ਇਸ ਅਦਾਕਾਰਾ ਦੀਆਂ ਫ਼ਿਲਮਾਂ ਨੂੰ ਕੀਤਾ ਜਾਂਦਾ ਸੀ ਬਹੁਤ ਜ਼ਿਆਦਾ ਪਸੰਦ, ਪਰ ਸੈੱਟ ‘ਤੇ ਹੋ ਗਈ ਅਜਿਹੀ ਹਰਕਤ, ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਫ਼ਿਲਮੀ ਦੁਨੀਆ ਨੂੰ ਕਹਿ ਦਿੱਤਾ ਸੀ ਅਲਵਿਦਾ

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਇੱਕ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਕਰੀਅਰ ਦੇ ਟੌਪ ‘ਤੇ ਪਹੁੰਚ ਕੇ ਫ਼ਿਲਮੀ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ । ਫ਼ਿਲਮ ਇੰਡਸਟਰੀ ਦੀ ਮੰਨੀ ਪ੍ਰਮੰਨੀ ਇਸ ਅਦਾਕਾਰਾ ਦਾ ਨਾਮ ਹੈ ਅਰਚਨਾ ਜੋਗੇਲਕਰ।

By  Shaminder August 13th 2023 07:00 AM

ਕਈ ਵਾਰ ਜ਼ਿੰਦਗੀ ‘ਚ ਕੁਝ ਅਜਿਹੀਆਂ ਘਟਨਾਵਾਂ ਵੀ ਹੋ ਜਾਂਦੀਆਂ ਹਨ ਜੋ   ਕਿਸੇ ਇਨਸਾਨ ਦੇ ਲਈ ਭੁਲਾਉਣੀਆਂ ਔਖੀਆਂ ਹੋ ਜਾਂਦੀਆਂ ਨੇ । ਔਰਤਾਂ ਦੀ ਜ਼ਿੰਦਗੀ ਏਨੀਂ ਆਸਾਨ ਨਹੀਂ ਹੁੰਦੀ । ਬੇਸ਼ੱਕ ਅੱਜ ਅਸੀਂ ਔਰਤਾਂ ਨੂੰ ਸਮਾਜ ‘ਚ ਬਰਾਬਰ ਦਾ ਦਰਜਾ ਦੇਣ ਦੀਆਂ ਗੱਲਾਂ ਆਖਦੇ ਹਾਂ, ਪਰ ਹਕੀਕਤ ਇਸ ਤੋਂ ਉਲਟ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਇੱਕ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਕਰੀਅਰ ਦੇ ਟੌਪ ‘ਤੇ ਪਹੁੰਚ ਕੇ ਫ਼ਿਲਮੀ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ । ਫ਼ਿਲਮ ਇੰਡਸਟਰੀ ਦੀ ਮੰਨੀ ਪ੍ਰਮੰਨੀ ਇਸ ਅਦਾਕਾਰਾ ਦਾ ਨਾਮ ਹੈ ਅਰਚਨਾ ਜੋਗੇਲਕਰ (archana joglekar)


ਹੋਰ ਪੜ੍ਹੋ :  ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਦੇ ਬਰਥਡੇ ‘ਤੇ ਜੇਲ੍ਹ ਚੋਂ ਲਿਖਿਆ ਲਵ ਲੈਟਰ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਜਿਸ ਨੇ ਸ਼ੋਬਿੱਜ਼ ਦੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਸੀ । ਮਰਾਠੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀ ਅਰਚਨਾ ਪ੍ਰੋਫੈਸ਼ਨਲ ਕੱਥਕ ਡਾਂਸਰ ਹੈ, ਪਰ ਉਸ ਨੇ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਉਸ ਦੀ ਅਦਾਕਾਰੀ ਨੂੰ ਵੀ ਬਹੁਤ ਸਰਾਹਿਆ ਗਿਆ ਸੀ । ਉਸ ਨੇ ਅਨੇਕਾਂ ਹੀ ਫ਼ਿਲਮਾਂ ਜਿਸ ‘ਚ ਮਰਦਾਨਗੀ, ਬਿੱਲੂ ਬਾਦਸ਼ਾਹ, ਸੰਸਾਰ ਅਅਤੇ ‘ਬਾਤ ਹੈ ਪਿਆਰ ਕੀ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ।ਇਸ ਦੇ ਨਾਲ ਹੀ ਕਈ ਸੀਰੀਅਲਸ ‘ਚ ਵੀ ਕੰਮ ਕੀਤਾ ।

View this post on Instagram

A post shared by Archana Joglekar (@archanajoglekarofficial)


ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ 

ਗੱਲ ਉੱਨੀ ਸੌ ਸਤਾਨਵੇਂ ਦੀ ਹੈ, ਜਦੋਂ ਅਰਚਨਾ ਜੋਗੇਲਕਰ ਇੱਕ ਉੜੀਆ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ । ਇਸੇ ਦੌਰਾਨ ਇੱਕ ਸ਼ਖਸ ਨੇ ਉਸ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ । ਅਰਚਨਾ ਕਿਸੇ ਤਰ੍ਹਾਂ ਉੱਥੋਂ ਭੱਜਣ ‘ਚ ਕਾਮਯਾਬ ਰਹੀ ਅਤੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ । ਸਾਲ 2010 ਚ ਉਸ ਸ਼ਖਸ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ।


ਇਸ ਘਟਨਾ ਤੋਂ ਬਾਅਦ ਉਹ ਏਨੀਂ ਜ਼ਿਆਦਾ ਸਹਿਮ ਗਈ ਸੀ ਕਿ ਉਸ ਨੇ ਫ਼ਿਲਮ ਇੰਡਸਟਰੀ ਨੂੰ ਛੱਡਣ ਦਾ ਮਨ ਬਣਾ ਲਿਆ ਸੀ ।ਉਸ ਦਾ ਕਰੀਅਰ ਸਿਖਰਾਂ ‘ਤੇ ਸੀ ਅਤੇ ਉਸ ਨੇ ਇੰਡਸਟਰੀ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਮਨੋਰੰਜਨ ਜਗਤ ਨੂੰ ਛੱਡਣ ਤੋਂ ਬਾਅਦ ਉਸ ਨੇ ਵਿਆਹ ਕਰਵਾਇਆ ਅਤੇ ਅਮਰੀਕਾ ‘ਚ ਸ਼ਿਫਟ ਹੋ ਗਈ । ਉਸ ਦਾ ਆਪਣੇ ਪਤੀ ਦੇ ਨਾਲ ਤਲਾਕ ਹੋ ਗਿਆ ਹੈ ਅਤੇ ਹੁਣ ਉਹ ਆਪਣੇ ਪੁੱਤਰ ਦੇ ਨਾਲ ਅਮਰੀਕਾ ‘ਚ ਹੀ ਰਹਿ ਰਹੀ ਹੈ ਅਤੇ ਉਸ ਨੇ ਕਲਾਸੀਕਲ ਡਾਂਸ ਸਕੂਲ ਖੋਲਿ੍ਹਆ ਹੈ । 

View this post on Instagram

A post shared by Archana Arts (@archanaarts.us)




Related Post