Adipurush: ਫ਼ਿਲਮ ਨਿਰਮਾਤਾਵਾਂ ਨੇ ਕੀਤਾ ਵੱਡਾ ਐਲਾਨ, ਹਰ ਸਿਨੇਮਾਘਰ 'ਚ ਭਗਵਾਨ ਹਨੂੰਮਾਨ ਲਈ 1 ਸੀਟ ਰੱਖੀ ਜਾਵੇਗੀ ਰਾਖਵੀਂ

ਸਾਊਥ ਸੁਪਰਸਟਾਰ ਪ੍ਰਭਾਸ (Prabhas) ਤੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ (kriti sanon) ਦੀ ਫ਼ਿਲਮ ਆਦਿਪੁਰਸ਼ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੇ ਨਿਰਮਾਤਾਵਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ। ਜਿਸ ਦੇ ਮੁਤਾਬਕ ਹਰ ਸਿਨੇਮਾਘਰ ਵਿੱਚ ਫ਼ਿਲਮ ਦੇ ਦੌਰਾਨ ਭਗਵਾਨ ਹਨੂੰਮਾਨ ਲਈ 1 ਸੀਟ ਰਾਖਵੀਂ ਰੱਖੀ ਜਾਵੇਗੀ।

By  Pushp Raj June 7th 2023 11:40 AM

Adipurush: ਸਾਊਥ ਫ਼ਿਲਮਾਂ ਦੇ ਸੁਪਰ ਸਟਾਰ ਪ੍ਰਭਾਸ (Prabhas) ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਆਦਿਪੁਰਸ਼'  (Adipurush)ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਤੇ ਸੈਫ ਅਲੀ ਖ਼ਾਨ ਵੀ ਮੁਖ ਕਿਰਦਾਰਾਂ 'ਚ ਨਜ਼ਰ ਆਉਣਗੇ। ਹਾਲ ਹੀ ਵਿੱਚ ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਫ਼ਿਲਮ ਨਿਰਮਾਤਾਵਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। 


ਨਿਰਦੇਸ਼ਕ ਓਮ ਰਾਉਤ ਆਪਣੀ ਆਉਣ ਵਾਲੀ ਫਿਲਮ 'ਆਦਿਪੁਰਸ਼' ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਇਹ ਫਿਲਮ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖਾਨ ਮੁੱਖ ਭੂਮਿਕਾਵਾਂ 'ਚ ਹਨ। ਇਸ ਦੌਰਾਨ ਨਿਰਮਾਤਾਵਾਂ ਨੇ ਵੱਡਾ ਫੈਸਲਾ ਲਿਆ ਹੈ ਕਿ ਭਾਰਤ ਦੇ ਹਰ ਥੀਏਟਰ ਵਿੱਚ ਇਸ ਫਿਲਮ ਦੇ ਹਰ ਸ਼ੋਅ ਵਿੱਚ ਭਗਵਾਨ ਹਨੂੰਮਾਨ ਲਈ ਇੱਕ ਸੀਟ ਰਾਖਵੀਂ ਰੱਖੀ ਜਾਵੇਗੀ।

ਨਿਰਮਾਤਾਵਾਂ ਨੇ ਕਿਹਾ ਕਿ ਜਿੱਥੇ ਵੀ ਰਾਮਾਇਣ ਦਾ ਪਾਠ ਹੁੰਦਾ ਹੈ, ਉੱਥੇ ਭਗਵਾਨ ਹਨੂੰਮਾਨ ਪ੍ਰਗਟ ਹੁੰਦੇ ਹਨ। ਇਹ ਸਾਡਾ ਵਿਸ਼ਵਾਸ ਹੈ। ਇਸ ਵਿਸ਼ਵਾਸ ਦਾ ਸਨਮਾਨ ਕਰਦੇ ਹੋਏ, 'ਆਦਿਪੁਰਸ਼' ਫ਼ਿਲਮ ਦਿਖਾਉਣ ਵਾਲੇ ਹਰ ਥੀਏਟਰ ਵਿੱਚ ਭਗਵਾਨ ਹਨੂੰਮਾਨ ਲਈ ਇੱਕ ਸੀਟ ਰਾਖਵੀਂ ਹੋਵੇਗੀ।


ਹੋਰ ਪੜ੍ਹੋ: ਰਣਜੀਤ ਬਾਵਾ ਨੇ ਯੂਕੇ 'ਚ ਆਪਣੇ ਮਿਊਜ਼ਿਕ ਕੰਸਰਟ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਥੇਟਫੋਰਡ ਦੇ ਪ੍ਰਾਚੀਨ ਘਰ ਦਾ ਕੀਤਾ ਦੌਰਾ, ਵੇਖੋ ਵੀਡੀਓ

ਓਮ ਰਾਉਤ ਦੀ ਨਿਰਦੇਸ਼ਿਤ ਫਿਲਮ 'ਆਦਿਪੁਰਸ਼' ਨੂੰ ਰਾਮਾਇਣ ਦਾ ਆਧੁਨਿਕ ਸੰਸਕਰਣ ਮੰਨਿਆ ਜਾਂਦਾ ਹੈ। ਫ਼ਿਲਮ 'ਆਦਿਪੁਰਸ਼' ਦਾ ਬਜਟ ਕਰੀਬ 500 ਕਰੋੜ ਹੈ। ਫ਼ਿਲਮ 'ਆਦਿਪੁਰਸ਼' ਪੰਜ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ 'ਚ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਪ੍ਰਭਾਸ ਦੇ ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


Related Post