ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ (mithun chakraborty )ਜਿਨ੍ਹਾਂ ਨੂੰ ਖਰਾਬ ਸਿਹਤ ਦੇ ਚੱਲਦਿਆਂ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਅਦਾਕਾਰ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ । ਜਿਸ ਦੇ ਚੱਲਦਿਆਂ ਹਸਪਤਾਲ ਚੋਂ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ ।
ਹੋਰ ਪੜ੍ਹੋ : ਮੈਂਡੀ ਤੱਖਰ ਦਾ ਹੋਇਆ ਵਿਆਹ, ਪਤੀ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ
ਅਦਾਕਾਰ ਨੇ ਕੀਤੀ ਪੁਸ਼ਟੀ
ਖੁਦ ਮਿਥੁਨ ਚੱਕਰਵਰਤੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ।ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਜਲਦ ਹੀ ਉਹ ਆਪਣੇ ਕੰਮ ‘ਤੇ ਪਰਤਣਗੇ ।
ਲੋਕਾਂ ਨੂੰ ਵੀ ਸਿਹਤਮੰਦ ਰਹਿਣ ਦੀ ਦਿੱਤੀ ਸਲਾਹ
ਅਦਾਕਾਰ ਮਿਥੁਨ ਚੱਕਰਵਰਤੀ ਨੇ ਲੋਕਾਂ ਨੂੰ ਵੀ ਸਿਹਤਮੰਦ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਲੋਕਾਂ ਨੂੰ ਖਾਣ ਪੀਣ ਵੇਲੇ ਸੰਜਮ ਨਾਲ ਖਾਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਾਣ ਪੀਣ ਦੀਆਂ ਵਿਗੜੀਆਂ ਆਦਤਾਂ ਦੇ ਕਾਰਨ ਹੀ ਉਨ੍ਹਾਂ ਦੀ ਸਿਹਤ ਖਰਾਬ ਹੋਈ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ ਹੈ।
ਮਿਥੁਨ ਚੱਕਰਵਰਤੀ ਦਾ ਵਰਕ ਫ੍ਰੰਟ
ਮਿਥੁਨ ਚੱਕਰਵਰਤੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਆਪਣੇ ਬਿਹਤਰੀਨ ਡਾਂਸ ਦੇ ਲਈ ਜਾਣੇ ਜਾਂਦੇ ਮਿਥੁਨ ਚੱਕਰਵਰਤੀ ਨੇ ਡਿਸਕੋ ਡਾਂਸਰ,ਡਾਂਸ ਡਾਂਸ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
ਪੀਐੱਮ ਮੋਦੀ ਨੇ ਕੀਤਾ ਫੋਨ
ਮਿਥੁਨ ਚੱਕਰਵਰਤੀ ਦਾ ਹਾਲ ਚਾਲ ਜਾਨਣ ਦੇ ਲਈ ਪੀਐੱਮ ਮੋਦੀ ਨੇ ਵੀ ਉਨ੍ਹਾਂ ਨੂੰ ਫੋਨ ਕੀਤਾ ਤੇ ਆਪਣਾ ਧਿਆਨ ਨਾ ਰੱਖਣ ‘ਤੇ ਅਦਾਕਾਰ ਨੂੰ ਫਟਕਾਰ ਵੀ ਲਗਾਈ ਸੀ ।ਅਦਾਕਾਰ ਨੇ ਦੱਸਿਆ ਕਿ ‘ਪੀਐੱਮ ਨੇ ਮੇਰਾ ਹਾਲ ਚਾਲ ਜਾਨਣ ਦੇ ਲਈ ਮੈਨੂੰ ਕਾਲ ਕੀਤੀ ਅਤੇ ਮੈਨੂੰ ਡਾਂਟਿਆ ਵੀ ਕਿ ਮੈਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ।