2 ਸਾਲ ਦੀ ਮਾਲਤੀ ਨੇ ਬਣਾਈ ਆਪਣੀ ਵੀਡੀਓ, ਮਾਂ ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਵੀਡੀਓ

By  Pushp Raj February 22nd 2024 05:59 PM

Priyanka Chopra Daughter Malti video: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra) ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਸਮੇਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਧੀ ਮਾਲਤੀ ਮੈਰੀ ਚੋਪੜਾ (Malti Marry Chopra) ਦੀ ਇੱਕ ਕਿਊਟ ਵੀਡੀਓ ਸਾਂਝੀ ਕੀਤੀ ਹੈ। 

 ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ  (Nick Jonas) ਆਪਣੀ ਧੀ ਮਾਲਤੀ ਦੇ ਜਨਮ ਤੋਂ ਬਾਅਦ ਕਾਫੀ ਖੁਸ਼ ਹਨ। ਹਾਲ ਹੀ ਵਿੱਚ ਇਸ ਜੋੜੇ ਨੇ ਧੀ ਦਾ ਦੂਜਾ ਜਨਮਦਿਨ ਸੈਲੀਬ੍ਰੇਟ ਕੀਤਾ। ਪ੍ਰਿਯੰਕਾ ਚੋਪੜਾ ਅਕਸਰ ਆਪਣੀ ਧੀ ਮਾਲਤੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

View this post on Instagram

A post shared by Priyanka (@priyankachopra)

ਨਿੱਕੀ ਜਿਹੀ ਮਾਲਤੀ ਨੇ ਬਣਾਈ ਵੀਡੀਓ 

ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਦੀ ਕਿਊਟ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 2 ਸਾਲ ਦੀ ਮਾਲਤੀ ਆਪਣੇ ਮਾਤਾ-ਪਿਤਾ ਦੇ ਮੋਬਾਈਲ ਫੋਨ ਨਾਲ ਸੈਲਫੀ ਲੈਣ ਅਤੇ ਉਨ੍ਹਾਂ ਨਾਲ ਵੀਡੀਓ ਬਣਾਉਣ ਦੀ ਕਲਾ ਸਿੱਖ ਲਈ ਹੈ। ਕੁਝ ਸਮਾਂ ਪਹਿਲਾਂ ਭਾਰਤੀ ਅਦਾਕਾਰਾ ਨੇ ਆਪਣੀ ਬੇਟੀ ਦੀ ਇੱਕ ਕਲਿੱਪ ਸ਼ੇਅਰ ਕੀਤੀ ਸੀ, ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਵੀਡੀਓ ਦੇ ਕੈਪਸ਼ਨ ਵਿੱਚ ਪ੍ਰਿਯੰਕਾ ਨੇ ਲਿਖਿਆ, "ਹੁਣ ਇਹ ਵੀ ਇੱਕ ਵੀਡੀਓ ਹੈ।" ਅਸੀਂ ਵਿਕਾਸ ਕਰ ਰਹੇ ਹਾਂ।'' ਕੁਝ ਦਿਨ ਪਹਿਲਾਂ ਪ੍ਰਿਯੰਕਾ ਨੇ ਮਾਲਤੀ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਉਹ ਚਿੱਟੇ ਤੇ ਕਾਲੇ ਰੰਗ ਦੀਆਂ ਗੇਂਦਾਂ ਨਾਲ ਭਰੇ ਇੱਕ ਡੱਬੇ ਵਿੱਚ ਖੁਸ਼ੀ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ।  ਤਸਵੀਰ 'ਚ ਪ੍ਰਿਯੰਕਾ ਨੇ ਦੱਸਿਆ ਕਿ ਉਸ ਦੀ ਬੇਟੀ ਹਰ ਰੋਜ਼ ਅਜਿਹੇ ਛੋਟੇ-ਮੋਟੇ ਕੰਮ ਕਰਕੇ ਉਸ ਨੂੰ ਹੈਰਾਨ ਕਰਦੀ ਹੈ। ਉਸ ਨੇ ਲਿਖਿਆ, "ਕੀ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ?! @maltimarie ਇੱਕ ਅਜਿਹੀ ਵਿਜੇਤਾ ਹੈ। ਉਹ ਹਰ ਰੋਜ਼ ਮੈਨੂੰ ਹੈਰਾਨ ਕਰਦੀ ਹੈ। ਨਿਰਭੈਅ ਅਤੇ ਸਹਿਜ। ਇਸ ਪਲ 'ਤੇ ਉਹ ਹਰ ਚੀਜ਼ ਨੂੰ ਜਾਨਣਾ, ਦੇਖਣਾ ਅਤੇ ਪਛਾਨਣਾ ਚਾਹੁੰਦੀ ਹੈ। ਮਾਲਤੀ ਹਰ ਇੱਕ ਚੀਜ਼ ਨੂੰ ਆਪਣੇ ਹੱਥੀ ਛੂਹ ਕੇ ਉਸ ਬਾਰੇ ਜਾਨਣਾ ਚਾਹੁੰਦੀ ਹੈ।  

View this post on Instagram

A post shared by Priyanka (@priyankachopra)



ਹੋਰ ਪੜ੍ਹੋ: ਸਾਹ ਲੈਣ 'ਚ ਤਕਲੀਫ ਕਾਰਨ ਹਸਪਤਾਲ 'ਚ ਭਰਤੀ ਹੋਈ ਡੌਲੀ ਸੋਹੀ, Cervical Cancer ਨਾਲ ਜੁਝ ਰਹੀ ਅਦਾਕਾਰਾ 


 ਫੈਨਜ਼ ਪ੍ਰਿਯੰਕਾ ਚੋਪੜਾ ਵੱਲੋਂ ਸਾਂਝੀ ਕੀਤੀ ਗਈ ਮਾਲਤੀ ਦੀ ਵੀਡੀਓ ਤੇ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਅਦਾਕਾਰਾ ਤੇ ਉਸ ਦੇ ਪਤੀ ਦੀ ਸ਼ਲਾਘਾ ਕਰ ਰਹੇ ਹਨ, ਕਿ ਵਿਦੇਸ਼ 'ਚ ਰਹਿੰਦੇ ਹੋਏ ਵੀ ਇਹ ਕਪਲ ਆਪਣੀ ਧੀ ਨੂੰ ਚੰਗੇ ਸੰਸਕਾਰ ਦੇ ਰਹੇ ਹਨ। 

Related Post