ਸੋਨਾਕਸ਼ੀ ਦੇ ਪਤੀ ਜ਼ਹੀਰ ਇਕਬਾਲ ‘ਤੇ ‘ਲਵ ਜਿਹਾਦ’ ਦਾ ਇਲਜ਼ਾਮ, ਸ਼ਤਰੂਘਨ ਸਿਨ੍ਹਾ ਬੋਲੇ ‘ਮੇਰੀ ਧੀ ਨੇ ਕੋਈ ਗੈਰ ਕਾਨੂੰਨੀ…’
ਸੋਨਾਕਸ਼ੀ ਸਿਨ੍ਹਾ ਨੇ ਬੀਤੇ ਦਿਨੀਂ ਵਿਆਹ ਕਰਵਾ ਲਿਆ ।ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਬਿਹਾਰ ਦੇ ਕਈ ਹਿੰਦੂ ਸੰਗਠਨਾਂ ਨੇ ਇਸ ਵਿਆਹ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਈ ਹਿੰਦੂ ਸੰਗਠਨਾਂ ਨੇ ਤਾਂ ਸੋਨਾਕਸ਼ੀ ਨੂੰ ਬਿਹਾਰ ‘ਚ ਨਾ ਆਉਣ ਦੀ ਧਮਕੀ ਤੱਕ ਦੇ ਦਿੱਤੀ ਹੈ।
ਸੋਨਾਕਸ਼ੀ ਸਿਨ੍ਹਾ (Sonakashi Sinha) ਨੇ ਬੀਤੇ ਦਿਨੀਂ ਵਿਆਹ ਕਰਵਾ ਲਿਆ ।ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਬਿਹਾਰ ਦੇ ਕਈ ਹਿੰਦੂ ਸੰਗਠਨਾਂ ਨੇ ਇਸ ਵਿਆਹ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਈ ਹਿੰਦੂ ਸੰਗਠਨਾਂ ਨੇ ਤਾਂ ਸੋਨਾਕਸ਼ੀ ਨੂੰ ਬਿਹਾਰ ‘ਚ ਨਾ ਆਉਣ ਦੀ ਧਮਕੀ ਤੱਕ ਦੇ ਦਿੱਤੀ ਹੈ। ਕਿਉਂਕਿ ਕੁਝ ਲੋਕ ਇਸ ਨੂੰ ਹਿੰਦੂ ਧਰਮ ਦੇ ਅਪਮਾਨ ਦੇ ਨਾਲ ਜੋੜ ਰਹੇ ਹਨ ।ਜਵਾਈ ਜ਼ਹੀਰ ਇਕਬਾਲ ‘ਤੇ ਲਵ ਜਿਹਾਦ ਦਾ ਇਲਜ਼ਾਮ ਲਗਾਉਣ ‘ਤੇ ਸ਼ਤਰੂਘਨ ਸਿਨ੍ਹਾ ਨੇ ਵੀ ਆਪਣੀ ਚੁੱਪ ਤੋੜ ਦਿੱਤੀ ਹੈ।
ਜੋ ਵਿਆਹ ਤੋਂ ਕੁਝ ਦਿਨ ਪਹਿਲਾਂ ਤੱਕ ਧੀ ਦੇ ਵਿਆਹ ਤੋਂ ਨਰਾਜ਼ ਸਨ । ਦੱਸ ਦਈਏ ਕਿ ਸੋਨਾਕਸ਼ੀ ਸਿਨ੍ਹਾ ਦੇ ਦੋਵਾਂ ਭਰਾ ਵੀ ਇਸ ਵਿਆਹ ‘ਚ ਸ਼ਾਮਿਲ ਨਹੀਂ ਸਨ ਹੋਏ । ਬੀਤੇ ਦਿਨ ਸੋਨਾਕਸ਼ੀ ਦੇ ਭਰਾ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਸ ਨੇ ਕਿਹਾ ਸੀ ਕਿ ਸੋਨਾਕਸ਼ੀ ਨੂੰ ਚੰਗੇ ਮਾੜੇ ਦੀ ਪਛਾਣ ਨਹੀਂ ਹੈ’।
ਮੈਂ ਉਸ ਨੂੰ ਕਿਸੇ ਹੱਦ ਤੱਕ ਹੀ ਸਮਝਾ ਸਕਦਾ ਹਾਂ । ਉਹ ਬਾਲਗ ਹੈ ਅਤੇ ਮੈਂ ਜ਼ਿਆਦਾ ਉਸ ਦੀ ਜ਼ਿੰਦਗੀ ‘ਚ ਦਖਲ ਨਹੀਂ ਦਿੰਦਾ ਹਾਂ। ਸੋਨਾਕਸ਼ੀ ਦੇ ਵਿਆਹ ਦਾ ਜਦੋਂ ਵਿਰੋਧ ਹੋਣ ਲੱਗਿਆ ਤਾਂ ਸ਼ਤਰੂਘਨ ਸਿਨ੍ਹਾ ਧੀ ਦੇ ਬਚਾਅ ‘ਚ ਅੱਗੇ ਆਏ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਕੁਝ ਵੀ ਗਲਤ ਤੇ ਗੈਰ ਕਾਨੂੰਨੀ ਨਹੀਂ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਫਰਤ ਨਾ ਫੈਲਾਉਣ’।