ਐਸ਼ਵਰਿਆ ਤੇ ਅਰਾਧਿਆ ਅਨੰਤ-ਰਾਧਿਕਾ ਦੇ ਵਿਆਹ ‘ਚ ਪਹੁੰਚੀਆਂ ਇੱਕਲੀਆਂ, ਅਭਿਸ਼ੇਕ ਮਾਪਿਆਂ ਦੇ ਨਾਲ ਪਹੁੰਚੇ, ਬੱਚਨ ਪਰਿਵਾਰ ਨਾਲ ਝਗੜੇ ਦੀਆਂ ਖਬਰਾਂ ਤੇਜ਼
ਅਦਾਕਾਰਾ ਉਸ ਵੇਲੇ ਹੁਣ ਮੁੜ ਤੋਂ ਸੁਰਖੀਆਂ ‘ਚ ਆ ਗਈ ਜਦੋਂ ਅਨੰਤ ਅੰਬਾਨੀ ਦੇ ਵਿਆਹ ‘ਚ ਉਹ ਆਪਣੀ ਧੀ ਅਰਾਧਿਆ ਦੇ ਨਾਲ ਇੱਕਲੀ ਹੀ ਪੁੱਜੀ ਸੀ। ਜਦੋਂਕਿ ਉਸ ਨੇ ਆਪਣੀ ਧੀ ਦੇ ਨਾਲ ਹੀ ਪੋਜ਼ ਦਿੱਤੇ ।
ਪਿਛਲੇ ਕਈ ਦਿਨਾਂ ਤੋਂ ਐਸ਼ਵਰਿਆ ਰਾਏ (Aishwarya Rai Bachchan) ਤੇ ਅਭਿਸ਼ੇਕ ਵਿਚਾਲੇ ਅਣਬਣ ਦੀਆਂ ਖਬਰਾਂ ਚੱਲ ਰਹੀਆਂ ਹਨ । ਇਹ ਵੀ ਖ਼ਬਰ ਸੀ ਕਿ ਐਸ਼ਵਰਿਆ ਆਪਣੇ ਪਰਿਵਾਰ ਤੋਂ ਵੱਖ ਰਹਿੰਦੀ ਹੈ।ਪਰ ਇਸ ਮਾਮਲੇ ‘ਚ ਨਾ ਤਾਂ ਬੱਚਨ ਪਰਿਵਾਰ ਦੇ ਵੱਲੋਂ ਕੋਈ ਪ੍ਰਤੀਕਰਮ ਆਇਆ ਅਤੇ ਨਾ ਹੀ ਐਸ਼ਵਰਿਆ ਨੇ ਇਸ ਮਾਮਲੇ ‘ਚ ਚੁੱਪ ਤੋੜੀ ਹੈ। ਅਦਾਕਾਰਾ ਉਸ ਵੇਲੇ ਹੁਣ ਮੁੜ ਤੋਂ ਸੁਰਖੀਆਂ ‘ਚ ਆ ਗਈ ਜਦੋਂ ਅਨੰਤ ਅੰਬਾਨੀ ਦੇ ਵਿਆਹ ‘ਚ ਉਹ ਆਪਣੀ ਧੀ ਅਰਾਧਿਆ ਦੇ ਨਾਲ ਇੱਕਲੀ ਹੀ ਪੁੱਜੀ ਸੀ। ਜਦੋਂਕਿ ਉਸ ਨੇ ਆਪਣੀ ਧੀ ਦੇ ਨਾਲ ਹੀ ਪੋਜ਼ ਦਿੱਤੇ । ਜਿਸ ਤੋਂ ਬਾਅਦ ਬੱਚਨ ਪਰਿਵਾਰ ਦੇ ਨਾਲ ਐਸ਼ਵਰਿਆ ਦੇ ਝਗੜੇ ਦੀਆਂ ਖ਼ਬਰਾਂ ਮੁੜ ਤੋਂ ਸੁਰਖੀਆਂ ‘ਚ ਹਨ ।
ਹੋਰ ਪੜ੍ਹੋ : ਗਾਇਕ ਸੁਖਬੀਰ ਸਿੰਘ ਨੇ ਅੰਬਾਨੀ ਪਰਿਵਾਰ ਦੇ ਘਰ ਲਾਈਆਂ ਰੌਣਕਾਂ, ਜਸ਼ਨ ‘ਚ ਡੁੱਬੇ ਅਕਾਸ਼ ਅੰਬਾਨੀ, ਵੇਖੋ ਵੀਡੀਓ
ਸੋਸ਼ਲ ਮੀਡੀਆ ਤੇ ਅਨੰਤ ਅੰਬਾਨੀ ਦੇ ਵਿਆਹ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ‘ਚ ਐਸ਼ਵਰਿਆ ਆਪਣੀ ਧੀ ਦੇ ਨਾਲ ਇੱਕਲੀ ਹੀ ਪਹੁੰਚੀ ਹੈ ਤੇ ਇਸ ਤੋਂ ਪਹਿਲਾਂ ਉਹ ਅਦਾਕਾਰਾ ਰੇਖਾ ਨੂੰ ਮਿਲਦੀ ਹੋਈ ਨਜ਼ਰ ਆਉਂਦੀ ਹੈ। ਕੁਝ ਕੁ ਪਲ ਰੇਖਾ ਨਾਲ ਮਿਲਣ ਤੋਂ ਬਾਅਦ ਉਹ ਪੋਜ਼ ਦੇਣ ਦੇ ਲਈ ਆ ਜਾਂਦੀ ਹੈ ।
ਫੈਨਸ ਨੇ ਦਿੱਤੇ ਰਿਐਕਸ਼ਨ
ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਉਨ੍ਹਾਂ ਦੀ ਸਾਦਗੀ ਭਰੀ ਲੁੱਕ ਤੋਂ ਹਰ ਕੋਈ ਪ੍ਰਭਾਵਿਤ ਹੋਇਆ ਹੈ। ਇੱਕ ਨੇ ਲਿਖਿਆ ਐਸ਼ਵਰਿਆ ਦੀ ਲੁੱਕ ਬਹੁਤ ਐਲੀਗੇਂਟ ਹੈ, ਜਦੋਂਕਿ ਇੱਕ ਹੋਰ ਨੇ ਲਿਖਿਆ ‘ਦੋਵੇਂ ਬਹੁਤ ਇੱਕਠੀਆਂ ਖੁਸ਼ ਨਜ਼ਰ ਆ ਰਹੀਆਂ ਹਨ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਘੱਟੋ ਘੱਟ ਅਭਿਸ਼ੇਕ ਨੂੰ ਇਸ ਸਮੇਂ ਤਾਂ ਉਸ ਦੇ ਨਾਲ ਹੋਣਾ ਚਾਹੀਦਾ ਸੀ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ।