ਫਿਲਮ 'ਪੁਸ਼ਪਾ 2' ਤੋਂ ਅੱਲੂ ਅਰਜੁਨ ਦਾ ਨਵਾਂ ਪੋਸਟਰ ਆਇਆ ਸਾਹਮਣੇ, ਵੱਖਰੇ ਅੰਦਾਜ਼ 'ਚ ਨਜ਼ਰ ਆਏ ਅੱਲੂ ਅਰਜੁਨ
ਹਾਲ ਹੀ 'ਚ 'ਪੁਸ਼ਪਾ 2' 'ਚ ਰਸ਼ਮਿਕਾ ਮੰਦਾਨਾ ਯਾਨੀ ਸ਼੍ਰੀਵੱਲੀ ਦਾ ਲੁੱਕ ਸਾਹਮਣੇ ਆਇਆ ਸੀ। ਹੁਣ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੇ ਆਪਣੀ ਆਉਣ ਵਾਲੀ ਫਿਲਮ 'ਪੁਸ਼ਪਾ 2 ਦ ਰੂਲ' ਦੇ ਟੀਜ਼ਰ ਦਾ ਇੱਕ ਨਵੇਂ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ 'ਚ ਅੱਲੂ ਅਰਜੁਨ ਨੂੰ ਨਵੇਂ ਅਵਤਾਰ 'ਚ ਨਜ਼ਰ ਆ ਰਹੇ ਹਨ।
Film Pushpa 2 new poster : ਫਿਲਮ 'ਪੁਸ਼ਪਾ 2' ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕਈ ਤਰ੍ਹਾਂ ਦੇ ਅਪਡੇਟਸ ਸਾਹਮਣੇ ਆ ਰਹੇ ਹਨ। ਹਾਲ ਹੀ 'ਚ 'ਪੁਸ਼ਪਾ 2' 'ਚ ਰਸ਼ਮਿਕਾ ਮੰਦਾਨਾ ਯਾਨੀ ਸ਼੍ਰੀਵੱਲੀ ਦਾ ਲੁੱਕ ਸਾਹਮਣੇ ਆਇਆ ਸੀ। ਹੁਣ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੇ ਆਪਣੀ ਆਉਣ ਵਾਲੀ ਫਿਲਮ 'ਪੁਸ਼ਪਾ 2 ਦਿ ਰੂਲ' ਦੇ ਟੀਜ਼ਰ ਦਾ ਇੱਕ ਨਵੇਂ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ 'ਚ ਅੱਲੂ ਅਰਜੁਨ ਨੂੰ ਨਵੇਂ ਅਵਤਾਰ 'ਚ ਨਜ਼ਰ ਆ ਰਹੇ ਹਨ।
'ਪੁਸ਼ਪਾ 2' ਦੇ ਨਵੇਂ ਪੋਸਟਰ 'ਤੇ ਨਜ਼ਰ ਮਾਰੀਏ ਤਾਂ ਇਸ 'ਚ ਅੱਲੂ ਅਰਜੁਨ ਦਾ ਰੁਦਰ ਅਵਤਾਰ ਨਜ਼ਰ ਆ ਰਿਹਾ ਹੈ। ਅੱਲੂ ਸ਼ੰਖ ਵਜਾ ਰਹੇ ਹਨ ਅਤੇ ਤ੍ਰਿਸ਼ੂਲ ਫੜੇ ਹੋਏ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਚਿਹਰਾ ਗੁਲਾਲ ਨਾਲ ਲਾਲ ਨਜ਼ਰ ਆ ਰਿਹਾ ਹੈ। ਅੱਲੂ ਦੀਆਂ ਅੱਖਾਂ ਵਿੱਚ ਅੱਗ ਦਿਖਾਈ ਦੇ ਰਹੀ ਹੈ। ਨਵੇਂ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅੱਲੂ ਅਰਜੁਨ ਨੇ ਕੈਪਸ਼ਨ 'ਚ ਲਿਖਿਆ ਹੈ, 'ਪੁਸ਼ਪਾ 2 ਦ ਰੂਲ' ਦਾ ਟੀਜ਼ਰ 8 ਅਪ੍ਰੈਲ ਨੂੰ ਰਿਲੀਜ਼ ਹੋਵੇਗਾ।' ਪੁਸ਼ਪਾ ਦੇ ਰੂਪ 'ਚ ਅੱਲੂ ਦਾ ਇਹ ਰੋਮਾਂਚਕ ਪੋਸਟਰ ਮਨ ਨੂੰ ਹਿਲਾ ਦੇਣ ਵਾਲਾ ਹੈ।
'ਪੁਸ਼ਪਾ 2' ਦੀ ਗੱਲ ਕਰੀਏ ਤਾਂ ਇਹ 2021 'ਚ ਰਿਲੀਜ਼ ਹੋਈ ਮਸ਼ਹੂਰ ਫਿਲਮ 'ਪੁਸ਼ਪਾ' ਦਾ ਸੀਕਵਲ ਹੈ। ਅੱਲੂ ਅਰਜੁਨ, ਰਸ਼ਮਿਕਾ ਮੰਦਾਨਾ, ਫਹਾਦ ਅਤੇ ਫਾਸਿਲ ਦੇ ਦਮਦਾਰ ਪ੍ਰਦਰਸ਼ਨ ਨੇ 'ਪੁਸ਼ਪਾ' ਨੂੰ ਹਿੱਟ ਬਣਾ ਦਿੱਤਾ। ਹੁਣ 'ਪੁਸ਼ਪਾ 2' ਵਿੱਚ ਉਹੀ ਕਲਾਕਾਰ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ।
ਹੋਰ ਪੜ੍ਹੋ : ਕਰੋੜਾਂ ਦੀ ਮਾਲਕਨ 'ਡ੍ਰੀਮ ਗਰਲ' ਹੇਮਾ ਮਾਲਿਨੀ 'ਤੇ ਹੈ 1.42 ਕਰੋੜ ਰੁਪਏ ਦਾ ਕਰਜ਼ਾ
ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਦੱਸ ਦੇਈਏ ਕਿ ਪੁਸ਼ਪਾ ਰਾਜ ਇਸ ਸਾਲ ਪਰਦੇ 'ਤੇ ਆਵੇਗੀ। ਫਿਲਮ ਪੁਸ਼ਪਾ- 2 ਇਸੇ ਸਾਲ ਹੀ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।