ਅਮਿਤਾਬ ਬੱਚਨ ਦੇ ਨਾਲ ਕੰਮ ਕਰਨ ਵਾਲੀ ਅਦਾਕਾਰਾ ਸਵੀਨੀ ਖਰਾ ਨੇ ਕਰਵਾਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ
ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ।ਬਾਲੀਵੁੱਡ ਅਦਾਕਾਰ ਅਰਬਾਜ਼ ਖ਼ਾਨ ਨੇ ਬੀਤੇ ਦਿਨ ਵਿਆਹ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਹੁਣ ਖ਼ਬਰ ਸਾਹਮਣੇ ਆ ਰਹੀਆਂ ਹਨ ਕਿ ਬਾਲੀਵੁੱਡ ‘ਚ ਅਮਿਤਾਬ ਬੱਚਨ ਦੇ ਨਾਲ ਬਤੌਰ ਚਾਈਲਡ ਆਰਟਿਸਟ ਕੰਮ ਕਰਨ ਵਾਲੀ ਅਦਾਕਾਰਾ ਸਵੀਨੀ ਖਰਾ ਨੇ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਸਵੀਨੀ ਨੇ ‘ਚੀਨੀ ਕਮ’ ਫ਼ਿਲਮ ‘ਚ ਬਤੌਰ ਬਾਲ ਕਲਾਕਾਰ ਦੇ ਤੌਰ ‘ਤੇ ਕੰਮ ਕੀਤਾ ਸੀ । ਸਵੀਨੀ ਨੇ ੨੬ ਦਸੰਬਰ ਨੂੰ ਆਪਣੇ ਲੰਮੇ ਸਮੇਂ ਤੋਂ ਚਲੇ ਆ ਰਹੇ ਬੁਆਏ ਫ੍ਰੈਂਡ ਉਰਵਿਸ਼ ਦੇਸਾਈ ਦੇ ਨਾਲ ਵਿਆਹ ਕਰਵਾਇਆ ਹੈ। ਦੋਨਾਂ ਨੇ ਜੈਪੂਰ ‘ਚ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ ਹੈ । ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ।ਆਪਣੇ ਵਿਆਹ ‘ਤੇ ਸਵੀਨੀ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ । ਜਿਸ ‘ਚ ਅਦਾਕਾਰਾ ਬਹੁਤ ਹੀ ਸੋਹਣੀ ਲੱਗ ਰਹੀ ਸੀ।
ਅਦਾਕਾਰਾ ਨੇ ਆਪਣਾ ਪਿੰਕ ਹੈਵੀ ਲਹਿੰਗਾ ਟ੍ਰਾਂਸਪੇਰੈਂਟ ਨੈੱਟ ਦੇ ਪਿੰਕ ਦੁੱਪਟੇ ਦੇ ਨਾਲ ਕੈਰੀ ਕੀਤਾ ਹੈ। ਜਿਸ ‘ਤੇ ਗੋਲਡਨ ਕਢਾਈ ਕੀਤੀ ਹੋਈ ਸੀ। ਅਦਾਕਾਰਾ ਦੇ ਦੁੱਪਟੇ ‘ਤੇ ਉਸ ਦੇ ਪਤੀ ਦੇ ਨਾਮ ਦਾ ਪਹਿਲਾ ਅੱਖਰ ਵੀ ਲਿਖਿਆ ਹੋਇਆ ਹੈ। ਸਵੀਨੀ ਨੇ ਆਪਣਾ ਬ੍ਰਾਈਡਲ ਲੁੱਕ ਕੁੰਦਨ ਨੈਕਲੈੱਸ ਅਤੇ ਮੈਚਿੰਗ ਈਅਰਰਿੰਗਸ ਤੋਂ ਇਲਾਵਾ ਮਾਂਗ ਟਿੱਕਾ ਅਤੇ ਮੱਥਾ ਪੱਟੀ ਲਗਾ ਕੇ ਗੁਲਾਬੂ ਰੰਗ ਦੇ ਚੂੜੇ ਦੇ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ । ਅਦਾਕਾਰਾ ਦੀਆਂ ਤਸਵੀਰਾਂ ਜਿਉਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।