ਅਦਾਕਾਰਾ ਸੰਭਾਵਨਾ ਸੇਠ ਦੀ ਮਾਂ ਦਾ ਦਿਹਾਂਤ, ਕੁਝ ਸਮਾਂ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ

By  Shaminder February 21st 2024 04:52 PM

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ  ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਜਿੱਥੇ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ ਹੋ ਗਿਆ ਸੀ । ਉੱਥੇ ਹੀ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਅਦਾਕਾਰਾ ਸੰਭਾਵਨਾ ਸੇਠ ਦੀ ਮਾਂ ਦਾ ਦਿਹਾਂਤ (Mother Death) ਹੋ ਗਿਆ ਹੈ। ਸੰਭਾਵਨਾ ਸੇਠ (Sambhavna Seth) ਦੇ ਮਾਤਾ ਜੀ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ 20  ਫਰਵਰੀ ਦੀ ਸ਼ਾਮ ਨੂੰ ਸੰਭਾਵਨਾ ਸੇਠ ਦੀ ਮਾਂ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਜਿਸ ਤੋਂ ਬਾਅਦ ਅਦਾਕਾਰਾ ਦਾ ਰੋ-ਰੋ ਕੇ ਬੁਰਾ ਹਾਲ ਹੈ । ਇਸ ਦੀ ਜਾਣਕਾਰੀ ਅਦਾਕਾਰਾ ਦੇ ਪਤੀ ਨੇ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦੇ ਪਿਤਾ ਦਾ ਦਿਹਾਂਤ 2021 ‘ਚ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਮਾਤਾ ਜੀ ਵੀ ਬੀਮਾਰ ਚੱਲ ਰਹੇ ਸਨ ।  

Sambhavna Seth33.jpg

ਹੋਰ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਡਟੇ ਕਰਣ ਔਜਲਾ, ਕਿਸਾਨਾਂ ਦੀ ਕਾਮਯਾਬੀ ਦੇ ਲਈ ਕੀਤੀ ਅਰਦਾਸ

ਕਈ ਹਸਤੀਆਂ ਨੇ ਜਤਾਇਆ ਦੁੱਖ 

ਮਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੇ ਸੰਭਾਵਨਾ ਸੇਠ ਦੇ ਮਾਤਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਗੌਹਰ ਖ਼ਾਨ, ਰਾਖੀ ਸਾਵੰਤ ਅਤੇ ਮੋਨਾਲੀਸਾ ਸਣੇ ਕਈ ਅਭਿਨੇਤਰੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਦਾਕਾਰ ਨੂੰ ਹੌਸਲਾ ਦਿੱਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਦੀ ਮਾਂ ਦੀ ਆਤਮਿਕ ਸ਼ਾਂਤੀ ਦੇ ਲਈ ਵੀ ਪ੍ਰਾਰਥਨਾ ਕੀਤੀ ਹੈ।ਅਦਾਕਾਰਾ ਸੰਭਾਵਨਾ ਸੇਠ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੀ ਸੀ । ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਪ੍ਰੇਸ਼ਾਨੀ ਦੱਸਦੇ ਹੋਏ ਕਿਹਾ ਸੀ ਕਿ ‘ਉਹ ਕਦੇ ਮਾਂ ਨਹੀਂ ਬਣ ਪਾਏਗੀ’। 

ਰਾਖੀ ਸਾਵੰਤ ਨੇ ਕਿਹਾ ‘ਮੈਂ ਡਿਪ੍ਰੈਸ਼ਨ ‘ਚ ਹਾਂ, ਆਦਿਲ ਦਾ ਅਫੇਅਰ ਕਿਤੇ ਹੋਰ ਚੱਲ ਰਿਹਾ, ਕੋਹਿਨੂਰ ਛੱਡ ਕੇ ਕਚਰੇ ਦੇ ਡੱਬੇ ਕੋਲ ਗਿਆ ਆਦਿਲ'

ਸੰਭਾਵਨਾ ਸੇਠ ਕਈ ਭੋਜਪੁਰੀ ਸੀਰੀਅਲਸ ‘ਚ ਵੀ ਕੰਮ ਕਰ ਚੁੱਕੀ ਹੈ।ਸੋਸ਼ਲ ਮੀਡੀਆ ‘ਤੇ ਉਹ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆ ਕਰਦੀ ਰਹਿੰਦੀ ਹੈ। ਅਦਾਕਾਰਾ ਅਕਸਰ ਆਪਣੇ ਪਤੀ ਦੇ ਨਾਲ ਵੀ ਮਸਤੀ ਭਰੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। 

View this post on Instagram

A post shared by Sambhavna Seth (@sambhavnasethofficial)


ਸੰਭਾਵਨਾ ਸੇਠ ਬਿੱਗ ਬੌਸ ‘ਚ ਆਈ ਸੀ ਨਜ਼ਰ 

ਸੰਭਾਵਨਾ ਸੇਠ ਬਿੱਗ ਬੌਸ ‘ਚ ਵੀ ਨਜ਼ਰ ਆਈ ਸੀ । ਇਸ ਤੋਂ ਇਲਾਵਾ ਕਈ ਸੀਰੀਅਲ ‘ਚ ਵੀ ਉਹ ਦਿਖਾਈ ਦਿੱਤੀ ਸੀ । ਸੰਭਾਵਨਾ ਸੇਠ ਨੇ ਬੀਤੇ ਦਿਨੀਂ ਪੂਨਮ ਪਾਂਡੇ ਦੀ ਮੌਤ ‘ਤੇ ਇੰਸਟਾਗ੍ਰਾਮ  ‘ਤੇ ਵੀਡੀਓ ਸਾਂਝਾ ਕਰਦੇ ਹੋਏ ਪ੍ਰਤੀਕਰਮ ਵੀ ਦਿੱਤਾ ਸੀ।

 

 

Related Post