ਸਿਹਤਮੰਦ ਹੋਣ ਪਿੱਛੋਂ ਮੀਡੀਆ ਸਾਹਮਣੇ ਆਏ ਅਦਾਕਾਰ ਧਰਮਿੰਦਰ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰ ਧਰਮਿੰਦਰ (Dharmendra Deol) ਦਾ ਇੱਕ ਵੀਡੀਓ (Video Viral) ਸਾਹਮਣੇ ਆਇਆ ਹੈ । ਜਿਸ ‘ਚ ਅਦਾਕਾਰਾ ਮੀਡੀਆ ਕਰਮੀਆਂ ਦਾ ਹਾਲਚਾਲ ਪੁੱਛਦਾ ਹੋਇਆ ਨਜ਼ਰ ਆ ਰਿਹਾ ਹੈ । ਧਰਮਿੰਦਰ ਦਾ ਇਹ ਵੀਡੀਓ ਵੇਖ ਕੇ ਉਨ੍ਹਾਂ ਦੇ ਫੈਨਸ ਵੀ ਖੁਸ਼ ਹੋ ਗਏ ਹਨ । ਕਿਉਂਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ । ਪਰ ਹੁਣ ਮੁੜ ਤੋਂ ਉਹ ਮੀਡੀਆ ਦੇ ਸਾਹਮਣੇ ਤੰਦਰੁਸਤ ਹੋ ਕੇ ਆਏ ਤਾਂ ਹਰ ਕੋਈ ਉਨ੍ਹਾਂ ਨੂੰ ਵੇਖ ਕੇ ਖੁਸ਼ ਹੋ ਗਿਆ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੇ ਅਲਕਾ ਯਾਗਨਿਕ ਦਾ ਨਵਾਂ ਗੀਤ ‘ਚੋਲੀ ਕੇ ਪੀਛੇ’ ਰਿਲੀਜ਼
ਧਰਮਿੰਦਰ ਨੇ ਬੀਤੇ ਦਿਨੀਂ ਸਾਂਝੀਆਂ ਕੀਤੀਆਂ ਸਨ ਤਸਵੀਰਾਂ
ਧਰਮਿੰਦਰ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੀ ਸਿਹਤ ਦਾ ਹਾਲ ਦੱਸਿਆ ਸੀ ਕਿ ਉਨ੍ਹਾਂ ਨੂੰ ਸੱਟ ਲੱਗ ਗਈ ਹੈ। ਜਿਸ ਤੋਂ ਬਾਅਦ ਹਰ ਕੋਈ ਅਦਾਕਾਰ ਦੀ ਸਿਹਤ ਨੂੰ ਲੈ ਕੇ ਚਿੰਤਿਤ ਸੀ ।
ਧਰਮਿੰਦਰ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਅਦਾਕਾਰ ਧਰਮਿੰਦਰ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਹਾਲ ਹੀ ‘ਚ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਦੇ ਨਾਲ ਉਨ੍ਹਾਂ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਫ਼ਿਲਮ ‘ਚ ਉਨ੍ਹਾਂ ਨੇ ਸ਼ਬਾਨਾ ਆਜ਼ਮੀ ਦੇ ਨਾਲ ਲਿਪ ਲਾਕ ਸੀਨ ਕੀਤਾ ਸੀ । ਜਿਸ ਦੀ ਖੂਬ ਚਰਚਾ ਹੋਈ ਸੀ । ਇਸ ਤੋਂ ਇਲਾਵਾ ਅਦਾਕਾਰ ਨੇ ਬਾਲੀਵੁੱਡ ‘ਚ ਲੰਮਾ ਅਰਸਾ ਰਾਜ ਕੀਤਾ ਹੈ।ਉਨ੍ਹਾਂ ਨੇ ਸ਼ੋਅਲੇ, ਸੀਤਾ ਔਰ ਗੀਤਾ, ਧਰਮਵੀਰ, ਆਂਖੇ ਸਣੇ ਕਈ ਫ਼ਿਲਮਾਂ ਉਨ੍ਹਾਂ ਨੇ ਕੀਤੀਆਂ ਹਨ ।
ਉਨ੍ਹਾਂ ਦੇ ਦੋਵੇਂ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਵੀ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ । ਹਾਲ ਹੀ ‘ਚ ਬੌਬੀ ਦਿਓਲ ਦੀ ਫ਼ਿਲਮ ‘ਐਨੀਮਲ’ ਆਈ ਸੀ ਜਿਸ ‘ਚ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਕਿਰਦਾਰ ਨੇ ਖੂਬ ਵਾਹਵਾਹੀ ਖੱਟੀ ਸੀ। ਇਸ ਤੋਂ ਇਲਾਵਾ ਧਰਮਿੰਦਰ ਦੇ ਦੋਵੇਂ ਪੋਤੇ ਵੀ ਬਾਲੀਵੁੱਡ ‘ਚ ਐਂਟਰੀ ਕਰ ਚੁੱਕੇ ਹਨ।ਹਾਲਾਂਕਿ ਉਨ੍ਹਾਂ ਨੂੰ ਏਨੀਂ ਕਾਮਯਾਬੀ ਨਹੀਂ ਮਿਲੀ ਹੈ।