ਘਰ ‘ਤੇ ਹੋਈ ਫਾਈਰਿੰਗ ਤੋਂ ਬਾਅਦ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੇ ਦਿੱਤਾ ਰਿਐਕਸ਼ਨ, ਫਾਈਰਿੰਗ ਕਰਨ ਵਾਲਿਆਂ ਦੀ ਪਹਿਲੀ ਤਸਵੀਰ ਆਈ ਸਾਹਮਣੇ

ਸਲਮਾਨ ਖ਼ਾਨ ਦੇ ਘਰ ਐਤਵਾਰ ਨੂੰ ਸਵੇਰੇ ਪੰਜ ਵਜੇ ਦੇ ਕਰੀਬ ਫਾਈਰਿੰਗ ਹੋਈ । ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ।

By  Shaminder April 15th 2024 10:24 AM

ਐਤਵਾਰ ਦੀ ਸਵੇਰ ਨੂੰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਈਰਿੰਗ ਹੋਈ । ਜਿਸ ਤੋਂ ਬਾਅਦ ਅਦਾਕਾਰ ਦੇ ਫੈਨਸ ‘ਚ ਚਿੰਤਾ ਬਣੀ ਹੋਈ ਹੈ। ਇਸ ਤੋਂ ਬਾਅਦ ਸਲਮਾਨ ਖ਼ਾਨ (Salman khan) ਦੇ ਪਿਤਾ ਸਲੀਮ ਖ਼ਾਨ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ। ੳੇੁਨ੍ਹਾਂ ਨੇ ਕਿਹਾ ਕਿ ਕੁਝ ਨਹੀਂ ਹੋਇਆ ਹੈ।ਅਸੀਂ ਡਰਨ ਵਾਲੇ ਨਹੀਂ ਹਾਂ। ਤੁਸੀਂ ਲੋਕ ਕੁਝ ਜ਼ਿਆਦਾ ਹੀ ਤਹਿ ਤੱਕ ਪਹੁੰਚ ਜਾਂਦੇ ਹੋ ।


ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਨੇ ਵਿੱਗ ਪਾ ਕੇ ਕਿਉਂ ਕੀਤਾ ਸੀ ਗਾਉਣਾ ਸ਼ੁਰੂ ਅਤੇ ਜ਼ਿੰਦਗੀ ‘ਚ ਕਦੇ ਵੀ ਰਾਤ ਦਾ ਸ਼ੋਅ ਕਿਉਂ ਨਹੀਂ ਕੀਤਾ ਬੁੱਕ, ਜਾਣੋ ਗਾਇਕਾ ਨਾਲ ਜੁੜੀਆਂ ਦਿਲਚਸਪ ਗੱਲਾਂ

ਬਾਈਕ ‘ਤੇ ਆਏ ਸਨ ਸ਼ੂਟਰ 

ਪੁਲਿਸ ਮੁਤਾਬਕ ਬਾਈਕ ‘ਤੇ ਸ਼ੂਟਰ ਆਏ ਸਨ ਅਤੇ ਜਿਸ ਬਾਈਕ ‘ਤੇ ਆਏ ਸਨ। ਉਸ ਨੂੰ ਬਰਾਮਦ ਕਰ ਲਿਆ ਗਿਆ ਹੈ। ਬਾਈਕ ਨੂੰ ਬਾਂਦਰਾ ਇਲਾਕੇ ਦੇ ਮਾਊਂਟ ਮੈਰੀ ਦੇ ਕੋਲ ਬਰਾਮਦ ਕੀਤਾ ਗਿਆ ਹੈ । ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੂਟਰ ਮਹਾਰਾਸ਼ਟਰ ਤੋਂ ਬਾਹਰ ਦੇ ਹਨ । 


ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ

ਜਾਣਕਾਰੀ ਦੇ ਮੁਤਾਬਕ ਸਲਮਾਨ ਖ਼ਾਨ ਦੇ ਘਰ ਅੰਦਰੋਂ ਵੀ ਗੋਲੀ ਬਰਾਮਦ ਹੋਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਫਾਈਰਿੰਗ ਦੀ ਜ਼ਿੰਮੇਵਾਰੀ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ । ਉਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਇੱਕ ਪੋਸਟ ਪਾ ਕੇ ਇਸ ਫਾਈਰਿੰਗ ਦੀ ਜ਼ਿੰਮੇਵਾਰੀ ਲਈ ਹੈ।


ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਪਿਛਲੇ ਲੰਮੇ ਸਮੇਂ ਤੋਂ ਸਲਮਾਨ ਖ਼ਾਨ ਨੂੰ ਮਾਰਨ ਦੀ ਧਮਕੀ ਦੇ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਲਮਾਨ ਦੇ ਪਨਵਿਲਾ ਫਾਰਮ ਹਾਊਸ ਸਥਿਤ ਵੀ ਦੋ ਜਣਿਆਂ ਨੂੰ ਸਲਮਾਨ ਦੇ ਫਾਰਮ ਹਾਊਸ ਦੀ ਰੇਕੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ।  

View this post on Instagram

A post shared by Salman Khan (@beingsalmankhan)




Related Post