ਅਕਸ਼ੇ ਕੁਮਾਰ ਦੀ ਫ਼ਿਲਮ ‘ਓ ਮਾਈ ਗੌਡ’ ਹੋਵੇਗੀ ਬੈਨ, ਬਿਨ੍ਹਾਂ ਇਜਾਜ਼ਤ ਅਕਸ਼ੇ ਨੇ ਫ਼ਿਲਮਾਏ ਅਜਿਹੇ ਦ੍ਰਿਸ਼
ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਓ ਮਾਈ ਗੌਡ ਨੂੰ ਲੈ ਕੇ ਚਰਚਾ ‘ਚ ਹਨ । ਪਰ ਰਿਲੀਜ਼ ਤੋਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ਵਿਵਾਦਾਂ ‘ਚ ਘਿਰ ਗਈ ਹੈ। ਕਿਉਂਕਿ ਇਸ ਫ਼ਿਲਮ ‘ਚ ਕੁਝ ਅਜਿਹੇ ਦ੍ਰਿਸ਼ ਫ਼ਿਲਮਾਏ ਗਏ ਹਨ । ਜਿਨ੍ਹਾਂ ਨੂੰ ਲੈ ਕੇ ਵਿਰੋਧ ਜਤਾਇਆ ਜਾ ਰਿਹਾ ਹੈ ।
ਅਕਸ਼ੇ ਕੁਮਾਰ (Akshay Kumar) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਓ ਮਾਈ ਗੌਡ ਨੂੰ ਲੈ ਕੇ ਚਰਚਾ ‘ਚ ਹਨ । ਪਰ ਰਿਲੀਜ਼ ਤੋਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ਵਿਵਾਦਾਂ ‘ਚ ਘਿਰ ਗਈ ਹੈ। ਕਿਉਂਕਿ ਇਸ ਫ਼ਿਲਮ ‘ਚ ਕੁਝ ਅਜਿਹੇ ਦ੍ਰਿਸ਼ ਫ਼ਿਲਮਾਏ ਗਏ ਹਨ । ਜਿਨ੍ਹਾਂ ਨੂੰ ਲੈ ਕੇ ਵਿਰੋਧ ਜਤਾਇਆ ਜਾ ਰਿਹਾ ਹੈ । ਖਬਰਾਂ ਮੁਤਾਬਕ ਅਕਸ਼ੇ ਕੁਮਾਰ ਦੀ ਇਸ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਮੰਦਰ ਦੇ ਵਿਹੜੇ ‘ਚ ਹੀ ਧਾਰਮਿਕ ਸਮੱਗਰੀ ਦਾ ਬਜ਼ਾਰ ਬਨਾਉਣ ਅਤੇ ਵੱਡੀ ਗਿਣਤੀ ‘ਚ ਨਾਰੀਅਲ ਲੈ ਕੇ ਜਾਣ ਕਾਰਨ ਵਿਰੋਧ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਫ਼ਿਲਮ ਦੇ ਮੁੱਖ ਕਿਰਦਾਰ ‘ਚ ਨਜ਼ਰ ਆਉਣ ਵਾਲੇ ਪੰਕਜ ਤ੍ਰਿਪਾਠੀ ਦੇ ਰਹਿਣ ਦਾ ਇੰਤਜ਼ਾਮ ਵੀ ਮੰਦਰ ‘ਚ ਹੀ ਕੀਤਾ ਗਿਆ ਸੀ । ਜਿਸ ਤੋਂ ਬਾਅਦ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ ।
ਫ਼ਿਲਮ ਦਾ ਹੋਵੇਗਾ ਰਿਵਿਊ
ਫ਼ਿਲਮ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਰਿਲੀਜ਼ ਤੋਂ ਪਹਿਲਾਂ ਇਸ ਦਾ ਰਿਵਿਊ ਕਰਨ ਦਾ ਫੈਸਲਾ ਲਿਆ ਗਿਆ ਹੈ ।ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਮੰਦਰ ਦੇ ਬਾਹਰ ਲੱਗਣ ਵਾਲੀ ਧਾਰਮਿਕ ਸਮੱਗਰੀ ਦਾ ਬਜ਼ਾਰ ਮੰਦਰ ਦੇ ਵਿਹੜੇ ‘ਚ ਲਗਾਇਆ ਗਿਆ ਸੀ, ਉਹ ਵੀ ਸ਼ੂਟਿੰਗ ਦੇ ਲਈ ।
ਉਸ ਵੇਲੇ ਵੀ ਸਾਹਮਣੇ ਆਇਆ ਸੀ ਕਿ ਉਜੈਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਹਾਕਾਲ ਮੰਦਰ ਸਮਿਤੀ ਨੇ ਇਹ ਜਾਣੇ ਬਿਨ੍ਹਾਂ ਹੀ ਇਜਾਜ਼ਤ ਦੇ ਦਿੱਤੀ ਸੀ ਕਿ ਫ਼ਿਲਮ ‘ਚ ਮੰਦਰ ਨੂੰ ਲੈ ਕੇ ਕੀ ਦਿਖਾਇਆ ਜਾ ਰਿਹਾ ਹੈ ।