ਸਲਮਾਨ ਖ਼ਾਨ ਦੇ ਨਾਲ-ਨਾਲ ਰਾਖੀ ਸਾਵੰਤ ਦੀ ਜਾਨ ਨੂੰ ਵੀ ਖਤਰਾ, ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਅਦਾਕਾਰਾ ਨੂੰ ਚਿਤਾਵਨੀ

ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੇ ਮੋਬਾਈਲ ਫੋਨ ‘ਤੇ ਆਈ ਧਮਕੀ ਦੇ ਬਾਰੇ ਪੱਤਰਕਾਰਾਂ ਨੂੰ ਮੈਸੇਜ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ।

By  Shaminder April 20th 2023 11:14 AM

ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਕਈ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਸਲਮਾਨ ਖ਼ਾਨ (Salman Khan)ਤੋਂ ਬਾਅਦ ਹੁਣ ਰਾਖੀ ਸਾਵੰਤ ਦੀ ਜਾਨ ਨੂੰ ਵੀ ਖਤਰਾ ਦੱਸਿਆ ਜਾ ਰਿਹਾ ਹੈ । ਰਾਖੀ ਸਾਵੰਤ (Rakhi Sawant) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੇ ਮੋਬਾਈਲ ਫੋਨ ‘ਤੇ ਆਈ ਧਮਕੀ ਦੇ ਬਾਰੇ ਪੱਤਰਕਾਰਾਂ ਨੂੰ ਮੈਸੇਜ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ । 

 

ਹੋਰ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ‘ਚ ਐਂਟਰੀ ਨੂੰ ਲੈ ਕੇ ਵਿਵਾਦ ਕਰਨ ਵਾਲੀ ਕੁੜੀ ਨੇ ਮੰਗੀ ਮੁਆਫ਼ੀ, ਵੀਡੀਓ ਜਸਬੀਰ ਜੱਸੀ ਨੇ ਕੀਤਾ ਸਾਂਝਾ

View this post on Instagram

A post shared by यतीन तांबे (@yatin_tambe_)


ਰਾਖੀ ਨੂੰ ਸਲਮਾਨ ਖ਼ਾਨ ਤੋਂ ਦੂਰ ਰਹਿਣ ਦੀ ਹਿਦਾਇਤ

ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਨੂੰ ਲੈ ਕੇ ਸੁਰਖੀਆਂ ‘ਚ ਹਨ । ਇਸ ਫ਼ਿਲਮ ‘ਚ ਅਦਾਕਾਰ ਦੇ ਨਾਲ ਕਈ ਪੰਜਾਬੀ ਅਦਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਅਦਾਕਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ । 


ਰਾਖੀ ਨੇ ਧਮਕੀ ਭਰੀ ਮੇਲ ਪੜ੍ਹ ਕੇ ਸੁਣਾਈ 

ਰਾਖੀ ਸਾਵੰਤ ਨੇ ਫੋੋਟੋਗ੍ਰਾਫਰਸ ਦੇ ਸਾਹਮਣੇ ਉਸ ਨੂੰ ਮਿਲੀ ਧਮਕੀ ਭਰੀ ਮੇਲ ਪੜ੍ਹ ਕੇ ਸੁਣਾਈ ਹੈ । ਰਾਖੀ ਸਾਵੰਤ ਨੇ ਬਿਸ਼ਨੋਈ ਗੈਂਗ ਵੱਲੋਂ ਧਮਕੀ ਬਾਰੇ ਪੁਸ਼ਟੀ ਕਰਦਿਆਂ ਦੱਸਿਆ । ਜਿਸ ‘ਚ ਲਿਖਿਆ ਹੈ ‘ਰਾਖੀ ਤੇਰੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ।ਸਲਮਾਨ ਖ਼ਾਨ ਦੇ ਮਾਮਲੇ ‘ਚ ਨਾ ਪਵੋ । ਨਹੀਂ ਤਾਂ ਤੈਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ’।


ਇਸ ਮੇਲ ਤੋਂ ਬਾਅਦ ਰਾਖੀ ਸਾਵੰਤ ਘਬਰਾਈ ਹੋਈ ਨਜ਼ਰ ਆਈ ਅਤੇ ਉਹ ਫੋਟੋਗ੍ਰਾਫਰਸ ਦੇ ਸਾਹਮਣੇ ਹੀ ਕਹਿਣ ਲੱਗੀ ਕਿ ਮੇਰੇ ਤੋਂ ਦੂਰ ਰਹੋ ।

View this post on Instagram

A post shared by Salman Khan (@beingsalmankhan)




Related Post