ਆਰਤੀ ਸਿੰਘ ਨੇ ਕਲੀਰਾ ਰਸਮ ਦਾ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ
ਵਿਆਹ ਤੋਂ ਬਾਅਦ ਵਿਆਹ ਦੀਆਂ ਕਈ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਆਰਤੀ ਨੇ ਹੁਣ ਆਪਣੀ ਚਚੇਰੀ ਭੈਣ ਰਾਗਿਨੀ ਖੰਨਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਆਰਤੀ ‘ਤੇ ਕਲੀਰੇ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ।
ਆਰਤੀ ਸਿੰਘ (Aarti Singh)ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਵਿਆਹ ਤੋਂ ਬਾਅਦ ਵਿਆਹ ਦੀਆਂ ਕਈ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਆਰਤੀ ਨੇ ਹੁਣ ਆਪਣੀ ਚਚੇਰੀ ਭੈਣ ਰਾਗਿਨੀ ਖੰਨਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਆਰਤੀ ‘ਤੇ ਕਲੀਰੇ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਰਾਗਿਨੀ ਖੰਨਾ ‘ਤੇ ਇਹ ਕਲੀਰਾ ਡਿੱਗਿਆ ।
ਹੋਰ ਪੜ੍ਹੋ : ਜੌਰਡਨ ਸੰਧੂ ਦੀ ਪਤਨੀ ਦੇ ਨਾਲ ਖੂਬਸੂਰਤ ਤਸਵੀਰ ਵਾਇਰਲ, ਬੀਤੇ ਦਿਨੀਂ ਭਰਾ ਦਾ ਹੋਇਆ ਵਿਆਹ
ਕਲੀਰੇ ਸੁੱਟਣ ਦੀ ਇਸ ਰਸਮ ਦਾ ਵੀ ਖ਼ਾਸ ਮਤਲਨ ਕੱਢਿਆ ਜਾਂਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਕੁੜੀ ‘ਤੇ ਕਲੀਰਾ ਡਿੱਗਦਾ ਹੈ । ਉਸ ਦਾ ਵੀ ਜਲਦ ਹੀ ਵਿਆਹ ਹੋ ਜਾਂਦਾ ਹੈ।
ਵਿਆਹ ‘ਚ ਕੀਤੀ ਕਈ ਹਸਤੀਆਂ ਨੇ ਸ਼ਿਰਕਤ
ਦੱਸ ਦਈਏ ਕਿ ਆਰਤੀ ਦੇ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਜਿਸ ‘ਚ ਬਿਪਾਸ਼ਾ ਬਾਸੂ, ਭਾਰਤੀ ਸਿੰਘ, ਰਾਜਪਾਲ ਯਾਦਵ, ਕਪਿਲ ਸ਼ਰਮਾ, ਸੁਦੇਸ਼ ਲਹਿਰੀ ਸਣੇ ਕਈ ਹਸਤੀਆਂ ਇਸ ਵਿਆਹ ‘ਚ ਸ਼ਾਮਿਲ ਹੋਈਆਂ ਸਨ । ਇਸ ਤੋਂ ਇਲਾਵਾ ਕ੍ਰਿਸ਼ਨਾ ਅਭਿਸ਼ੇਕ ਦੇ ਮਾਮਾ ਜੀ ਗੋਵਿੰਦਾ ਵੀ ਵਿਆਹ ‘ਚ ਸ਼ਾਮਿਲ ਹੋਏ ਸਨ । ਵਿਆਹ ‘ਚ ਉਹ ਫੇਰਿਆਂ ਵਾਲੇ ਦਿਨ ਹੀ ਆਏ ਸਨ, ਜਦੋਂਕਿ ਹੋਰਨਾਂ ਰਸਮਾਂ ‘ਚ ਉਹ ਸ਼ਾਮਿਲ ਨਹੀਂ ਸੀ ਹੋਏ ।ਇਸ ਤੋਂ ਪਹਿਲਾਂ ਆਰਤੀ ਨੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਸਨ ।