ਅੱਜ ਹੈ ਅਦਾਕਾਰਾ ਕਾਜੋਲ ਦਾ ਜਨਮ ਦਿਨ, ਜਾਣੋਂ ਕਿਵੇਂ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਕਾਰਨ ਚਲੀ ਗਈ ਸੀ ਅਦਾਕਾਰਾ ਦੀ ਯਾਦਦਾਸ਼ਤ

ਅੱਜ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਦਾ ਜਨਮ ਦਿਨ ਹੈ । ਕਾਜੋਲ ਦੇ ਜਨਮਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕਾਜੋਲ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ ।

By  Shaminder August 5th 2023 10:14 AM -- Updated: August 5th 2023 10:22 AM

ਅੱਜ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ (Kajol) ਦਾ ਜਨਮ ਦਿਨ (Birthday) ਹੈ । ਕਾਜੋਲ ਦੇ ਜਨਮਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕਾਜੋਲ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ । ਕਿਉਂਕਿ ਉਹ ਇਨ੍ਹਾਂ ਕਿਰਦਾਰਾਂ ‘ਚ ਏਨਾਂ  ਕੁ ਖੁੱਭ ਜਾਂਦੀ ਹੈ ਕਿ ਦਰਸ਼ਕਾਂ ਦੇ ਸਾਹਮਣੇ ਇਹ ਕਿਰਦਾਰ ਜੀਵੰਤ ਰੂਪ ‘ਚ ਸਾਕਾਰ ਹੁੰਦੇ ਜਾਪਦੇ ਹਨ । ਅੱਜ ਅਦਾਕਾਰਾ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ  ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । 


ਹੋਰ ਪੜ੍ਹੋ : 
ਅਦਾਕਾਰਾ ਜਸਪਿੰਦਰ ਚੀਮਾ ਨੇ ਪਤੀ ਗੁਰਜੀਤ ਸਿੰਘ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਵੇਖੋ ਤਸਵੀਰਾਂ

ਕੁਛ ਕੁਛ ਹੋਤਾ ਹੈ ਦੇ ਸੈੱਟ ‘ਤੇ ਹਾਦਸਾ 

‘ਕੁਛ ਕੁਛ ਹੋਤਾ ਹੈ’ ਫ਼ਿਲਮ ‘ਚ ਕਾਜੋਲ ਦੇ ਨਾਲ ਅਦਾਕਾਰ ਸ਼ਾਹਰੁਖ ਖ਼ਾਨ ਨਜ਼ਰ ਆਏ ਸਨ । ਇਹ ਫ਼ਿਲਮ ਉਸ ਸਮੇਂ ਦੀ ਹਿੱਟ ਫ਼ਿਲਮ ਸੀ । ਪਰ ਇਸ ਫ਼ਿਲਮ ਦੇ ਦੌਰਾਨ ਕਾਜੋਲ ਦੇ ਨਾਲ ਇੱਕ ਹਾਦਸਾ ਹੋ ਗਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਬੇਹੋਸ਼ ਹੋ ਗਈ ਸੀ । ਦਰਅਸਲ ਫ਼ਿਲਮ ‘ਚ ਇੱਕ ਅਜਿਹਾ ਸੀਨ ਸੀ, ਜਿਸ ‘ਚ ਕਾਜੋਲ ਨੇ ਸਾਈਕਲ ‘ਤੇ ਆਉਣਾ ਸੀ ।


ਪਰ ਸਾਈਕਲ ਚਲਾਉਣ ਦੇ ਦੌਰਾਨ ਅਦਾਕਾਰਾ ਦਾ ਸਾਈਕਲ ਸਲਿੱਪ ਕਰ ਗਿਆ । ਜਿਸ ਤੋਂ ਬਾਅਦ ਸਿਰ ਦੇ ਭਾਰ ਬੱਜਰੀ ਵਾਲੀ ਜਗ੍ਹਾ ‘ਤੇ ਡਿੱਗ ਪਈ ਸੀ । ਇਸ ਦੌਰਾਨ ਕੁਝ ਸਮੇਂ ਤੱਕ ਤਾਂ ਉਸ ਨੂੰ ਹੋਸ਼ ਹੀ ਨਹੀਂ ਆਇਆ ਅਤੇ ਨਾ ਹੀ ਕੁਝ ਯਾਦ ਰਿਹਾ ਸੀ । ਇਸ ਦਾ ਖੁਲਾਸਾ ਸ਼ਾਹਰੁਖ ਖ਼ਾਨ ਨੇ ਇੱਕ ਸ਼ੋਅ ਦੇ ਦੌਰਾਨ ਕੀਤਾ ਸੀ । 

View this post on Instagram

A post shared by Kajol Devgan (@kajol)




Related Post