ਅਦਾਕਾਰਾ ਪ੍ਰੀਤੀ ਜ਼ਿੰਟਾ ਮਾਤਾ ਦੇ ਮੰਦਰ ਪਹੁੰਚੀ, ਬੱਚਿਆਂ ਦਾ ਕਰਵਾਇਆ ਮੁੰਡਨ
ਪ੍ਰੀਤੀ ਜ਼ਿੰਟਾ ਆਪਣੀ ਮਾਂ ਅਤੇ ਭਰਾ ਕਰਨਲ ਦੀਪਾਂਕਰ ਜ਼ਿੰਟਾ ਦੇ ਨਾਲ ਹਾਟਕੋਟੀ ਮੰਦਰ ‘ਚ ਦਰਸ਼ਨ ਕਰਨ ਦੇ ਲਈ ਪਹੁੰਚੀ । ਅਦਾਕਾਰਾ ਨੇ ਆਪਣੇ ਜੁੜਵਾ ਬੱਚਿਆਂ ਦਾ ਮੁੰਡਨ ਵੀ ਕਰਵਾਇਆ ।
ਅਦਾਕਾਰਾ ਪ੍ਰੀਤੀ ਜ਼ਿੰਟਾ (Preity Zinta) ਇਨ੍ਹੀਂ ਦਿਨੀਂ ਆਪਣੇ ਜੱਦੀ ਪਿੰਡ ਪਹੁੰਚੀ ਹੋਈ ਹੈ । ਜਿੱਥੇ ਉਹ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੀ ਹੈ । ਅਦਾਕਾਰਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੀ ਰਹਿਣ ਵਾਲੀ ਹੈ । ਪ੍ਰੀਤੀ ਜ਼ਿੰਟਾ ਆਪਣੀ ਮਾਂ ਅਤੇ ਭਰਾ ਕਰਨਲ ਦੀਪਾਂਕਰ ਜ਼ਿੰਟਾ ਦੇ ਨਾਲ ਹਾਟਕੋਟੀ ਮੰਦਰ ‘ਚ ਦਰਸ਼ਨ ਕਰਨ ਦੇ ਲਈ ਪਹੁੰਚੀ ।
ਅਦਾਕਾਰਾ ਨੇ ਆਪਣੇ ਜੁੜਵਾ ਬੱਚਿਆਂ ਦਾ ਮੁੰਡਨ ਵੀ ਕਰਵਾਇਆ । ਅਦਾਕਾਰਾ ਨੇ ਆਪਣੇ ਪਰਿਵਾਰ ਦੇ ਨਾਲ ਇੱਥੇ ਕੁਝ ਤਸਵੀਰਾਂ ਵੀ ਖਿਚਵਾਈਆਂ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।
ਅਦਾਕਾਰਾ ਦੇ ਅਮਰੀਕੀ ਮੂਲ ਦੇ ਸ਼ਖਸ ਦੇ ਨਾਲ ਕਰਵਾਇਆ ਵਿਆਹ
ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਅਮਰੀਕੀ ਮੂਲ ਦੇ ਸ਼ਖਸ ਗੁਡਇਨਫ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਜਿਸ ਤੋਂ ਬਾਅਦ ਅਦਾਕਾਰਾ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ । ਵਿਆਹ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਅਮਰੀਕਾ ‘ਚ ਹੀ ਸੈਟਲ ਹੋ ਗਈ ਹੈ ਪਰ ਅਦਾਕਾਰਾ ਆਪਣੇ ਜੱਦੀ ਪਿੰਡ ‘ਚ ਆਉਣਾ ਨਹੀਂ ਭੁੱਲਦੀ।
ਅਦਾਕਾਰਾ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਨਾਲ ਆਪਣੇ ਮਾਮੇ ਦੇ ਘਰ ਵੀ ਗਈ । ਪ੍ਰੀਤੀ ਜ਼ਿੰਟਾ ਤਹਿਸੀਲ ਰੋਹੜੂ ਦੇ ਪਿੰਡ ਸਿਆਓ ਦੀ ਰਹਿਣ ਵਾਲੀ ਹੈ । ਆਪਣੇ ਜੱਦੀ ਪਿੰਡ ਦੇ ਦੌਰੇ ਦੇ ਦੌਰਾਨ ਉਹ ਆਪਣੇ ਮਾਮਾ ਦੇ ਘਰ ‘ਚ ਹੀ ਰਹਿ ਰਹੀ ਹੈ ।
ਪ੍ਰੀਤੀ ਜ਼ਿੰਟਾ ਨੇ ਕੀਤਾ ਕਈ ਹਿੱਟ ਫ਼ਿਲਮਾਂ ‘ਚ ਕੰਮ
ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਵੀਰ ਜ਼ਾਰਾ, ਕੱਲ੍ਹ ਹੋ ਨਾ ਹੋ, ਕੋਈ ਮਿਲ ਗਿਆ ਸਣੇ ਕਈ ਹਿੱਟ ਫ਼ਿਲਮਾਂ ਸ਼ਾਮਿਲ ਹਨ ।