ਸੰਸਦ ਭਵਨ ‘ਚ ਦਿਖਾਈ ਜਾਵੇਗੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ‘ਗਦਰ-2’ ਦੀ ਸਪੈਸ਼ਲ ਸਕ੍ਰੀਨਿੰਗ
ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-੨’ ਦੀ ਸਪੈਸ਼ਲ ਸਕ੍ਰੀਨਿੰਗ ਸੰਸਦ ਭਵਨ ‘ਚ ਕੀਤੀ ਜਾਵੇਗੀ । ਅਨਿਲ ਸ਼ਰਮਾ ਦੇ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਦੀ ਸੰਸਦ ਦੇ ਨਵੇਂ ਭਵਨ ‘ਚ ਸੰਸਦ ਦੇ ਮੈਂਬਰਾਂ ਦੇ ਲਈ ਸਕ੍ਰੀਨਿੰਗ ਰੱਖੀ ਜਾਵੇਗੀ ।
ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ (Ameesha Patel)ਦੀ ਫ਼ਿਲਮ ‘ਗਦਰ-2’ (Gadar2) ) ਦੀ ਸਪੈਸ਼ਲ ਸਕ੍ਰੀਨਿੰਗ ਸੰਸਦ ਭਵਨ ‘ਚ ਕੀਤੀ ਜਾਵੇਗੀ । ਅਨਿਲ ਸ਼ਰਮਾ ਦੇ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਦੀ ਸੰਸਦ ਦੇ ਨਵੇਂ ਭਵਨ ‘ਚ ਸੰਸਦ ਦੇ ਮੈਂਬਰਾਂ ਦੇ ਲਈ ਸਕ੍ਰੀਨਿੰਗ ਰੱਖੀ ਜਾਵੇਗੀ । ਪਠਾਨ ਤੋਂ ਬਾਅਦ ਇਹ ਫ਼ਿਲਮ ਹਿੰਦੀ ਸਿਨੇਮਾ ਦੀ ਦੂਜੀ ਸਭ ਤੋਂ ਵੱਡੀ ਹਿੱਟ ਫ਼ਿਲਮ ਬਣ ਚੁੱਕੀ ਹੈ ।
‘ਗਦਰ-2’ ਸਾਲ 2001‘ਚ ਆਈ ਫ਼ਿਲਮ ‘ਗਦਰ ਏਕ ਪ੍ਰੇਮ ਕਥਾ’ ਦਾ ਸੀਕਵੇਲ ਹੈ । ਪਹਿਲੇ ਪਾਰਟ ਵਾਂਗ ਫ਼ਿਲਮ ਦੇ ਇਸ ਭਾਗ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
ਤਿੰਨ ਦਿਨਾਂ ਤੱਕ ਚੱਲੇਗੀ ਸਪੈਸ਼ਲ ਸਕ੍ਰੀਨਿੰਗ
ਇਸ ਫ਼ਿਲਮ ਦੀ ਸਕ੍ਰੀਨਿੰਗ ਕੱਲ੍ਹ ਤੋਂ ਯਾਨੀ ਕਿ 25 ਅਗਸਤ ਤੋਂ ਸ਼ੁਰੂ ਹੋਈ ਹੈ ਜੋ ਕਿ ਤਿੰਨ ਦਿਨ ਤੱਕ ਚੱਲੇਗੀ । ਦੱਸ ਦਈਏ ਕਿ ਇਸ ਫ਼ਿਲਮ ਨੇ ਦੋ ਹਫਤੇ ਦੇ ਦਰਮਿਆਨ ਹੀ ਚਾਰ ਸੌ ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ । ਖਬਰਾਂ ਦੀ ਮੰਨੀਏ ਤਾਂ ਫ਼ਿਲਮ ਮੇਕਰ ਅਨਿਲ ਸ਼ਰਮਾ ਦੇ ਮੁਤਾਬਕ ਉਨ੍ਹਾਂ ਨੂੰ ਫ਼ਿਲਮ ਦੀ ਸਕ੍ਰੀਨਿੰਗ ਦੇ ਲਈ ਸੰਸਦ ਤੋਂ ਇੱਕ ਮੇਲ ਮਿਲਿਆ ਹੈ ਜਿਸ ਤੋਂ ਬਾਅਦ ਮੈਂ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।
ਫ਼ਿਲਮ ਮੇਕਰ ਅਨਿਲ ਸ਼ਰਮਾ ਦਾ ਕਹਿਣਾ ਹੈ ਕਿ ‘ਮੇਰੇ ਲਈ ਦਿੱਲੀ ਜਾਣਾ ਮੁਸ਼ਕਿਲ ਹੋਵੇਗਾ, ਪਰ ਕੱਲ੍ਹ ਨੂੰ ਮੈਂ ਯਾਤਰਾ ਕਰ ਸਕਦਾ ਹੈ, ਕਿਉਂਕਿ ਦੱਸਿਆ ਗਿਆ ਹੈ ਕਿ ਉਪ ਰਾਸ਼ਟਰਪਤੀ ਦੇ ਵੱਲੋਂ ਵੀ ਇਸ ਫ਼ਿਲਮ ਨੂੰ ਵੇਖਣ ਦੀ ਸੰਭਾਵਨਾ ਹੈ’।