ਅਦਾਕਾਰਾ ਡਿੰਪਲ ਕਪਾਡੀਆ ਦੇ ਪਤੀ ਰਾਜੇਸ਼ ਖੰਨਾ ਨੇ ਅੱਧੀ ਰਾਤ ਨੂੰ ਘਰੋਂ ਕੱਢਿਆ ਸੀ ਬਾਹਰ,ਕਈ ਵਾਰ ਸਿਗਰੇਟ ਨਾਲ ਜਲਾਇਆ, ਅਦਾਕਾਰਾ ਨੇ ਬਿਆਨ ਕੀਤਾ ਦਰਦ
ਅਦਾਕਾਰਾ ਡਿੰਪਲ ਕਪਾਡੀਆ ਦੇ ਪਤੀ ਰਾਜੇਸ਼ ਖੰਨਾ ਕੋਈ ਸਮਾਂ ਹੁੰਦਾ ਸੀ ਕਿ ਉਹ ਆਪਣੇ ਸਮੇਂ ਦੇ ਸੁਪਰ ਸਟਾਰ ਸਨ ਅਤੇ ਕਈ ਕੁੜੀਆਂ ਉਨ੍ਹਾਂ ‘ਤੇ ਮਰ ਮਿਟਦੀਆਂ ਸਨ । ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦਾ ਕਰੀਅਰ ਡਾਂਵਾਡੋਲ ਹੋ ਗਿਆ ਸੀ ਅਤੇ 1973 ‘ਚ ਉਨ੍ਹਾਂ ਦੀਆਂ ਇੱਕ ਤੋ ਬਾਅਦ ਇੱਕ ਫ਼ਿਲਮਾਂ ਫਲਾਪ ਹੋਣ ਲੱਗ ਪਈਆਂ ਸਨ ।
ਅਦਾਕਾਰਾ ਡਿੰਪਲ ਕਪਾਡੀਆ (Dimple Kapadia) ਦੇ ਪਤੀ ਰਾਜੇਸ਼ ਖੰਨਾ ਕੋਈ ਸਮਾਂ ਹੁੰਦਾ ਸੀ ਕਿ ਉਹ ਆਪਣੇ ਸਮੇਂ ਦੇ ਸੁਪਰ ਸਟਾਰ ਸਨ ਅਤੇ ਕਈ ਕੁੜੀਆਂ ਉਨ੍ਹਾਂ ‘ਤੇ ਮਰ ਮਿਟਦੀਆਂ ਸਨ । ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦਾ ਕਰੀਅਰ ਡਾਂਵਾਡੋਲ ਹੋ ਗਿਆ ਸੀ ਅਤੇ 1973 ‘ਚ ਉਨ੍ਹਾਂ ਦੀਆਂ ਇੱਕ ਤੋ ਬਾਅਦ ਇੱਕ ਫ਼ਿਲਮਾਂ ਫਲਾਪ ਹੋਣ ਲੱਗ ਪਈਆਂ ਸਨ । ਜਿਸ ਤੋਂ ਰਾਜੇਸ਼ ਖੰਨਾ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਏ ਸਨ ਅਤੇ ਉਹ ਸ਼ਰਾਬ ਦੇ ਆਦੀ ਹੋ ਗਏ ।
ਹੋਰ ਪੜ੍ਹੋ : ਟਮਾਟਰ ਦੇ ਵਧੇ ਰੇਟਾਂ ਨੇ ਸ਼ਿਲਪਾ ਸ਼ੈੱਟੀ ਨੂੰ ਕੀਤਾ ਪ੍ਰੇਸ਼ਾਨ, ਸਾਂਝਾ ਕੀਤਾ ਮਜ਼ੇਦਾਰ ਵੀਡੀਓ
ਇਸ ਦਾ ਅਸਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਤੇ ਵੀ ਪਿਆ ਸੀ । ਜਿਸ ਬਾਰੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਡਿੰਪਲ ਕਪਾਡੀਆ ਨੇ ਇੱਕ ਇੰਟਰਵਿਊ ‘ਚ ਕੀਤਾ ਹੈ ।
ਅੱਧੀ ਰਾਤ ਨੂੰ ਘਰੋਂ ਕੱੱਢਿਆ ਬਾਹਰ
ਅਦਾਕਾਰ ਰਾਜੇਸ਼ ਖੰਨਾ ਸ਼ਰਾਬ ਦੇ ਏਨੇਂ ਜ਼ਿਆਦਾ ਆਦੀ ਹੋ ਚੁੱਕੇ ਸਨ ਕਿ ਉਨ੍ਹਾਂ ਨੇ ਆਪਣੀ ਪਤਨੀ ‘ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ ਸੀ । ਅਦਾਕਾਰਾ ਨੇ ਕਈ ਵਾਰ ਰਾਜੇਸ਼ ਖੰਨਾ ਤੋਂ ਮਾਰ ਖਾਧੀ । ਗੁੱਸਾ ਅਦਾਕਾਰ ‘ਤੇ ਏਨਾਂ ਹਾਵੀ ਰਹਿੰਦਾ ਸੀ ਕਿ ਉਹ ਗੱਲ ਗੱਲ 'ਤੇ ਡਿੰਪਲ ਨੂੰ ਕੁੱਟਦੇ ਮਾਰਦੇ, ਇੱਥੋਂ ਤੱਕ ਕਿ ਆਪਣੀ ਪਤਨੀ ਨੂੰ ੳਨ੍ਹਾਂ ਨੇ ਸਿਗਰੇਟ ਦੇ ਨਾਲ ਵੀ ਜਲਾਇਆ ਅਤੇ ਅੱਧੀ ਰਾਤ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ । ਜਿਸ ਤੋਂ ਬਾਅਦ ਅਦਾਕਾਰਾ ਆਪਣੀਆਂ ਧੀਆਂ ਦੇ ਨਾਲ ਹਮੇਸ਼ਾ ਦੇ ਲਈ ਘਰ ਛੱਡ ਕੇ ਚਲੀ ਗਈ ਸੀ ।
ਅੰਜੂ ਮਹਿੰਦਰੂ ਦੇ ਨਾਲ ਵੀ ਪਿਆਰ ਦੇ ਕਿੱਸੇ ਸਨ ਮਸ਼ਹੂਰ
ਅਦਾਕਾਰ ਰਾਜੇਸ਼ ਖੰਨਾ ਦੇ ਅਦਾਕਾਰਾ ਅੰਜੂ ਮਹਿੰਦਰੂ ਦੇ ਨਾਲ ਵੀ ਪਿਆਰ ਦੇ ਕਿੱਸੇ ਮਸ਼ਹੂਰ ਸਨ ਅਤੇ ਅਦਾਕਾਰ ਦੇ ਪਹਿਲਾਂ ਅੰਜੂ ਦੇ ਨਾਲ ਵਿਆਹ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ । ਪਰ ਕਿਸੇ ਕਾਰਨ ਦੋਵਾਂ ਵਿਚਾਲੇ ਦੂਰੀਆਂ ਆ ਗਈਆਂ ਸਨ ।