ਅਦਾਕਾਰ ਆਰ ਮਾਧਵਨ ਦੇ ਬੇਟੇ ਵੇਦਾਂਤ ਨੇ ਤੈਰਾਕੀ ‘ਚ ਜਿੱਤੇ ਪੰਜ ਗੋਲਡ ਮੈਡਲ, ਵਧਾਇਆ ਦੇਸ਼ ਦਾ ਮਾਣ
ਕਿਹਾ ਜਾਂਦਾ ਹੈ ਕਿ ਪੁੱਤਰ ਦੇ ਪੈਰ ਪੰਘੂੜੇ ‘ਚ ਹੀ ਦਿੱਸਣ ਲੱਗ ਪੈਂਦੇ ਹਨ ਅਤੇ ਆਰ ਮਾਧਵਨ ਦੇ ਪੁੱਤਰ ‘ਤੇ ਇਹ ਗੱਲ ਠੀਕ ਢੁੱਕਦੀ ਹੈ। ਆਪਣੀ ਛੋਟੀ ਜਿਹੀ ਉਮਰ ‘ਚ ਉਸ ਨੇ ਆਪਣੇ ਨਾਂਅ ਵੱਡੀ ਉਪਲਬਧੀ ਕਰਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ।
ਆਰ ਮਾਧਵਨ (R.Madhavan)ਦਾ ਬੇਟਾ ਵੇਦਾਂਤ (Son Vedant) ਵੀ ਉਨ੍ਹਾਂ ਦੇ ਵਾਂਗ ਚਰਚਾ ‘ਚ ਰਹਿੰਦਾ ਹੈ । ਪਰ ਉਹ ਅਦਾਕਾਰੀ ਨਹੀਂ, ਬਲਕਿ ਖੇਡਾਂ ਦੇ ਖੇਤਰ ‘ਚ ਸਰਗਰਮ ਹੈ । ਹੁਣ ਅਦਾਕਾਰ ਦੇ ਬੇਟੇ ਨੇ ਤੈਰਾਕੀ ‘ਚ ਸੋਨੇ ਦੇ ਪੰਜ ਮੈਡਲ ਜਿੱਤ ਕੇ ਅਦਾਕਾਰ ਹੀ ਨਹੀਂ, ਬਲਕਿ ਦੇਸ਼ ਦਾ ਵੀ ਮਾਣ ਵਧਾਇਆ ਹੈ । ਪੁੱਤਰ ਦੀ ਇਸ ਉਪਲਬਧੀ ‘ਤੇ ਅਦਾਕਾਰ ਆਰ ਮਾਧਵਨ ਵੀ ਫੁੱਲੇ ਨਹੀਂ ਸਮਾ ਰਹੇ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਬੇਟੇ ਵੇਦਾਂਤ ਦੀਆ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਹੋਰ ਪੜ੍ਹੋ : ਇਫਤਾਰ ਪਾਰਟੀ ‘ਚ ਰਸ਼ਮੀ ਦੇਸਾਈ ਨੇ ਸ਼ਹਿਨਾਜ਼ ਗਿੱਲ ਨੂੰ ਕੀਤਾ ਨਜ਼ਰ-ਅੰਦਾਜ਼, ਵੀਡੀਓ ਹੋ ਰਿਹਾ ਵਾਇਰਲ
ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਵੇਦਾਂਤ ਦੇ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ । ਵੇਦਾਂਤ ਦੇ ਗਲ ‘ਚ ਸੋਨੇ ਦੇ ਮੈਡਲ ਪਾਏ ਜਾ ਰਹੇ ਹਨ ਅਤੇ ਉਸ ਦੇ ਪਿੱਛੇ ਦੇਸ਼ ਦੀ ਆਨ ਬਾਨ ਸ਼ਾਨ ਦਾ ਪ੍ਰਤੀਕ ਤਿਰੰਗਾ ਲਹਿਰਾ ਰਿਹਾ ਹੈ ।
ਆਰ ਮਾਧਵਨ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੀਤਾ ਕੰਮ
ਆਰ ਮਾਧਵਨ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਤਨੁ ਵੈਡਸ ਮੰਨੂ, ਥ੍ਰੀ ਇਡੀਅਟਸ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਉਸ ਸਾਊਥ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਸਾਊਥ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।