ਅਦਾਕਾਰਾ ਹਿਨਾ ਖ਼ਾਨ ਖਰਾਬ ਸਿਹਤ ਦੇ ਚੱਲਦਿਆਂ ਹਸਪਤਾਲ ‘ਚ ਭਰਤੀ, ਅਦਾਕਾਰਾ ਨੇ ਦਿੱਤਾ ਹੈਲਥ ਅਪਡੇਟ

ਅਦਾਕਾਰਾ ਹਿਨਾ ਖ਼ਾਨ ਇਨੀਂ ਦਿਨੀਂ ਸਿਹਤ ਕਾਰਨਾਂ ਕਰਕੇ ਹਸਪਤਾਲ ‘ਚ ਭਰਤੀ ਹੈ । ਉਹ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਜਿਸਦੀ ਜਾਣਕਾਰੀ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਹੈ ।

By  Shaminder October 28th 2023 11:53 AM

ਅਦਾਕਾਰਾ ਹਿਨਾ ਖ਼ਾਨ(Hina Khan) ਇਨੀਂ ਦਿਨੀਂ ਸਿਹਤ ਕਾਰਨਾਂ ਕਰਕੇ ਹਸਪਤਾਲ ‘ਚ ਭਰਤੀ ਹੈ । ਉਹ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਜਿਸਦੀ ਜਾਣਕਾਰੀ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਹੈ । ਅਦਾਕਾਰਾ ਨੇ ਹਸਪਤਾਲ ਤੋਂ ਇੱਕ ਸੈਲਫੀ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਪਿਆਰ ਫੈਲਾਓ, ਇਸ ਦੇ ਨਾਲ ਅਦਾਕਾਰਾ ਨੇ ਲਿਖਿਆ  ਕੋਈ ਫਰਕ ਨਹੀਂ ਪੈਂਦਾ ਕਿ ਤੁਸੀ ਕਿੱਥੇ ਅਤੇ ਕਿਸ ਹਾਲਾਤ ‘ਚ ਹੋ ।

ਹੋਰ ਪੜ੍ਹੋ :  ਗਾਇਕ ਜਸਬੀਰ ਜੱਸੀ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਆਏ ਨਜ਼ਰ, ਗਾਇਕ ਨੇ ਕਿਹਾ ‘ਏਨਾਂ ਪਿਆਰ ਦੇਣ ਲਈ ਬਹੁਤ ਧੰਨਵਾਦ’

ਜੇ ਤੁਹਾਨੂੰ ਕੋਈ ਸ਼ੀਸ਼ਾ ਮਿਲ ਜਾਂਦਾ ਹੈ ਤਾਂ ਮਿਰਰ ਸੈਲਫੀ ਲੈਣਾ ਨਾ ਭੁੱਲੋ’। ਅਦਾਕਾਰਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ । 

ਹਿਨਾ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਚ ਆਏਗੀ ਨਜ਼ਰ 

ਹਿਨਾ ਖ਼ਾਨ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਨਜ਼ਰ ਆਉਣ ਵਾਲੀ ਹੈ ।ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਸ਼ਿੰਦਾ ਗਰੇਵਾਲ ਵੀ ਨਜ਼ਰ ਆਏਗਾ। ਜਿਸ ਦੀਆਂ ਤਸਵੀਰਾਂ ਵੀ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੀ ਹੈ ।


ਕੁਝ ਸਮਾਂ ਪਹਿਲਾਂ ਵੀ ਅਦਾਕਾਰਾ ਦੇ ਪੈਰ ‘ਤੇ ਸੱਟ ਲੱਗ ਗਈ ਸੀ । ਜਿਸ ਨੂੰ ਲੈ ਕੇ ਉਨ੍ਹਾਂ ਦੀ ਮਾਂ ਕਾਫੀ ਚਿੰਤਿਤ ਨਜ਼ਰ ਆਏ ਸਨ । 

   View this post on Instagram

A post shared by Hina Khan (@realhinakhan)


Related Post