Alia Bhatt B'day: ਆਲੀਆ ਭੱਟ ਦੇ 30ਵੇਂ ਜਨਮਦਿਨ 'ਤੇ ਪਰਿਵਾਰ ਨੇ ਬਣਵਾਇਆ ਸਪੈਸ਼ਲ ਕੇਕ, ਅਦਾਕਾਰਾ ਦੇ ਬਰਥਡੇਅ ਸੈਲੀਬ੍ਰੇਸ਼ਨ ਦੀ ਤਸਵੀਰ ਹੋਈ ਵਾਇਰਲ
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਆਲੀਆ ਭੱਟ ਦੇ ਬਰਥਡੇਅ ਸੈਲੀਬ੍ਰੇਸ਼ਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਤਸਵੀਰ ਦੇ ਵਿੱਚ ਆਲੀਆ ਹੱਥ ਜੋੜ ਕੇ ਰੱਬ ਅੱਗੇ ਪ੍ਰਾਰਥਨਾ ਕਰਦੀ ਨਜ਼ਰ ਆ ਰਹੀ ਹੈ।

Alia Bhatt B'day Celebration: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ, ਜਿਸ 'ਤੇ ਦੇਸ਼ ਅਤੇ ਦੁਨੀਆ ਤੋਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਆਲੀਆ ਭੱਟ ਬਾਲੀਵੁੱਡ ਦੀ ਸਫਲ ਅਭਿਨੇਤਰੀ ਹੈ, ਜਿਸ ਕਾਰਨ ਪ੍ਰਸ਼ੰਸਕ ਉਨ੍ਹਾਂ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ। ਹਾਲ ਹੀ ਵਿੱਚ ਅਦਾਕਾਰਾ ਦੇ ਬਰਥਡੇਅ ਸੈਲੀਬ੍ਰੇਸ਼ਨ ਦੀ ਤਸਵੀਰ ਵਾਇਰਲ ਹੋ ਰਹੀ ਹੈ।
ਪਰਿਵਾਰ ਨੇ ਆਲੀਆ ਦੇ ਜਨਮਦਿਨ ਨੂੰ ਸਪੈਸ਼ਲ ਕੇਕ ਰਾਹੀਂ ਬਣਾਇਆ ਖ਼ਾਸ
ਆਲੀਆ ਭੱਟ ਨੇ ਬੀਤੀ ਰਾਤ ਆਪਣੇ 30ਵੇਂ ਜਨਮ ਦਿਨ ਦਾ ਕੇਕ ਕੱਟਿਆ। ਪਰਿਵਾਰਕ ਮੈਂਬਰਸ ਨੇ ਆਲੀਆ ਦੇ 30ਵੇਂ ਜਨਮਦਿਨ 'ਤੇ ਖ਼ਾਸ ਕੇਕ ਬਣਵਾਇਆ। ਜਦੋਂ ਆਲੀਆ ਨੇ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਤਾਂ ਉਸ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਮੌਜੂਦ ਸਨ।
ਆਲੀਆ ਭੱਟ ਦੇ ਇੱਕ ਫੈਨ ਗਰੁੱਪ ਨੇ ਇੰਸਟਾਗ੍ਰਾਮ 'ਤੇ ਉਸ ਦੇ ਜਨਮਦਿਨ ਦੇ ਜਸ਼ਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕਰਦੀ ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਲੀਆ ਦਾ ਬਰਥਡੇਅ ਕੇਕ ਬਹੁਤ ਹੀ ਸੋਹਣਾ ਹੈ। ਇਹ ਕੇਕ ਨਿਊਮੈਰਿਕਲ ਨੰਬਰ 30 ਦੀ ਸ਼ੇਪ ਵਿੱਚ ਬਣਾਇਆ ਗਿਆ ਹੈ ਤੇ ਇਸ ਨੂੰ ਉਪਰ ਤੋਂ ਕਈ ਤਰ੍ਹਾਂ ਦੇ ਤਾਜ਼ੇ ਫਲਾਂ ਨਾਲ ਸਜਾਇਆ ਗਿਆ ਹੈ ਜੋ ਵੇਖਣ ਵਿੱਚ ਬੁਹਤ ਹੀ ਆਕਰਸ਼ਕ ਵਿਖਾਈ ਦੇ ਰਿਹਾ ਹੈ। ਆਲੀਆ ਭੱਟ ਦੀ ਇਹ ਫੋਟੋ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਆਲੀਆ ਭੱਟ ਨੂੰ ਫੈਨਜ਼ ਲਗਾਤਾਰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਆਲੀਆ ਇੰਡਸਟਰੀ ਦੀ ਸਭ ਤੋਂ ਪਸੰਦੀਦਾ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਸ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ 'ਚ ਲਿਖਿਆ, 'ਆਲੀਆ ਤੁਸੀਂ ਹਜ਼ਾਰਾਂ ਸਾਲਾਂ ਤੱਕ ਸਾਡਾ ਮਨੋਰੰਜਨ ਕਰਦੇ ਰਹੋ। ਅਸੀਂ ਬਹੁਤ ਖੁਸ਼ ਹਾਂ ਕਿ ਤੁਹਾਡਾ ਪਰਿਵਾਰਕ ਜੀਵਨ ਬਹੁਤ ਵਧੀਆ ਚੱਲ ਰਿਹਾ ਹੈ। ਉੱਥੇ ਹੀ ਦੂਜੇ ਫੈਨ ਨੇ ਲਿਖਿਆ, 'ਤੁਹਾਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਕਿ ਤੁਸੀਂ 30 ਸਾਲ ਦੀ ਹੋ ਗਈ ਹੋ, ਆਲੀਆ। ਪ੍ਰਮਾਤਮਾ ਦੀ ਕਿਰਪਾ ਹਮੇਸ਼ਾ ਤੁਹਾਡੇ 'ਤੇ ਬਣੀ ਰਹੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਨੇ ਬਾਲੀਵੁੱਡ ਵਿੱਚ ਫ਼ਿਲਮ ਸਟੂਡੈਂਟ ਆਫ ਦਿ ਈਅਰ ਤੋਂ ਸ਼ੁਰੂਆਤ ਕੀਤੀ ਸੀ। ਹੁਣ ਤੱਕ ਆਲੀਆ ਬਾਲੀਵੁੱਡ ਵਿੱਚ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ, ਜਿਸ 'ਚ ਉੜਤਾ ਪੰਜਾਬ, ਹਾਈਵੇਅ, ਲਵ ਯੂ ਜ਼ਿੰਦਗੀ, ਕਲੰਕ, ਸ਼ਾਨਦਾਰ, ਰਾਜ਼ੀ, ਗੰਗੂਬਾਈ ਕਾਠੀਆਵਾੜੀ, ਡਾਰਲਿੰਗਸ ਤੇ ਬ੍ਰਹਮਾਸਤਰ ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ।