ਬਾਲੀਵੁੱਡ ਇੰਡਸਟਰੀ ਦਾ ਇਹ ਅਦਾਕਾਰ ਆਪਣੀ ਮਾਂ ਨੂੰ ਦੇਣਾ ਚਾਹੁੰਦਾ ਸੀ ਨੋਟਾਂ ਨਾਲ ਭਰਿਆ ਬੈਗ, ਪਰ ਆਖਰੀ ਸਮੇਂ ਮਾਂ ਦੇ ਨਹੀਂ ਸੀ ਕਰ ਸਕਿਆ ਦਰਸ਼ਨ
ਬਾਲੀਵੁੱਡ ਇੰਡਸਟਰੀ ‘ਚ ਕਈ ਅਜਿਹੇ ਕਲਾਕਾਰ ਹੋਏ ਹਨ ਜੋ ਬੇਸ਼ੱਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ, ਪਰ ਆਪਣੀ ਅਦਾਕਾਰੀ ਦੇ ਨਾਲ ਉਹ ਦਰਸ਼ਕਾਂ ਦੇ ਦਿਲਾਂ ‘ਚ ਹਮੇਸ਼ਾ ਹੀ ਜਿਉਂਦੇ ਰਹਿਣਗੇ । ਅੱਜ ਅਸੀਂ ਇੱਕ ਅਜਿਹੇ ਹੀ ਕਲਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਬਹੁਤ ਹੀ ਘੱਟ ਉਮਰ ‘ਚ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ ।

ਬਾਲੀਵੁੱਡ (Bollywood)ਇੰਡਸਟਰੀ ‘ਚ ਕਈ ਅਜਿਹੇ ਕਲਾਕਾਰ ਹੋਏ ਹਨ ਜੋ ਬੇਸ਼ੱਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ, ਪਰ ਆਪਣੀ ਅਦਾਕਾਰੀ ਦੇ ਨਾਲ ਉਹ ਦਰਸ਼ਕਾਂ ਦੇ ਦਿਲਾਂ ‘ਚ ਹਮੇਸ਼ਾ ਹੀ ਜਿਉਂਦੇ ਰਹਿਣਗੇ । ਅੱਜ ਅਸੀਂ ਇੱਕ ਅਜਿਹੇ ਹੀ ਕਲਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਬਹੁਤ ਹੀ ਘੱਟ ਉਮਰ ‘ਚ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ । ਪਰ ਉਸ ਨੇ ਫ਼ਿਲਮਾਂ ‘ਚ ਏਨੇਂ ਕੁ ਦਮਦਾਰ ਅਤੇ ਨਿਵੇਕਲੇ ਕਿਰਦਾਰ ਨਿਭਾਏ ਕਿ ਉਹ ਹਮੇਸ਼ਾ ਦੇ ਲਈ ਦਰਸ਼ਕਾਂ ਦੇ ਦਿਲਾਂ ‘ਚ ਵੱਸ ਗਿਆ ।
ਹੋਰ ਪੜ੍ਹੋ : ਕਰਵਾ ਚੌਥ ‘ਤੇ ਅਜੀਤ ਮਹਿੰਦੀ ਨੇ ਦਰਾਣੀ ਮਾਨਸੀ ਸ਼ਰਮਾ ਨੂੰ ਭੇਜਿਆ ਸਰਗੀ ਦਾ ਸਮਾਨ, ਸਦਾ ਸੁਹਾਗਣ ਰਹੋ ਦਾ ਦਿੱਤਾ ਆਸ਼ੀਰਵਾਦ
ਭਾਵੇਂ ਉਹ ਲਾਈਫ ਆਫ ਪਾਈ ਹੋਵੇ, ਮਦਾਰੀ, ਹਿੰਦੀ ਮੀਡੀਅਮ, ਦਾ ਲੰਚ ਬਾਕਸ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਹਰ ਫ਼ਿਲਮ ‘ਚ ਉਨ੍ਹਾਂ ਦਾ ਵੱਖਰੀ ਤਰ੍ਹਾਂ ਦਾ ਕਿਰਦਾਰ ਵੇਖਣ ਨੂੰ ਮਿਲਿਆ ਸੀ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ।
ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਇਰਫਾਨ ਖ਼ਾਨ ਦੀ । ਅੱਜ ਅਸੀਂ ਤੁਹਾਨੂੰ ਇਰਫਾਨ ਖ਼ਾਨ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।
ਅਦਾਕਾਰ ਮਾਂ ਨੂੰ ਦੇਣਾ ਚਾਹੁੰਦਾ ਸੀ ਨੋਟਾਂ ਨਾਲ ਭਰਿਆ ਸੂਟਕੇਸ
ਅਦਾਕਾਰ ਇਰਫਾਨ ਖ਼ਾਨ ਫ਼ਿਲਮੀ ਦੁਨੀਆ ਵਾਂਗ ਆਪਣੀ ਮਾਂ ਨੂੰ ਪੈਸਿਆਂ ਦੇ ਨਾਲ ਭਰਿਆ ਸੂਟਕੇਸ ਦੇਣਾ ਚਾਹੁੰਦੇ ਸਨ। ਪਰ ਉਨ੍ਹਾਂ ਦੀ ਇਹ ਇੱਛਾ ਚਾਹੁੰਦੇ ਹੋਏ ਵੀ ਪੂਰੀ ਨਾ ਹੋ ਸਕੀ । ਕਿਉਂਕਿ ਜਿਸ ਸਮੇਂ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਤਾਂ ਉਹ ਆਪਣੀ ਮਾਂ ਦੇ ਅੰਤਿਮ ਦਰਸ਼ਨ ਵੀ ਨਹੀਂ ਸੀ ਕਰ ਸਕੇ । ਜਿਸ ਦਾ ਉਨ੍ਹਾਂ ਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ।