Adipurush: ਹਨੁੰਮਾਨ ਜਯੰਤੀ 'ਤੇ ਫ਼ਿਲਮ 'ਆਦਿਪੁਰਸ਼' ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਬਜਰੰਗ ਬਲੀ ਦੇ ਕਿਰਦਾਰ 'ਚ ਨਜ਼ਰ ਆਏ ਦੇਵਦੱਤ

ਹਨੁੰਮਾਨ ਜਯੰਤੀ ਦੇ ਖ਼ਾਸ ਮੌਕੇ 'ਤੇ ਪ੍ਰਭਾਸ ਸਟਾਰਰ ਫ਼ਿਲਮ 'ਆਦਿਪੁਰਸ਼' ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ ਦੇ ਵਿੱਚ ਬਜਰੰਗ ਬਲੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਅਦਾਕਾਰ ਦੇਵਦੱਤ ਦੀ ਝਲਕ ਸ਼ੇਅਰ ਕੀਤੀ ਗਈ ਹੈ।

By  Pushp Raj April 6th 2023 02:24 PM

Adipurush New poster on Hanuman Jayanti: ਸਾਊਥ ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਪ੍ਰਭਾਸ ਦੇ ਨਾਲ-ਨਾਲ ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰਾ ਕ੍ਰੀਤੀ ਸੈਨਨ ਤੇ ਮਰਾਠੀ ਫ਼ਿਲਮਾਂ ਦੇ ਅਦਾਕਾਰ ਦੇਵਦੱਤ ਨਾਗੇ ਵੀ ਨਜ਼ਰ ਆਉਣਗੇ। ਅੱਜ ਹਨੁੰਮਾਨ ਜਯੰਤੀ ਦੇ ਖ਼ਾਸ ਮੌਕੇ 'ਤੇ ਫ਼ਿਲਮ 'ਆਦਿਪੁਰਸ਼' ਦੀ ਟੀਮ ਇਸ ਤਿਉਹਾਰ ਨੂੰ ਅਨੋਖੇ ਤਰੀਕੇ ਨਾਲ ਮਨਾ ਰਹੀ ਹੈ।  


ਫ਼ਿਲਮ 'ਆਦਿਪੁਰਸ਼' ਦੀ ਟੀਮ ਨੇ ਹਨੁੰਮਾਨ ਜਯੰਤੀ ਦੇ ਖ਼ਾਸ ਮੌਕੇ 'ਤੇ ਫ਼ਿਲਮ ਤੋਂ ਇੱਕ ਹੋਰ ਪੋਸਟ ਰਿਲੀਜ਼ ਕੀਤਾ ਹੈ। ਇਸ ਪੋਸਟਰ ਦੇ ਵਿੱਚ ਉਨ੍ਹਾਂ ਭਗਵਾਨ ਹਨੁੰਮਾਨ ਦਾ ਕਿਰਦਾਰ ਨਿਭਾ ਰਹੇ ਅਦਾਕਾਰ ਦੇਵਦੱਤ ਦੀ ਝਲਕ ਸਾਂਝੀ ਕੀਤੀ ਗਈ ਹੈ । 

ਇਸ ਪੋਸਟਰ ਦੇ ਵਿੱਚ ਬਜਰੰਗ ਬਲੀ ਦੀ ਆਪਣੇ ਭਗਵਾਨ ਰਾਮ ਪ੍ਰਤੀ ਪਿਆਰ, ਸਾਹਸ ਤੇ ਅਟਲ ਨਿਸ਼ਚੈ ਨੂੰ ਦਰਸਾਇਆ ਗਿਆ ਹੈ। ਪੋਸਟਰ ਦੇ ਵਿੱਚ ਤੁਸੀਂ ਅਦਾਕਾਰ ਦੇਵਦੱਤ ਨਾਗੇ ਨੂੰ ਬਜਰੰਗ ਬਲੀ ਦੇ ਕਿਰਦਾਰ ਵਿੱਚ ਵੇਖ ਸਕਦੇ ਹੋ। ਇਸ 'ਚ ਧਿਆਨ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ ਤੇ ਪੋਸਟਰ ਦੇ ਬੈਕਗ੍ਰਾਊਂਡ ਵਿੱਚ ਭਗਵਾਨ ਰਾਮ ਯਾਨੀ ਕਿ ਪ੍ਰਭਾਸ ਦਾ ਚਿਹਰਾ ਵੀ ਵਿਖਾਈ ਦੇ ਰਿਹਾ ਹੈ। 

View this post on Instagram

A post shared by Prabhas (@actorprabhas)


ਇਸ ਪੋਸਟਰ ਨੂੰ ਫ਼ਿਲਮ ਦੇ ਲੀਡ ਐਕਟਰ ਪ੍ਰਭਾਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਪ੍ਰਭਾਸ ਨੇ ਕੈਪਸ਼ਨ ਵਿੱਚ ਲਿਖਿਆ, "ਰਾਮ ਕੇ ਭਗਤ ਔਰ ਰਾਮ ਕਥਾ ਕੇ ਪਾਰਕ, ਜੈ ਪਵਨਪੁੱਤਰ ਹਨੁੰਮਾਨ। ਇਸ ਦੇ ਨਾਲ ਹੀ ਪ੍ਰਭਾਸ ਨੇ ਇਹ ਪੋਸਟ ਫ਼ਿਲਮ ਦੀ ਕਾਸਟ ਤੇ ਪੂਰੀ ਟੀਮ ਨੂੰ ਟੈਗ ਕੀਤਾ ਹੈ। 

ਦੱਸ ਦਈਏ ਕਿ ਫ਼ਿਲਮ 'ਆਦਿਪੁਰਸ਼' 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ-ਨਾਲ ਫੈਨਜ਼ ਫ਼ਿਲਮ ਦਾ ਟ੍ਰੇਲਰ ਵੇਖਣ ਲਈ ਵੀ ਉਤਸ਼ਾਹਿਤ ਹਨ। ਆਦਿਪੁਰਸ਼, ਓਮ ਰਾਉਤ ਵੱਲੋਂ ਨਿਰਦੇਸ਼ਤ, ਟੀ-ਸੀਰੀਜ਼, ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ, ਓਮ ਰਾਉਤ, ਪ੍ਰਸਾਦ ਸੁਤਾਰ, ਅਤੇ ਰੇਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਦੁਆਰਾ ਨਿਰਮਿਤ ਹੈ ਅਤੇ 16 ਜੂਨ 2023 ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ।


 ਹੋਰ ਪੜ੍ਹੋ: Armaan Malik: ਯੂਟਿਊਬਰ ਅਰਮਾਨ ਮਲਿਕ ਦੇ ਘਰ ਆਈਆਂ ਖੁਸ਼ੀਆਂ, ਦੂਜੀ ਪਤਨੀ ਕ੍ਰਿਤਿਕਾ ਮਲਿਕ ਬਣੀ ਮਾਂ         

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਨੌਮੀ 'ਤੇ ਇਕ ਪੋਸਟਰ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਹੰਗਾਮਾ ਅਜੇ ਵੀ ਜਾਰੀ ਹੈ। ਅਸਲ 'ਚ ਇਸ 'ਚ ਰਾਮ ਬਿਨਾਂ ਜਾਨੂ ਅਤੇ ਸੀਤਾ ਮਾਂ ਬਿਨਾਂ ਸਿੰਦੂਰ ਪਹਿਨੇ ਨਜ਼ਰ ਆ ਰਹੇ ਹਨ। ਇਸ ਦੇ ਖਿਲਾਫ ਮੁੰਬਈ ਦੇ ਸਾਕੀਨਾਕਾ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਜਿਸ ਵਿੱਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਸੀ।


Related Post