ਅਦਾਕਾਰਾ ਸ਼ਰਧਾ ਕਪੂਰ ਨੇ ਖਰੀਦੀ ਨਵੀਂ ਕਾਰ, ਵੇਖੋ ਤਸਵੀਰਾਂ

ਅਦਾਕਾਰਾ ਸ਼ਰਧਾ ਕਪੂਰ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਨਵੀਂ ਲੈਂਬਰਗਿਨੀ ਕਾਰ ਦੇ ਨਾਲ ਨਜ਼ਰ ਆ ਰਹੀ ਹੈ ।

By  Shaminder October 25th 2023 11:38 AM

ਅਦਾਕਾਰਾ ਸ਼ਰਧਾ ਕਪੂਰ (Shraddha Kapoor) ਨੇ ਨਵੀਂ ਕਾਰ ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਨਵੀਂ ਲੈਂਬਰਗਿਨੀ ਕਾਰ ਦੇ ਨਾਲ ਨਜ਼ਰ ਆ ਰਹੀ ਹੈ । ਇਸ ਦੀਆਂ ਤਸਵੀਰ ਕਾਰ ਕੰਪਨੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ ।ਇਸ ਕਾਰ ਦੀ ਕੀਮਤ ਕਰੋੜਾਂ ਰੁਪਏ ਹੈ ।ਸ਼ਰਧਾ ਕਪੂਰ ਨੇ ਦੁਸਹਿਰੇ ਦੇ ਮੌਕੇ ‘ਤੇ ਕਰੋੜਾਂ ਦੀ ਇਹ ਕਾਰ ਖਰੀਦੀ ਹੈ । 


ਹੋਰ ਪੜ੍ਹੋ :  ਬਿਸ਼ਨ ਸਿੰਘ ਬੇਦੀ ਦੇ ਅੰਤਮ ਸਸਕਾਰ ‘ਚ ਬਾਲੀਵੁੱਡ ਅਤੇ ਕ੍ਰਿਕੇਟ ਜਗਤ ਦੀਆਂ ਕਈ ਹਸਤੀਆਂ ਪਹੁੰਚੀਆਂ, ਤਸਵੀਰਾਂ ਹੋ ਰਹੀਆਂ ਵਾਇਰਲ

ਸ਼ਰਧਾ ਕਪੂਰ ਪ੍ਰਸਿੱਧ ਅਦਾਕਾਰ ਸ਼ਕਤੀ ਕਪੂਰ ਦੀ ਧੀ 

ਅਦਾਕਾਰਾ ਸ਼ਰਧਾ ਕਪੂਰ ਸ਼ਕਤੀ ਕਪੂਰ ਦੀ ਧੀ ਹੈ ਅਤੇ ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਕਮਾਈ ਦੇ ਨਾਲ ਇੱਕ ਘਰ ਵੀ ਖਰੀਦਿਆ ਸੀ । ਅਦਾਕਾਰਾ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਅਤੇ ਉਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।


ਪਰ ਉਸ ਦੀ ਚਰਚਾ ਆਸ਼ਕੀ-੨ ਫ਼ਿਲਮ ਦੇ ਨਾਲ ਹੋਈ । ਇਸ ਤੋਂ ਇਲਾਵਾ ਉਹ ਬਾਗੀ, ਸਾਹੋ, ਏਕ ਵਿਲੇਨ, ਏਕ ਵਿਲੇਨ, ਤੂੰ ਝੂਠੀ ਮੈਂ ਮਕਾਰ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਦਿਲ ਜਿੱਤ ਚੁੱਕੀ ਹੈ । ਸ਼ਰਧਾ ਕਪੂਰ ਨੇ ੨੦੧੩ ‘ਚ ਹੀ ਅਦਾਕਾਰੀ ਦੀ ਦੁਨੀਆ ‘ਚ ਕਦਮ ਰੱਖਿਆ ਸੀ ਅਤੇ ਕੁਝ ਕੁ ਸਾਲਾਂ ਦਰਮਿਆਨ ਉਸ ਨੇ ਖੁਦ ਨੂੰ ਇੰਡਸਟਰੀ ‘ਚ ਸਥਾਪਿਤ ਕਰ ਲਿਆ ਹੈ ।  View this post on Instagram

A post shared by Shraddha ✶ (@shraddhakapoor)





Related Post