ਅਦਾਕਾਰਾ ਦਿਵਿਆ ਖੋਸਲਾ ਕੁਮਾਰ ਦੀ ਮਾਂ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ

ਅਦਾਕਾਰਾ ਦਿਵਿਆ ਖੋਸਲਾ ਕੁਮਾਰ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ । ਜਿਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

By  Shaminder July 7th 2023 11:48 AM

ਅਦਾਕਾਰਾ ਦਿਵਿਆ ਖੋਸਲਾ ਕੁਮਾਰ (Divya Khosla Kumar) ਦੀ ਮਾਂ ਦਾ ਦਿਹਾਂਤ ਹੋ ਗਿਆ ਹੈ । ਜਿਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ 'ਮੰਮਾ,  ਮੈਨੂੰ ਹਮੇਸ਼ਾ ਦਾ ਦੁੱਖ ਦੇ ਕੇ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ।


ਹੋਰ ਪੜ੍ਹੋ : ਜਸਵਿੰਦਰ ਭੱਲਾ ਦਾ ਪਤਨੀ ਦੇ ਨਾਲ ਮਜ਼ੇਦਾਰ ਵੀਡੀਓ ਹੋਇਆ ਵਾਇਰਲ, ਪਤਨੀ ਦੇ ਨਾਲ ਬਹਿਸ ਕਰਦੇ ਆਏ ਨਜ਼ਰ

ਤੁਹਾਡੇ ਦਿੱਤੇ ਆਸ਼ੀਰਵਾਦ ਤੇ ਸੰਸਕਾਰ ਮੇਰੇ ਨਾਲ ਹਮੇਸ਼ਾ ਰਹਿਣਗੇ। ਸਭ ਤੋਂ ਪਿਆਰੀ ਆਤਮਾ। ਮੈਨੂੰ ਮਾਣ ਹੈ ਕਿ ਤੁਸੀਂ ਮੈਨੂੰ ਜਨਮ ਦਿੱਤਾ। ਆਈ ਲਵ ਯੂ ਮੰਮਾ’। ਫੈਨਸ ਨੇ ਵੀ ਅਦਾਕਾਰਾ ਦੀ ਮਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।


ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੀ ਮਾਂ ਦੇ ਦਿਹਾਂਤ ਤੇ ਦੁੱਖ ਪ੍ਰਗਟਾਇਆ ਹੈ ।ਮਾਹੀ ਵਿੱਜ ਨੇ ਵੀ ਇਸ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਲਿਖਿਆ ਰਿਪ ਆਂਟੀ। ਇਸ ਦੇ ਨਾਲ ਹੀ ਅਦਾਕਾਰਾ ਮਾਹੀ ਵਿੱਜ ਨੇ ਵੀ ਦੁੱਖ ਪ੍ਰਗਟਾਇਆ ਹੈ ।  


ਦਿਵਿਆ ਖੋਸਲਾ ਕੁਮਾਰ ਟੀ-ਸੀਰੀਜ਼ ਦੇ ਮਾਲਕ ਦੀ ਪਤਨੀ 

ਦੱਸ ਦਈਏ ਕਿ ਦਿਵਿਆ ਖੋਸਲਾ ਕੁਮਾਰ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦੀ ਪਤਨੀ ਹੈ ਅਤੇ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ ।ਉਸ ਦੀ ਮਾਂ ਦੀ ਮੌਤ ਕਿਵੇਂ ਹੋਈ ਹੈ ਇਸਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਪਰ ਅਦਾਕਾਰਾ ਮਾਂ ਦੇ ਦੁੱਖ ਚੋਂ ਨਿਕਲ ਨਹੀਂ ਪਾ ਰਹੀ । 

View this post on Instagram

A post shared by Divyakhoslakumar (@divyakhoslakumar)


Related Post