ਤਲਾਕ ਦੀਆਂ ਖਬਰਾਂ ਵਿਚਾਲੇ ਅਭਿਸ਼ੇਕ ਬੱਚਨ ਨੇ ਪਤਨੀ ਐਸ਼ਵਰਿਆ ਰਾਏ ਨੂੰ ਦਿੱਤਾ ਸਰਪ੍ਰਾਈਜ਼, ਬੱਚਨ ਪਰਿਵਾਰ 'ਚ ਆਈਆਂ ਖੁਸ਼ੀਆਂ
ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ ਦੇ ਵਿਆਹ ਨੂੰ 17 ਸਾਲ ਹੋ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਜੋੜੇ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਹਨ ਕਿ ਇਹ ਜੋੜਾ ਤਲਾਕ ਲੈਣ ਜਾ ਰਿਹਾ ਹੈ। ਅਭਿਸ਼ੇਕ ਬੱਚਨ ਨੇ ਨਵੀਂ ਕਾਰ ਖਰੀਦੀ ਹੈ ਤੇ ਅਭਿਸ਼ੇਕ ਨੇ ਆਪਣੀ ਨਵੀਂ ਕਾਰ 'ਚ ਆਪਣੀ ਪਤਨੀ ਐਸ਼ਵਰਿਆ ਰਾਏ ਦੀ ਪਸੰਦੀਦਾ ਨੰਬਰ ਪਲੇਟ ਲਗਾਈ ਹੈ।
Abhishek Bachachan surprise to Aishwarya : ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ ਦੇ ਵਿਆਹ ਨੂੰ 17 ਸਾਲ ਹੋ ਗਏ ਹਨ। ਇਸ ਜੋੜੇ ਦੀ ਇੱਕ ਬੇਟੀ ਆਰਾਧਿਆ ਹੈ ਜੋ ਅਕਸਰ ਆਪਣੀ ਮਾਂ ਨਾਲ ਨਜ਼ਰ ਆਉਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਜੋੜੇ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਹਨ ਕਿ ਇਹ ਜੋੜਾ ਤਲਾਕ ਲੈਣ ਜਾ ਰਿਹਾ ਹੈ।
ਇਹ ਅਟਕਲਾਂ ਉਦੋਂ ਸ਼ੁਰੂ ਹੋ ਗਈਆਂ ਜਦੋਂ ਅਭਿਸ਼ੇਕ ਨੇ ਇੰਸਟਾਗ੍ਰਾਮ 'ਤੇ ਤਲਾਕ ਦੀ ਪੋਸਟ ਨੂੰ ਲਾਈਕ ਕੀਤਾ। ਹਾਲਾਂਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਐਸ਼-ਅਭਿਸ਼ੇਕ ਦੀ ਵਿਆਹੁਤਾ ਜ਼ਿੰਦਗੀ 'ਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਤਰ੍ਹਾਂ ਦੇ ਲੋਕ ਅੰਦਾਜ਼ੇ ਲਗਾ ਰਹੇ ਸਨ। ਉਸ ਦੀ ਜ਼ਿੰਦਗੀ ਵਧੀਆ ਚੱਲ ਰਹੀ ਹੈ। ਇਸ ਗੱਲ ਦਾ ਸਬੂਤ ਅਭਿਸ਼ੇਕ ਬੱਚਨ ਖੁਦ ਦੇ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਅਭਿਸ਼ੇਕ ਨੇ ਆਪਣੀ ਕਾਰ ਕਲੈਕਸ਼ਨ 'ਚ ਇਕ ਹੋਰ ਚਮਕਦਾਰ ਲਗਜ਼ਰੀ ਕਾਰ ਦਾ ਸਵਾਗਤ ਕੀਤਾ ਹੈ। ਬੱਚਨ ਪਰਿਵਾਰ ਦੀ ਨਵੀਂ ਕਾਰ ਦਾ ਸਬੰਧ ਨੂੰਹ ਐਸ਼ਵਰਿਆ ਰਾਏ ਬੱਚਨ ਨਾਲ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਭਿਸ਼ੇਕ ਬੱਚਨ ਨੇ ਨਵੀਂ ਕਾਰ ਖਰੀਦੀ ਹੈ। ਬੀਤੀ ਰਾਤ ਅਭਿਸ਼ੇਕ ਆਪਣੇ ਭਤੀਜੇ ਅਗਸਤਿਆ ਨੰਦਾ ਅਤੇ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੂੰ ਆਪਣੀ ਕਾਰ 'ਚ ਬਿਠਾ ਕੇ ਡਿਨਰ ਡੇਟ 'ਤੇ ਲੈ ਗਿਆ। ਅਭਿਸ਼ੇਕ ਦੀ ਨਵੀਂ ਕਾਰ 'ਚ ਸਫਰ ਕਰਨ ਤੋਂ ਬਾਅਦ ਸੁਹਾਨਾ-ਅਗਸਤਿਆ ਕਾਫੀ ਖੁਸ਼ ਸਨ।
ਮਸ਼ਹੂਰ ਫੋਟੋਗ੍ਰਾਫਰ ਯੋਗੇਨ ਸ਼ਾਹ ਨੇ ਅਭਿਸ਼ੇਕ ਦੀ ਨਵੀਂ ਕਾਰ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਲਿਖੀ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਅਭਿਸ਼ੇਕ ਨੇ ਆਪਣੀ ਨਵੀਂ ਕਾਰ 'ਚ ਆਪਣੀ ਪਸੰਦੀਦਾ ਨੰਬਰ ਪਲੇਟ ਲੈ ਕੇ ਆਪਣੀ ਪਤਨੀ ਐਸ਼ਵਰਿਆ ਰਾਏ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਭਿਸ਼ੇਕ ਨੇ ਉਨ੍ਹਾਂ ਅਟਕਲਾਂ ਨੂੰ ਵੀ ਖਾਰਜ ਕਰ ਦਿੱਤਾ ਹੈ ਜੋ ਉਨ੍ਹਾਂ ਅਤੇ ਐਸ਼ ਨੂੰ ਲੈ ਕੇ ਚੱਲ ਰਹੀਆਂ ਸਨ।
ਹੋਰ ਪੜ੍ਹੋ : ਗਾਇਕ ਜੁਬਿਨ ਨੌਟੀਆਲ ਮਸ਼ਹੂਰ ਕਥਾ ਵਾਚਕ ਧੀਰੇਂਦਰ ਸ਼ਾਸਤਰੀ ਨੂੰ ਮਿਲਣ ਪਹੁੰਚੇ ਬਾਗੇਸ਼ਵਰ ਧਾਮ, ਤਸਵੀਰਾਂ ਹੋਈਆਂ ਵਾਇਰਲ
ਰਿਪੋਰਟਸ 'ਚ ਅੱਗੇ ਦੱਸਿਆ ਗਿਆ ਹੈ ਕਿ ਅਭਿਸ਼ੇਕ ਬੱਚਨ ਦੀ ਨਵੀਂ ਕਾਰ ਕਾਲੇ ਰੰਗ ਦੀ ਹੈ। ਇਸ ਦੇ ਨੰਬਰ ਦੇ ਆਖਰੀ ਚਾਰ ਅੰਕ 5050 ਹਨ ਜੋ ਐਸ਼ਵਰਿਆ ਦਾ ਪਸੰਦੀਦਾ ਨੰਬਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਭਿਸ਼ੇਕ ਦੀ ਕਾਰ ਦਾ ਨੰਬਰ ਉਨ੍ਹਾਂ ਦੀ ਅਤੇ ਐਸ਼ਵਰਿਆ ਦੀ ਸਫੇਦ ਰੰਗ ਦੀ 'ਮਰਸੀਡੀਜ਼-ਬੈਂਜ਼ ਐਸ-ਕਲਾਸ' ਸੀ ਜੋ ਹੁਣ ਵਿਕ ਚੁੱਕੀ ਹੈ। ਇਸ ਤੋਂ ਇਲਾਵਾ ਅਭਿਸ਼ੇਕ ਦਾ ਜਨਮਦਿਨ ਵੀ 5 ਫਰਵਰੀ ਨੂੰ ਹੈ। ਇਸ ਲਈ, ਇਹ ਸਪੱਸ਼ਟ ਨਹੀਂ ਹੈ ਕਿ ਇਹ ਐਸ਼ਵਰਿਆ ਦਾ ਪਸੰਦੀਦਾ ਨੰਬਰ ਹੈ ਜਾਂ ਬੱਚਨ ਦਾ ਸਿਗਨੇਚਰ ਨੰਬਰ।