ਮਸ਼ਹੂਰ ਅਦਾਕਾਰ ਅਮਨਦੀਪ ਸਿੰਘ ਨੇ ਕਰਵਾਇਆ ਵਿਆਹ, ‘ਹੋਟਲ ਮੁੰਬਈ’ ਸਣੇ ਕਈ ਫ਼ਿਲਮਾਂ ‘ਚ ਕਰ ਚੁੱਕੇ ਹਨ ਕੰਮ
ਮਸ਼ਹੂਰ ਪੰਜਾਬੀ ਅਦਾਕਾਰ ਅਮਨਦੀਪ ਸਿੰਘ ਨੇ ਹਰਜੀਤ ਕੌਰ ਦੇ ਨਾਲ ਵਿਆਹ ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਮਨਦੀਪ ਸਿੰਘ ਆਪਣੀ ਨਵ-ਵਿਆਹੀ ਲਾੜੀ ਦੇ ਨਾਲ ਨਜ਼ਰ ਆ ਰਿਹਾ ਹੈ ।
ਮਸ਼ਹੂਰ ਪੰਜਾਬੀ ਅਦਾਕਾਰ ਅਮਨਦੀਪ ਸਿੰਘ (Amandeep Singh) ਨੇ ਹਰਜੀਤ ਕੌਰ ਦੇ ਨਾਲ ਵਿਆਹ ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਮਨਦੀਪ ਸਿੰਘ ਆਪਣੀ ਨਵ-ਵਿਆਹੀ ਲਾੜੀ ਦੇ ਨਾਲ ਨਜ਼ਰ ਆ ਰਿਹਾ ਹੈ ।ਤਸਵੀਰਾਂ ‘ਚ ਅਮਨਦੀਪ ਸਿੰਘ ਆਫ਼ ਵ੍ਹਾਈਟ ਕਲਰ ਦੀ ਸ਼ੇਰਵਾਨੀ ‘ਚ ਦਿਖਾਈ ਦੇ ਰਹੇ ਹਨ, ਜਦੋਂਕਿ ਹਰਜੀਤ ਕੌਰ ਨੇ ਮੈਰੂਨ ਅਤੇ ਡਾਰਕ ਗਰੀਨ ਕੰਬੀਨੇਸ਼ਨ ਵਾਲਾ ਲਹਿੰਗਾ ਚੋਲੀ ਪਾਇਆ ਹੋਇਆ ਹੈ ।
ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਬੇਬੇ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ, ਗਾਇਕ ਦੀ ਬੇਬੇ ਨੇ ਪਾਈ ਬੁਝਾਰਤ
ਤਸਵੀਰਾਂ ‘ਚ ਇਹ ਜੋੜੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ।ਦੋਵਾਂ ਨੇ ਕੈਨੇਡਾ ‘ਚ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹਰ ਕੋਈ ਇਸ ਨਵ-ਵਿਆਹੀ ਜੋੜੀ ਨੂੰ ਵਧਾਈ ਦੇ ਰਿਹਾ ਹੈ । ਹਰਜੀਤ ਕੌਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਅਮਨਦੀਪ ਸਿੰਘ ਨੇ ਕੀਤਾ ‘ਹੋਟਲ ਮੁੰਬਈ’ ਫ਼ਿਲਮ ‘ਚ ਕੰਮ
ਅਮਨਦੀਪ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਐਕਸ਼ਨ ਥ੍ਰਿਲਰ ਫ਼ਿਲਮ ‘ਹੋਟਲ ਮੁੰਬਈ’ ‘ਚ ਕੰਮ ਕੀਤਾ ਹੈ । ਇਸ ਫ਼ਿਲਮ ‘ਚ ਉਨ੍ਹਾਂ ਨੇ ਇਮਰਾਨ ਨਾਂਅ ਦੇ ਅੱਤਵਾਦੀ ਦਾ ਕਿਰਦਾਰ ਨਿਭਾਇਆ ਸੀ ।
ਇਸ ਫ਼ਿਲਮ ‘ਚ ਉਸ ਦੇ ਕਿਰਦਾਰ ਨੂੰ ਕਾਫੀ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟ ‘ਤੇ ਉਹ ਕੰਮ ਕਰ ਚੁੱਕਿਆ ਹੈ । ਜਿਸ ‘ਚ ਦੀ ਟਾਈਗਰ ਨੈਸਟ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।