ਸਭ ਦੇ ਸਾਹਮਣੇ ਅਦਾਕਾਰਾ ਰੇਖਾ ਨੇ ਜੜਿਆ ਮੀਡੀਆ ਕਰਮੀ ਨੂੰ ਥੱਪੜ, ਵੀਡੀਓ ਹੋ ਰਿਹਾ ਵਾਇਰਲ
ਬਾਲੀਵੁੱਡ ਅਦਾਕਾਰਾ ਰੇਖਾ ਆਪਣੇ ਮਿਲਣਸਾਰ ਸੁਭਾਅ ਦੇ ਕਰਕੇ ਜਾਣੀ ਜਾਂਦੀ ਹੈ ।ਪਰ ਇਸ ਵਾਰ ਉਨ੍ਹਾਂ ਦੇ ਸੁਭਾਅ ਦੇ ਉਲਟ ਫੈਨਸ ਨੂੰ ਵੇਖਣ ਨੂੰ ਮਿਲਿਆ ਬਾਲੀਵੁੱਡ ਅਦਾਕਾਰਾ ਰੇਖਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਇੱਕ ਮੀਡੀਆ ਕਰਮੀ ਨੂੰ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ ।
ਬਾਲੀਵੁੱਡ ਅਦਾਕਾਰਾ ਰੇਖਾ (Rekha) ਆਪਣੇ ਮਿਲਣਸਾਰ ਸੁਭਾਅ ਦੇ ਕਰਕੇ ਜਾਣੀ ਜਾਂਦੀ ਹੈ ।ਪਰ ਇਸ ਵਾਰ ਉਨ੍ਹਾਂ ਦੇ ਸੁਭਾਅ ਦੇ ਉਲਟ ਫੈਨਸ ਨੂੰ ਵੇਖਣ ਨੂੰ ਮਿਲਿਆ ਬਾਲੀਵੁੱਡ ਅਦਾਕਾਰਾ ਰੇਖਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਇੱਕ ਮੀਡੀਆ ਕਰਮੀ ਨੂੰ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਸ਼ਹਿਰ ਤੇਰੇ ਤੋਂ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਜਿਸ ‘ਤੇ ਫੈਨਸ ਦੇ ਨਾਲ-ਨਾਲ ਰੇਖਾ ਦੇ ਸ਼ੁਭ ਚਿੰਤਕ ਵੀ ਹੈਰਾਨ ਵੀ ਹਨ ਕਿ ਰੇਖਾ ਨੇ ਆਖਿਰ ਅਜਿਹਾ ਕਿਉਂ ਕੀਤਾ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਖਾ ਨੂੰ ਵੇਖ ਕੇ ਪਪਰਾਜੀ ਉਨ੍ਹਾਂ ਦੇ ਆਲੇ ਦੁਆਲੇ ਇੱਕਠੇ ਹੋ ਜਾਂਦੇ ਹਨ ।ਇਸ ਦੌਰਾਨ ਰੇਖਾ ਇੱਕ ਮੀਡੀਆ ਕਰਮੀ ਨੂੰ ਵੇਖ ਕੇ ਉਸ ਨੂੰ ਥੱਪੜ ਮਾਰ ਦਿੰਦੀ ਹੈ ।
ਪਰ ਰੇਖਾ ਨੇ ਗੁੱਸੇ ‘ਚ ਆ ਕੇ ਨਹੀਂ ਬਲਕਿ ਲਾਡ ਦੇ ਨਾਲ ਹੌਲੀ ਜਿਹੀ ਇਸ ਮੀਡੀਆ ਕਰਮੀ ਨੂੰ ਥੱਪੜ ਮਾਰਿਆ ਅਤੇ ਇਸ ਮੀਡੀਆ ਕਰਮੀ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਰੋਸ ਨਹੀਂ ਜਤਾਇਆ ਅਤੇ ਮੁਸਕਰਾ ਕੇ ਰੇਖਾ ਦੇ ਇਸ ਥੱਪੜ ਤੇ ਰਿਐਕਸ਼ਨ ਦਿੱਤਾ ।
ਰੇਖਾ ਆਪਣੀ ਖੂਬਸੂਰਤੀ ਲਈ ਮਸ਼ਹੂਰ
ਰੇਖਾ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ । ਬੇਸ਼ੱਕ ਉਨ੍ਹਾਂ ਦੀ ਉਮਰ ਕਾਫੀ ਹੋ ਚੁੱਕੀ ਹੈ, ਪਰ ਅਦਾਕਾਰਾ ਅੱਜ ਵੀ ਕਈ ਨਵੀਆਂ ਹੀਰੋਇਨਾਂ ਨੂੰ ਖੂਬਸੂਰਤੀ ਦੇ ਮਾਮਲੇ ‘ਚ ਟੱਕਰ ਦਿੰਦੀ ਹੈ । ਉਸ ਦਾ ਨਾਮ ਅਮਿਤਾਭ ਬੱਚਨ, ਵਿਨੋਦ ਮਹਿਰਾ ਸਣੇ ਕਈ ਵੱਡੀਆਂ ਹਸਤੀਆਂ ਦੇ ਨਾਲ ਜੁੜਦਾ ਰਿਹਾ ਹੈ ।