ਅਦਾਕਾਰਾ ਰਾਖੀ ਸਾਹਮਣੇ ਫੁੱਟ-ਫੁੱਟ ਕੇ ਰੋਈ ਸੀ ਵਿਲੇਨ ਰਣਜੀਤ ਦੀ ਮਾਂ, ਪੁੱਤਰ ਦੀ ਇਸ ਹਰਕਤ ਲਈ ਅਦਾਕਾਰਾ ਤੋਂ ਮੰਗੀ ਸੀ ਮੁਆਫ਼ੀ, ਜਾਣੋ ਪੂਰਾ ਕਿੱਸਾ

ਬਾਲੀਵੁੱਡ ਸਿਤਾਰਿਆਂ ਦੇ ਨਾਲ ਜੁੜੇ ਕਿੱਸੇ ਅਕਸਰ ਹੀ ਵਾਇਰਲ ਹੁੰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਅਤੇ ਵਿਲੇਨ ਰਹੇ ਰਣਜੀਤ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ। ਜਿਸ ਨੂੰ ਅਦਾਕਾਰ ਰਣਜੀਤ ਨੇ ਖੁਦ ਇੱਕ ਪੌਡਕਾਸਟ ਦੇ ਦੌਰਾਨ ਸਾਂਝਾ ਕੀਤਾ ਸੀ ।

By  Shaminder July 28th 2024 08:00 AM

ਬਾਲੀਵੁੱਡ ਸਿਤਾਰਿਆਂ ਦੇ ਨਾਲ ਜੁੜੇ ਕਿੱਸੇ ਅਕਸਰ ਹੀ ਵਾਇਰਲ ਹੁੰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਅਤੇ ਵਿਲੇਨ ਰਹੇ ਰਣਜੀਤ (Ranjeet) ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ। ਜਿਸ ਨੂੰ ਅਦਾਕਾਰ ਰਣਜੀਤ ਨੇ ਖੁਦ ਇੱਕ ਪੌਡਕਾਸਟ ਦੇ ਦੌਰਾਨ ਸਾਂਝਾ ਕੀਤਾ ਸੀ । 

ਹੀਰੋਇਨ ਨਾਲ ਕੀਤੀ ਬਦਤਮੀਜ਼ੀ 

ਦਰਅਸਲ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਰਣਜੀਤ ਨੇ ਅਦਾਕਾਰਾ ਰਾਖੀ ਦੇ ਨਾਲ ਫ਼ਿਲਮ ਸ਼ਰਮੀਲੀ ‘ਚ ਕੰਮ ਕੀਤਾ ਸੀ। ਇਸ ਦੌਰਾਨ ਰਾਖੀ ਦੇ ਕੱਪੜੇ ਫਾੜਨ ਦਾ ਸੀਨ ਸੀ । ਜਿਸ ਨੁੰ ਵੇਖ ਕੇ ਰਣਜੀਤ ਦੀ ਮਾਂ ਬਹੁਤ ਦੁਖੀ ਹੋਈ ਸੀ ।


ਜਦੋਂ ਰਣਜੀਤ ਘਰ ਪਹੁੰਚੇ ਤਾਂ ਉਨ੍ਹਾਂ ਦੀ ਮਾਂ ਨੇ ਖੂਬ ਫਟਕਾਰ ਲਗਾਈ ਅਤੇ ਇਸ ਮਾਮਲੇ ‘ਤੇ ਨਰਾਜ਼ਗੀ ਜਤਾਈ ਸੀ ਅਤੇ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਕਿਹਾ ਕਿ ਤੂੰ ਕੁੜੀਆਂ ਦੇ ਕੱਪੜੇ ਪਾੜਦਾ ਹੈਂ, ਉਨ੍ਹਾਂ ਦੇ ਵਾਲ ਖਿੱਚਦਾ ਹੈਂ ਤੇਰੀ ਘਰ ਆਉਣ ਦੀ ਹਿੰਮਤ ਕਿਵੇਂ ਹੋਈ। ਤੂੰ ਡਾਕਟਰ ਬਣ, ਆਰਮੀ ਵਾਲਾ ਬਣ ਪਰ ਅਜਿਹੇ ਕੰਮ ਤੈਨੂੰ ਸੋਭਾ ਨਹੀਂ ਦਿੰਦੇ।


ਮਾਂ ਨੂੰ ਲੈ ਕੇ ਰਾਖੀ ਦੇ ਘਰ ਪੁੱਜੇ 

ਇਹ ਸਭ ਕੁਝ ਸਭ ਸੁਣਨ ਤੋਂ ਬਾਅਦ ਰਣਜੀਤ ਆਪਣੀ ਮਾਂ ਨੂੰ ਲੈ ਕੇ ਅਦਾਕਾਰਾ ਰਾਖੀ ਦੇ ਘਰ ਪੁੱਜੇ । ਪਰ ਰਾਖੀ ਨੂੰ ਵੇਖਦਿਆਂ ਹੀ ਰਣਜੀਤ ਦੀ ਮਾਂ ਰੋਣ ਲੱਗ ਗਈ ਤੇ ਉਸ ਤੋਂ ਮੁਆਫ਼ੀ ਮੰਗਣ ਲੱਗ ਪਈ ਅਤੇ ਕਿਹਾ ਕਿ ਏਨੀਂ ਸੋਹਣੀ ਕੁੜੀ ਦੇ ਨਾਲ ਤੂੰ ਇਹ ਸਭ ਕੁਝ ਕੀਤਾ। ਇਸ ਦੇ ਨਾਲ ਮਾਂ ਨੇ ਇਹ ਵੀ ਕਿਹਾ ਕਿ ਉਹ ਉਸ ਦੇ ਪੁੱਤਰ ਨੂੰ ਮੁਆਫ਼ ਕਰ ਦੇਵੇ।   

View this post on Instagram

A post shared by Brut Hindi (@brut.hindi)






Related Post