ਰਣਦੀਪ ਹੁੱਡਾ ਵਿਆਹ ਦੇ ਬੰਧਨ ‘ਚ ਬੱਝੇ, ਅਦਾਕਾਰ ਨੇ ਪਤਨੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਰਣਦੀਪ ਹੁੱਡਾ ਬੀਤੇ ਦਿਨ ਆਪਣੀ ਗਰਲ ਫ੍ਰੈਂਡ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ । ਅਦਾਕਾਰ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਕਰਵਾਇਆ ।

By  Shaminder November 30th 2023 10:50 AM

ਰਣਦੀਪ ਹੁੱਡਾ ਬੀਤੇ ਦਿਨ ਆਪਣੀ ਗਰਲ ਫ੍ਰੈਂਡ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ । ਅਦਾਕਾਰ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਕਰਵਾਇਆ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਇਹ ਵਿਆਹ ਮਣੀਪੁਰੀ ਸਟਾਈਲ ‘ਚ ਹੋਇਆ ।

ਹੋਰ ਪੜ੍ਹੋ : ਪੰਜਾਬੀ ਗਾਇਕਾ ਸਿਮਰਨ ਕੌਰ ਧਾਂਦਲੀ ਨੇ ਉਨ੍ਹਾਂ ਦੇ ਵੀਡੀਓ ‘ਤੇ ਮੱਝ ਝੋਟਾ ਕਹਿਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ ਕਿਹਾ ‘ਬਿਨ੍ਹਾਂ ਟੀਕਿਆਂ ਵਾਲੀ ਕਤੀੜ ਨੂੰ ਭੌਂਕਣ ਦਿਓ’

ਵਿਆਹ ਦੇ ਦੌਰਾਨ ਰਣਦੀਪ ਹੁੱਡਾ ਵੀ ਮਣੀਪੁਰੀ ਦੇ ਲਾੜਾ ਸਟਾਈਲ ‘ਚ ਦਿਖੇ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਲਹਿੰਗੇ ਦੀ ਥਾਂ ਉੱਥੋਂ ਦੀ ਰਿਵਾਇਤੀ ਪੋਸ਼ਾਕ ਪਹਿਨੀ ਹੋਈ ਸੀ । ਲਾੜੀ ਸੋਨੇ ਦੇ ਨਾਲ ਲੱਦੀ ਹੋਈ ਵਿਖਾਈ ਦਿੱਤੀ । 


ਕਾਫੀ ਸਮੇਂ ਤੋਂ ਕਰ ਰਹੇ ਸਨ ਇੱਕ ਦੂਜੇ ਨੂੰ ਡੇਟ 

ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹਟ ਸਨ । ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ । ਪਰ ਹੁਣ ਅਦਾਕਾਰ ਨੇ ਲੰਮੇ ਸਮੇਂ ਤੋਂ ਚਲੀ ਆ ਰਹੀ ਉਨ੍ਹਾਂ ਦੀ ਗਰਲ ਫ੍ਰੈਂਡ ਦੇ ਨਾਲ ਵਿਆਹ ਰਚਾ ਲਿਆ ਅਤੇ ਦੋਵਾਂ ਨੇ ਵਿਆਹ ਕਰਵਾ ਕੇ ਮਜ਼ਬੂਤ ਰਿਸ਼ਤੇ ਦੀ ਮਿਸਾਲ ਕਾਇਮ ਕੀਤੀ ਹੈ।


ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਸੁਰਖੀਆਂ ਵਟੋਰ ਰਹੀਆਂ ਹਨ ।ਦੋਵਾਂ ਨੇ 29 ਨਵੰਬਰ ਨੂੰ ਮਣੀਪੁਰ ਦੇ ਇੰਫਾਲ ‘ਚ ਮੈਤਈ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਇਆ ਹੈ ।

View this post on Instagram

A post shared by Randeep Hooda (@randeephooda)


ਰਣਦੀਪ ਹੁੱਡਾ ਦਾ ਵਰਕ ਫ੍ਰੰਟ 

ਰਣਦੀਪ ਹੁੁੱਡਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਰਬਜੀਤ, ਹਾਈਵੇ, ਲਵ ਖਿਚੜੀ, ਜਿਸਮ ੨ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਹਾਲ ਹੀ ‘ਚ ਉਹ ਇੱਕ ਵੈੱਬ ਸੀਰੀਜ਼ ਨੂੰ ਲੈ ਕੇ ਵੀ ਚਰਚਾ ‘ਚ ਰਹੇ ਹਨ ।  

  View this post on Instagram

A post shared by Bollywood Hungama🎥 (@realbollywoodhungama)


Related Post