ਅਬਦੁ ਰੋਜ਼ਿਕ ਦੀ Bigg Boss 18 'ਚ ਮੁੜ ਹੋਈ ਵਾਪਸੀ, ਸਲਮਾਨ ਖਾਨ ਨਾਲ ਸ਼ੋਅ ਨੂੰ ਹੋਸਟ ਕਰਦੇ ਆਉਣਗੇ ਨਜ਼ਰ
ਬਿੱਗ ਬੌਸ ਸੀਜ਼ਨ 16 ਦੇ ਮਸ਼ਹੂਰ ਕੰਟੈਸਟੈਂਟ ਰਹੇ ਤਾਜਿਕਸਤਾਨੀ ਗਾਇਕ ਅਬਦੁ ਰੋਜ਼ਿਕ ਬਿੱਗ ਬੌਸ ਸੀਜ਼ਨ 18 ਦਾ ਹਿੱਸਾ ਬਣਨ ਜਾ ਰਹੇ ਹਨ। ਅਬਦੁ ਰੋਜ਼ਿਕ ਸਲਮਾਨ ਖਾਨ ਦੇ ਨਾਲ ਬਿੱਗ ਬੌਸ 18 ਹੋਸਟ ਕਰਨਗੇ।
Abdu Rozik Return in Bigg Boss 18: ਜਿਵੇਂ ਹੀ ਬਿੱਗ ਬੌਸ ਓਟੀਟੀ 3 ਖਤਮ ਹੋਇਆ, ਹਰ ਪਾਸੇ ਬਿੱਗ ਬੌਸ 18 ਦੀ ਚਰਚਾ ਸ਼ੁਰੂ ਹੋ ਗਈ ਹੈ। ਟੀਵੀ ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਹਰ ਸਾਲ ਸਤੰਬਰ ਦੇ ਅੰਤ ਜਾਂ ਅਕਤੂਬਰ ਦੇ ਸ਼ੁਰੂ ਵਿੱਚ ਪ੍ਰਸਾਰਿਤ ਹੁੰਦਾ ਹੈ। ਅਜਿਹੇ 'ਚ ਸ਼ੋਅ 'ਚ ਹਿੱਸਾ ਲੈਣ ਵਾਲੇ ਕੰਟੈਸਟੈਂਟ ਦੇ ਨਾਂ ਸੋਸ਼ਲ ਮੀਡੀਆ 'ਤੇ ਆਉਣੇ ਸ਼ੁਰੂ ਹੋ ਗਏ ਹਨ। ਇਸ ਵਿਚਾਲੇ ਇਹ ਖਬਰ ਆ ਰਹੀ ਹੈ ਕਿ ਇੱਕ ਪੁਰਾਣਾ ਮਸ਼ਹੂਰ ਕੰਟੈਸਟੈਂਟ ਦੀ ਸ਼ੋਅ 'ਚ ਦੁਬਾਰਾ ਐਂਟਰੀ ਹੋਣ ਜਾ ਰਹੀ ਹੈ। ਆਓ ਜਾਣਦੇ ਹਾਂ ਕਿ ਉਹ ਕੌਣ ਹੈ?
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਿੱਗ ਬੌਸ ਸੀਜ਼ਨ 16 ਦੇ ਮਸ਼ਹੂਰ ਕੰਟੈਸਟੈਂਟ ਰਹੇ ਤਾਜਿਕਸਤਾਨੀ ਗਾਇਕ ਅਬਦੁ ਰੋਜ਼ਿਕ ਬਿੱਗ ਬੌਸ ਸੀਜ਼ਨ 18 ਦਾ ਹਿੱਸਾ ਬਣਨ ਜਾ ਰਹੇ ਹਨ।
ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਅਬਦੁ ਸ਼ੋਅ 'ਚ ਆਉਣਗੇ, ਪਰ ਕੰਟੈਸਟੈਂਟ ਵਜੋਂ ਨਹੀਂ ਸਗੋਂ ਹੋਸਟ ਬਣ ਕੇ ਹਿੱਸਾ ਲੈਣਗੇ। ਜੀ ਹਾਂ ਖ਼ੁਦ ਅਬਦੁ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਦੇ ਨਾਲ ਬਿੱਗ ਬੌਸ 18 ਹੋਸਟ ਕਰਨਗੇ।
ਅਬਦੁ ਰੋਜ਼ਿਕ ਨੇ ਕਿਹਾ- 'ਬਿੱਗ ਬੌਸ 18 'ਚ ਨਵੀਂ ਭੂਮਿਕਾ ਨਾਲ ਵਾਪਸੀ ਲਈ ਮੈਂ ਬਹੁਤ ਉਤਸ਼ਾਹਿਤ ਹਾਂ। ਬਿੱਗ ਬੌਸ 16 ਵਿੱਚ ਮੇਰਾ ਸਫ਼ਰ ਬਹੁਤ ਖ਼ੂਬਸੂਰਤ ਸੀ ਅਤੇ ਮੈਂ ਇਨ੍ਹਾਂ ਵਿਸ਼ੇਸ਼ ਹਿੱਸਿਆਂ ਵਿੱਚ ਊਰਜਾ ਅਤੇ ਜਨੂੰਨ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਆਪਣੀ ਭਾਸ਼ਾ ਅਤੇ ਬੋਲਣ ਦੇ ਹੁਨਰ 'ਤੇ ਬਹੁਤ ਮਿਹਨਤ ਕਰ ਰਿਹਾ ਹਾਂ ਤਾਂ ਜੋ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਾਂ। ਮੈਂ ਦਰਸ਼ਕਾਂ ਨੂੰ ਇਹ ਦਿਖਾਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਕਿ ਸਾਡੇ ਕੋਲ ਕੀ ਹੈ।
ਹੋਰ ਪੜ੍ਹੋ : ਆਪਣੀ ਧੀਆਂ ਤੇ ਭੈਣ ਨਾਲ ਛੂਟਿਆਂ ਦਾ ਆਨੰਦ ਮਾਣਦੀ ਨਜ਼ਰ ਆਈ ਨੀਰੂ ਬਾਜਵਾ, ਵੇਖੋ ਵੀਡੀਓ
ਦੱਸ ਦਈਏ ਕਿ ਬਿੱਗ ਬੌਸ 16 ਦੇ ਵਿੱਚ ਅਬਦੁ ਰੋਜ਼ਿਕ ਤੇ ਸ਼ਿਵ ਦੀ ਦੋਸਤੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ-ਨਾਲ ਅਬਦੁ ਰੋਜ਼ਿਕ ਨੂੰ ਭਾਰਤੀ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ। ਫੈਨਜ਼ ਅਬਦੁ ਰੋਜ਼ਿਕ ਨੂੰ ਛੋਟਾ ਭਾਈਜਾਨ ਕਹਿ ਕੇ ਬੁਲਾਉਂਦੇ ਹਨ।