ਹੋਇਆ ਸੀ ਸ਼ੂਟ , ਕਿਹਾ 'ਹਿੰਦੁਸਤਾਨ ਜ਼ਿੰਦਾਬਾਦ'

ਸੰਨੀ ਦਿਓਲ ਤੇ ਅਮੀਸ਼ਾ ਪਟੇਲ ਮੁੜ 22 ਸਾਲਾਂ ਬਾਅਦ ਆਪਣੀ ਫ਼ਿਲਮ 'ਗਦਰ: ਏਕ ਪ੍ਰੇਮ ਕਥਾ' ਦੇ ਸੀਕਵਲ ਗਦਰ 2 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। 'ਗਦਰ: ਏਕ ਪ੍ਰੇਮ ਕਥਾ' 'ਚ ਕਈ ਮਸ਼ਹੂਰ ਸੀਨ ਸਨ ਪਰ ਇਸ ਫ਼ਿਲਮ ਦਾ ਸਭ ਤੋਂ ਮਸ਼ਹੂਰ ਸੀਨ ਤਾਰਾ ਸਿੰਘ ਦਾ ਪਾਕਿਸਤਾਨ 'ਚ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣਾ ਤੇ ਉੱਥੇ ਮੌਜੂਦ ਹੈਂਡਪੰਪ ਨੂੰ ਉਖਾੜਨਾ। ਹੁਣ ਗਦਰ ਦੀ ਸਕੀਨਾ ਯਾਨੀ ਕਿ ਅਮੀਸ਼ਾ ਪਟੇਲ ਨੇ ਇੱਕ ਵੀਡੀਓ ਸਾਂਝਾ ਕਰਕੇ ਫੈਨਜ਼ ਨੂੰ ਦੱਸਿਆ ਕਿ ਇਹ ਸੀਨ ਕਿਸ ਥਾਂ 'ਤੇ ਸ਼ੂਟ ਕੀਤਾ ਗਿਆ ਸੀ।

By  Pushp Raj June 12th 2023 06:49 PM

Gadar-Ek Prem Katha:ਸੰਨੀ ਦਿਓਲ ਤੇ ਅਮੀਸ਼ਾ ਪਟੇਲ ਮੁੜ 22 ਸਾਲਾਂ ਬਾਅਦ ਆਪਣੀ ਫ਼ਿਲਮ ਗਦਰ ਏਕ ਪ੍ਰੇਮ ਕਥਾਂ ਦੇ ਸੀਕਵਲ ਗਦਰ 2 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ।   'ਗਦਰ: ਏਕ ਪ੍ਰੇਮ ਕਥਾ' 'ਚ ਕਈ ਮਸ਼ਹੂਰ ਸੀਨ ਸਨ ਪਰ ਇਸ ਫਿਲਮ ਦਾ ਸਭ ਤੋਂ ਮਸ਼ਹੂਰ ਸੀਨ ਤਾਰਾ ਸਿੰਘ ਦਾ ਪਾਕਿਸਤਾਨ 'ਚ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਅਤੇ ਹੈਂਡਪੰਪ ਨੂੰ ਉਖਾੜਨ ਦਾ ਸੀਨ ਸੀ।


ਫ਼ਿਲਮ 'ਗਦਰ: ਏਕ ਪ੍ਰੇਮ ਕਥਾ' ਬਾਲੀਵੁੱਡ ਦੀਆਂ ਸਭ ਤੋਂ ਹਿੱਟ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਵਿੱਚ ਤਾਰਾ ਸਿੰਘ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਸੀ। ਫਿਲਮ ਦੇ ਗੀਤ ਹੋਣ ਜਾਂ ਐਕਸ਼ਨ ਜਾਂ ਡਾਇਲਾਗ, ਸਭ ਕੁਝ ਅੱਜ ਵੀ ਦਰਸ਼ਕਾਂ ਦੇ ਮਨਾਂ 'ਚ ਤਾਜ਼ਾ ਹੈ।

 ਹਾਲ ਹੀ 'ਚ ਇਹ ਫ਼ਿਲਮ 22 ਸਾਲਾਂ ਬਾਅਦ ਮੁੜ ਰਿਲੀਜ਼ ਹੋਈ ਹੈ ਅਤੇ ਜਲਦ ਹੀ ਫ਼ਿਲਮ 'ਗਦਰ' ਦਾ ਸੀਕਵਲ 'ਗਦਰ 2' ਵੀ ਵੱਡੇ ਪਰਦੇ 'ਤੇ ਆਉਣ ਜਾ ਰਿਹਾ ਹੈ। ਇਸ ਸਭ ਦੇ ਵਿਚਾਲੇ ਫ਼ਿਲਮ ਦੀ ਹੀਰੋਈਨ ਯਾਨੀ ਕਿ ਸਕੀਨਾ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਦੱਸਿਆ ਕਿ ਗਦਰ: ਏਕ ਪ੍ਰੇਮ ਕਥਾ' ਵਿੱਚ, ਜਿੱਥੇ ਸੰਨੀ ਦਿਓਲ ਦੇ ਹੈਂਡਪੰਪ ਦਾ ਬਹੁਤ ਮਸ਼ਹੂਰ ਸੀਨ ਸ਼ੂਟ ਕੀਤਾ ਗਿਆ ਸੀ, ਅੱਜ ਉਸ ਦੀ ਹਾਲਤ ਕੀ ਹੈ? 

View this post on Instagram

A post shared by Ameesha Patel (@ameeshapatel9)


ਕਿੱਥੇ ਸ਼ੂਟ ਹੋਇਆ ਸੀ ਹੈਂਡਪੰਪ ਉਖਾੜਨ ਵਾਲਾ ਸੀਨ?

ਅਮੀਸ਼ਾ ਪਟੇਲ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ  ਸ਼ੇਅਰ ਕੀਤੀ ਹੈ ਤੇ ਇਸ ਸੀਨ ਨੂੰ ਸ਼ੂਟ ਕਰਨ ਵਾਲੀ ਥਾਂ ਵਿਖਾਈ ਹੈ। ਜਿੱਥੇ ਇਹ ਸੀਨ ਸ਼ੂਟ ਕੀਤਾ ਗਿਆ ਉਹ  ਬਹੁਤ ਹੀ ਖੂਬਸੂਰਤ ਪਾਰਕ ਨਜ਼ਰ ਆ ਰਿਹਾ ਹੈ। ਵੀਡੀਓ 'ਚ ਅਮੀਸ਼ਾ ਦੱਸਦੀ ਹੈ ਕਿ ਸੰਨੀ ਦਿਓਲ ਦੇ ਹੈਂਡਪੰਪ ਨੂੰ ਉਖਾੜਨ ਦਾ ਸੀਨ ਲਖਨਊ 'ਚ ਫਰਾਂਸਿਸ ਕਾਨਵੈਂਟ ਸਟੂਲ 'ਤੇ ਸ਼ੂਟ ਕੀਤਾ ਗਿਆ ਸੀ। ਵੀਡੀਓ ਦੇ ਕੈਪਸ਼ਨ 'ਚ ਅਮੀਸ਼ਾ ਨੇ ਲਿਖਿਆ, ''ਗਦਰ (ਲਖਨਊ) ਦੀ ਸਭ ਤੋਂ ਮਸ਼ਹੂਰ ਲੋਕੇਸ਼ਨ ..ਇੱਥੇ ਆਈਕਾਨਿਕ ਹੈਂਡਪੰਪ ਸੀਨ ਸ਼ੂਟ ਕੀਤਾ ਗਿਆ ਸੀ। ਹਿੰਦੁਸਤਾਨ ਜ਼ਿੰਦਾਬਾਦ।''

ਵੀਡੀਓ 'ਚ ਪੀਲੇ ਸਲੀਵਲੇਸ ਟਾਪ ਅਤੇ ਨੀਲੇ ਰੰਗ ਦੀ ਪੈਂਟ 'ਚ ਨਜ਼ਰ ਆ ਰਹੀ ਅਮੀਸ਼ਾ ਕਹਿੰਦੀ ਹੈ, ''ਉਸ ਸਮੇਂ ਇੱਥੇ ਕੋਈ ਘਾਹ ਨਹੀਂ ਸੀ, ਪਾਰਕ ਵੀ ਨਹੀਂ ਸੀ। ਇੱਥੇ ਅਜਿਹਾ ਕੁਝ ਵੀ ਨਹੀਂ ਸੀ ਜੋ ਹੁਣ ਦਿਖਾਈ ਦਿੰਦਾ ਹੈ। ਅਤੇ ਉੱਥੇ ਸਿਰਫ਼ ਪੌੜੀਆਂ ਹੀ ਬਣੀਆਂ ਹੋਈਆਂ ਸਨ।'' ਵੀਡੀਓ 'ਚ ਅਮੀਸ਼ਾ ਅੱਗੇ ਉਹ ਜਗ੍ਹਾ ਦਿਖਾਉਂਦੀ ਹੈ, ਜਿੱਥੇ ਹੈਂਡ ਪੰਪ ਨੂੰ ਉਖਾੜਨ ਦਾ ਸੀਨ ਸ਼ੂਟ ਕੀਤਾ ਗਿਆ ਸੀ। ਅਮੀਸ਼ਾ ਕਹਿੰਦੀ ਹੈ, “ਇੱਥੇ ਪੰਪ ਉਖੜ ਗਿਆ ਅਤੇ ਫਿਰ ਅਸੀਂ ਸਾਰੇ ਭੱਜ ਗਏ।” ਇਸ ਤੋਂ ਬਾਅਦ, ਅਦਾਕਾਰਾ ਉੱਥੇ ਬਣੀਆਂ ਪੌੜੀਆਂ ਵੱਲ ਇਸ਼ਾਰਾ ਕਰਦੀ ਹੈ ਅਤੇ ਦੱਸਦੀ ਹੈ ਕਿ ਉੱਥੇ ਹਿੰਦੁਸਤਾਨ ਜ਼ਿੰਦਾਬਾਦ, ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ ਦਾ ਸੀਨ ਸ਼ੂਟ ਕੀਤਾ ਗਿਆ ਸੀ।


 ਹੋਰ ਪੜ੍ਹੋ: SRK Fans: ਸ਼ਾਹਰੁਖ ਖ਼ਾਨ ਦੇ ਫੈਨਜ਼ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, 'ਮੰਨਤ' ਦੇ ਬਾਹਰ ਹੋਇਆ ਕੁਝ ਅਜਿਹਾ ਕੀ ਬਣ ਗਿਆ ਇਤਿਹਾਸ

ਦੱਸ ਦੇਈਏ ਕਿ 'ਗਦਰ: ਏਕ ਪ੍ਰੇਮ ਕਥਾ' 15 ਜੂਨ 2001 ਨੂੰ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਇਸ ਫਿਲਮ ਦਾ ਸੀਕਵਲ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਸੀਕਵਲ ਵਿੱਚ ਵੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ ਨਜ਼ਰ ਆਵੇਗੀ ਅਤੇ ਤਾਰਾ ਸਿੰਘ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਗਰਜਦੇ ਨਜ਼ਰ ਆਉਣਗੇ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਮੇਕਰਸ ਨੇ 'ਗਦਰ 2' ਦਾ ਟੀਜ਼ਰ ਵੀ ਲਾਂਚ ਕਰ ਦਿੱਤਾ ਹੈ।


Related Post