ਸਫਾਈ ਕਰਮਚਾਰੀ ਦੇ ਤੌਰ ’ਤੇ ਕੰਮ ਕਰਦਾ ਸੀ ਇਸ ਹੀਰੋ ਦਾ ਪਿਤਾ, ਬੇਟੇ ਨੇ ਬਾਲੀਵੁੱਡ ਦੇ ਕੀਤਾ ਰਾਜ਼

90 ਦੇ ਦਹਾਕੇ ਦੇ ਹੀਰੋ ਸੁਨੀਲ ਸ਼ੈੱਟੀ (suniel shetty) ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਫ਼ਿਲਮ ਇੰਡਸਟਰੀ ਦਾ ਉਹ ਮੰਨਿਆ ਪਰਮੰਨਿਆ ਨਾਮ ਹੈ । ਪਰ ਇੱਕ ਜ਼ਮਾਨਾ ਸੀ ਜਦੋਂ ਉਹਨਾਂ ਦੇ ਪਿਤਾ ਕਾਫੀ ਮੁਸ਼ਕਿਲਾਂ ਵਿੱਚ ਉਹਨਾਂ ਦੀ ਪਰਵਰਿਸ਼ ਕਰ ਰਹੇ ਸੀ । ਹਾਲ ਹੀ ਵਿੱਚ ਸੁਨੀਲ ਸ਼ੈੱਟੀ (suniel shetty) ਨੇ ਇੱਕ ਰਿਆਲਟੀ ਸ਼ੋਅ ਵਿੱਚ ਆਪਣੇ ਪਿਤਾ ਵੀਰਪਾ ਸ਼ੈੱਟੀ ਦੇ ਸੰਘਰਸ਼ ਬਾਰੇ ਕਈ ਖੁਲਾਸੇ ਕੀਤੇ ਹਨ । ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਜ਼ਿੰਦਗੀ ਸੌਖੀ ਨਹੀਂ ਸੀ ਤੇ ਉਹ ਸਫਾਈ ਕਰਮਚਾਰੀ ਦਾ ਕੰਮ ਕਰਦੇ ਸਨ ।
Pic Courtesy: Instagram
ਹੋਰ ਪੜ੍ਹੋ :
ਗਾਇਕਾ ਹਰਸ਼ਦੀਪ ਕੌਰ ਨੂੰ ‘ਰਾਜ ਗਾਇਕਾ’ ਦੇ ਖਿਤਾਬ ਨਾਲ ਕੀਤਾ ਗਿਆ ਸਨਮਾਨਿਤ, ਗਾਇਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Pic Courtesy: Instagram
ਸੁਨੀਲ (suniel shetty) ਨੇ ਦੱਸਿਆ ਕਿ ਜਦੋਂ ਵੀ ਕੋਈ ਉਹਨਾਂ ਤੋਂ ਪੁੱਛਦਾ ਹੈ ਕਿ ਉਹਨਾਂ ਦਾ ਹੀਰੋ ਕੌਣ ਹੈ ਤਾਂ ਉਹ ਕਹਿੰਦੇ ਹਨ ਕਿ ਉਹਨਾਂ ਦੇ ਹੀਰੋ ਉਹਨਾਂ ਦੇ ਪਿਤਾ ਹਨ ।ਮੈਨੂੰ ਆਪਣੇ ਪਿਤਾ ‘ਤੇ ਮਾਣ ਹੈ । ਜਦੋਂ ਉਹ 9 ਸਾਲਾਂ ਦੇ ਸਨ ਤਾਂ ਉਹ ਮੁੰਬਈ ਆ ਗਏ ਸਨ ਤੇ ਉਹਨਾਂ ਨੇ ਇੱਥੇ ਸਫਾਈ ਕਰਮਚਾਰੀ ਦੇ ਤੌਰ ਤੇ ਕੰਮ ਕੀਤਾ ।
View this post on Instagram
ਉਹਨਾਂ (suniel shetty) ਨੇ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਕਦੇ ਵੀ ਆਪਣੇ ਕੰਮ ਨੂੰ ਲੈ ਕੇ ਸ਼ਰਮ ਨਹੀਂ ਆਈ ਤੇ ਉਹਨਾਂ ਨੇ ਮੈਨੂੰ ਇਹ ਸਭ ਕੁਝ ਸਿਖਾਇਆ । ਦਿਲਚਸਪ ਗੱਲ ਹੈ ਜਿਸ ਹੋਟਲ ਵਿੱਚ ਉਹਨਾਂ ਨੇ ਸਫਾਈ ਕਰਮਚਾਰੀ ਦੇ ਤੌਰ ਤੇ ਕੰਮ ਕੀਤਾ, ਉਹ ਉੱਥੇ ਪਹਿਲਾਂ ਪ੍ਰਬੰਧਕ ਬਣੇ ਫਿਰ ਉਹਨਾਂ ਨੇ ਉਹ ਹੋਟਲ ਖਰੀਦਿਆ ਤੇ ਫਿਰ ਉਹ ਉਸ ਹੋਟਲ ਦੇ ਮਾਲਕ ਬਣੇ । ਉਹਨਾਂ ਨੇ ਮੈਨੂੰ ਸਿਖਾਇਆ ਜੋ ਕੰਮ ਤੁਸੀਂ ਕਰਦੇ ਹੋ ਉਸ ਤੇ ਮਾਣ ਕਰੋ ਤੇ ਪੂਰੇ ਦਿਲ ਨਾਲ ਕਰੋ ।