ਅਦਾਕਾਰ ਅਰਬਾਜ਼ ਖ਼ਾਨ (Arbaaz Khan) ਨੇ ਕੁਝ ਦਿਨ ਪਹਿਲਾਂ ਹੀ ਸ਼ੂਰਾ ਖ਼ਾਨ (Shura Khan) ਦੇ ਨਾਲ ਦੂਜਾ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਹੁਣ ਅਦਾਕਾਰ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਦਾ ਜਨਮ ਦਿਨ (Birthday) ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਬਾਜ਼ ਖ਼ਾਨ ਨੇ ਸ਼ੂਰਾ ਦੇ ਹੱਥਾਂ ‘ਚ ਹੱਥ ਪਾਈ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਸ਼ੂਰਾ ਦੇ ਜਨਮ ਦਿਨ ‘ਤੇ ਪੈਪਰਾਜੀ ਦੇ ਨਾਲ ਕੇਕ ਵੀ ਕੱਟਿਆ । ਕੇਕ ਕੱਟਣ ਤੋਂ ਬਾਅਦ ਪੈਪਰਾਜੀਸ ਦੇ ਵੱਲੋਂ ਸ਼ੂਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੇ ।ਅਦਾਕਾਰ ਇਸ ਮੌਕੇ ਡੈਨਿਮ ਲੁੱਕ ‘ਚ ਨਜ਼ਰ ਆਏ ਜਦੋਂਕਿ ਸ਼ੂਰਾ ਰੈਡ ਡਰੈੱਸ ‘ਚ ਦਿਖਾਈ ਦਿੱਤੀ । ਇਸ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਸ਼ੂਰਾ ਨੂੰ ਜਨਮ ਦਿਨ ‘ਤੇ ਵਧਾਈ ਦੇ ਰਿਹਾ ਹੈ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਤੁਸੀਂ ਪਛਾਣਿਆ !
ਸ਼ੂਰਾ ਦੇ ਜਨਮ ਦਿਨ ‘ਤੇ ਖ਼ਾਨ ਪਰਿਵਾਰ ਦੇ ਵੱਲੋਂ ਪਾਰਟੀ ਵੀ ਰੱਖੀ ਗਈ ਸੀ । ਜਿਸ ‘ਚ ਅਰਪਿਤਾ ਖ਼ਾਨ, ਅਰਬਾਜ਼ ਖ਼ਾਨ ਦੀ ਮਾਂ ਸਲਮਾ ਖ਼ਾਨ ਅਤੇ ਹੈਲਨ ਵੀ ਸ਼ਾਮਿਲ ਹੋਈਆਂ ਸਨ। ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਹੋਰ ਕਈ ਸਿਤਾਰੇ ਵੀ ਇਸ ਪਾਰਟੀ ‘ਚ ਦਿਖਾਈ ਦਿੱਤੇ ਸਨ । ਜਿਸ ‘ਚ ਚੰਕੀ ਪਾਂਡੇ, ਸ਼ਿਲਪਾ ਸ਼ੈੱਟੀ ਸਣੇ ਕਈ ਸਿਤਾਰੇ ਪਾਰਟੀ ‘ਚ ਸ਼ਾਮਿਲ ਹੋਏ ।
ਅਦਾਕਾਰ ਅਰਬਾਜ਼ ਖ਼ਾਨ ਦਾ ਸ਼ੂਰਾ ਦੇ ਨਾਲ ਦੂਜਾ ਵਿਆਹ ਹੋਇਆ ਹੈ । ਇਸ ਤੋਂ ਪਹਿਲਾਂ ਉਹ ਅਦਾਕਾਰਾ ਮਲਾਇਕਾ ਅਰੋੜਾ ਦੇ ਨਾਲ ਵਿਆਹੇ ਹੋਏ ਸਨ । ਪਰ ਕੁਝ ਸਾਲ ਪਹਿਲਾਂ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਜਿਸ ਤੋਂ ਬਾਅਦ ਅਰਬਾਜ਼ ਜਾਰਜੀਆ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ ਅਤੇ ਮਲਾਇਕਾ ਅਰੋੜਾ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਹੈ। ਪਰ ਅਰਬਾਜ਼ ਖ਼ਾਨ ਨੇ ਜਾਰਜੀਆ ਤੋਂ ਦੂਰੀ ਬਣਾ ਲਈ ਤੇ ਸ਼ੂਰਾ ਦੇ ਨਾਲ ਦੂਜਾ ਵਿਆਹ ਕਰਕੇ ਆਪਣਾ ਘਰ ਵਸਾ ਲਿਆ ਹੈ।