ਵਿਆਹ ਤੋਂ ਪੰਜ ਸਾਲ ਬਾਅਦ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਵਿਖਾਇਆ ਆਪਣੇ ਵਿਆਹ ਦਾ ਵੀਡੀਓ, 2018 ‘ਚ ਲਈਆਂ ਸਨ ਲਾਵਾਂ

ਦੀਪਿਕਾ ਅਤੇ ਰਣਵੀਰ ਸਿੰਘ ਨੇ ਆਪਣੇ ਵਿਆਹ ਤੋਂ ਪੰਜ ਸਾਲਾਂ ਬਾਅਦ ਆਪਣੇ ਵਿਆਹ ਦਾ ਵੀਡੀਓ ਸਾਂਝਾ ਕੀਤਾ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਦਰਅਸਲ ਇਹ ਜੋੜੀ ਮਸ਼ਹੂਰ ਚੈਟ ਸ਼ੋਅ ਕਾਫੀ ਵਿਦ ਕਰਨ ਦੇ ਨਵੇਂ ਸੀਜ਼ਨ ‘ਚ ਪਹੁੰਚੀ ਸੀ । ਜਿੱਥੇ ਇਸ ਜੋਭੀ ਦੇ ਵੱਲੋਂ ਆਪਣੇ ਵਿਆਹ ਦਾ ਅਣਵੇਖਿਆ ਵੀਡੀਓ ਸ਼ੇਅਰ ਕੀਤਾ ਗਿਆ ਸੀ ।

By  Shaminder October 26th 2023 10:37 AM

ਦੀਪਿਕਾ ਪਾਦੂਕੋਣ (Deepika Padukone) ਅਤੇ ਰਣਵੀਰ ਸਿੰਘ ਨੇ ਆਪਣੇ ਵਿਆਹ ਤੋਂ ਪੰਜ ਸਾਲਾਂ ਬਾਅਦ ਆਪਣੇ ਵਿਆਹ ਦਾ ਵੀਡੀਓ ਸਾਂਝਾ ਕੀਤਾ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਦਰਅਸਲ ਇਹ ਜੋੜੀ ਮਸ਼ਹੂਰ ਚੈਟ ਸ਼ੋਅ ਕਾਫੀ ਵਿਦ ਕਰਨ ਦੇ ਨਵੇਂ ਸੀਜ਼ਨ ‘ਚ ਪਹੁੰਚੀ ਸੀ । ਜਿੱਥੇ ਇਸ ਜੋਭੀ ਦੇ ਵੱਲੋਂ ਆਪਣੇ ਵਿਆਹ ਦਾ ਅਣਵੇਖਿਆ ਵੀਡੀਓ ਸ਼ੇਅਰ ਕੀਤਾ ਗਿਆ ਸੀ ।ਸਾਲ  2018 ‘ਚ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝੀ ਸੀ ।

ਹੋਰ ਪੜ੍ਹੋ :  ਅਦਾਕਾਰਾ ਸੋਨਾਲੀ ਸਹਿਗਲ ਨੇ ਪਤੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

ਹੁਣ ਵਿਆਹ ਤੋਂ ਪੰਜ ਸਾਲਾਂ ਬਾਅਦ ਦੀਪਿਕਾ ਅਤੇ ਰਣਵੀਰ ਸਿੰਘ ਨੇ ਦੁਨੀਆ ਦੇ ਸਾਹਮਣੇ ਇਸ ਵੀਡੀਓ ਨੂੰ ਰਿਵੀਲ ਕੀਤਾ ਹੈ । ਵੀਡੀਓ ‘ਚ ਹਲਦੀ, ਮਹਿੰਦੀ ਤੋਂ ਲੈ ਕੇ ਅਨੰਦ ਕਾਰਜ ਤੱਕ ਦੀਆਂ ਰਸਮਾਂ ਸ਼ਾਮਿਲ ਹਨ ।  

HD - 2 | deepveer wedding 🧿❤️ pic.twitter.com/zQGvgG9Jyp

— Deepika Files (@FilesDeepika) October 25, 2023

ਵੀਡੀਓ ਦੀ ਸ਼ੁਰੂਆਤ ‘ਚ ਰਣਵੀਰ ਨੇ ਕੀਤਾ ਦੀਪਿਕਾ ਨੂੰ ਪ੍ਰਪੋਜ਼ 

ਵੀਡੀਓ ਦੀ ਸ਼ੁਰੂਆਤ ਰਣਵੀਰ ਸਿੰਘ ਦੇ ਨਾਲ ਹੁੰਦੀ ਹੈ । ਜਿਸ ‘ਚ ਰਣਵੀਰ ਦੀਪਿਕਾ ਨੂੰ ਪ੍ਰਪੋਜ਼ ਕਰਦੇ ਹੋਏ ਦਿਖਾਈ ਦਿੰਦੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ ਨੇ ਮਾਲਦੀਵ ‘ਚ ਦੀਪਿਕਾ ਨੂੰ ਪ੍ਰਪੋਜ਼ ਕੀਤਾ ਸੀ ਅਤੇ ਇਸ ਤੋਂ ਬਾਅਦ ਉੇਹ ਅਦਾਕਾਰਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਬੈਂਗਲੁਰੂ ਰਵਾਨਾ ਹੋ ਗਏ ਸਨ ।


ਹਾਲਾਂਕਿ ਦੀਪਿਕਾ ਦੀ ਮਾਂ ਆਪਣੀ ਧੀ ਦੀ ਪਸੰਦ ਤੋਂ ਜ਼ਿਆਦਾ ਖੁਸ਼ ਨਹੀਂ ਸੀ, ਪਰ ਬਾਅਦ ‘ਚ ਰਣਵੀਰ ਨੇ ਦੀਪਿਕਾ ਦੇ ਪਰਿਵਾਰ ਨੂੰ ਇੰਪੈ੍ਰੱਸ ਕਰ ਲਿਆ ਸੀ । 

  

HD - 2 | deepveer wedding 🧿❤️ pic.twitter.com/zQGvgG9Jyp

— Deepika Files (@FilesDeepika) October 25, 2023

 



Related Post