ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਿਰਣ ਖੇਰ (Kirron Kher) ਨੇ ਨਵੀਂ ਕਾਰ (New Car) ਖਰੀਦੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੀ ਬੈ੍ਰਂਡ ਨਿਊ ਕਾਰ ਦੇ ਨਾਲ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਜਿਉਂ ਹੀ ਸਾਹਮਣੇ ਆਈਆਂ ਤਾਂ ਅਦਾਕਾਰਾ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਹੋਰ ਪੜ੍ਹੋ : ‘ਸਾਗਰ ਦੀ ਵਹੁਟੀ’ ਗੀਤ ਗਾਉਣ ਵਾਲੀ ਜੋੜੀ ਸ਼ਰਨਜੀਤ ਸ਼ੰਮੀ ਅਤੇ ਸਤਨਾਮ ਸਾਗਰ ਨੇ ਸਾਂਝੇ ਕੀਤੇ ਦਿਲ ਦੇ ਜਜ਼ਬਾਤ, ਵੇਖੋ ਵੀਡੀਓ
ਕਿਰਣ ਖੇਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਸਰਾਹਿਆ ਜਾਂਦਾ ਹੈ। ਅੱਜ ਕੱਲ੍ਹ ਉਹ ਕਈ ਰਿਆਲਟੀ ਸ਼ੋਅਜ਼ ‘ਚ ਬਤੌਰ ਜੱਜ ਵੀ ਨਜ਼ਰ ਆ ਰਹੇ ਹਨ ।
ਕਿਰਣ ਖੇਰ ਨੂੰ 2021 ‘ਚ ਮਲਟੀਪਲ ਮਾਈਲਮਾ ਨਾਂਅ ਦੀ ਬੀਮਾਰੀ ਬਾਰੇ ਪਤਾ ਲੱਗਿਆ ਸੀ । ਜਿਸ ਤੋਂ ਬਾਅਦ ਕਈ ਮਹੀਨੇ ਤੱਕ ਅਦਾਕਾਰਾ ਦਾ ਇਲਾਜ ਚੱਲਿਆ ਸੀ । ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਹਨ ਅਤੇ ਆਪਣੇ ਕੰਮਕਾਜ ‘ਚ ਸਰਗਰਮ ਹਨ ।
ਕਿਰਣ ਖੇਰ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਅਦਾਕਾਰ ਅਨੁਪਮ ਖੇਰ ਦੇ ਨਾਲ ਵਿਆਹ ਕਰਵਾਇਆ ਹੈ।ਇਸ ਤੋਂ ਪਹਿਲਾਂ ਕਿਰਣ ਖੇਰ ਵਿਆਹੇ ਹੋਏ ਸਨ । ਪਰ ਉਨ੍ਹਾਂ ਦੀ ਪਤੀ ਦੇ ਨਾਲ ਜ਼ਿਆਦਾ ਦਿਨ ਤੱਕ ਨਹੀਂ ਨਿਭੀ।ਜਿਸ ਤੋਂ ਬਾਅਦ ਚੰਡੀਗੜ੍ਹ ‘ਚ ਥੀਏਟਰ ਕਰਨ ਦੇ ਦੌਰਾਨ ਅਨੁਪਮ ਖੇਰ ਦੌਰਾਨ ਅਨੁਪਮ ਖੇਰ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਇੱਧਰ ਅਨੁਪਮ ਖੇਰ ਵੀ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖੁਸ਼ ਨਹੀਂ ਸਨ । ਦੋਵਾਂ ਨੇ ਵਿਆਹ ਕਰਵਾ ਲਿਆ ।