ਬਾਲੀਵੁੱਡ ਅਦਾਕਾਰਾਂ ਦੇ ਸਿਰ ਚੜ੍ਹ ਕੇ ਬੋਲਿਆ ‘ਕਾਲਾ ਚਸ਼ਮਾ’ ਦਾ ਜਾਦੂ, ਰਿਤੇਸ਼ ਦੇਸ਼ਮੁਖ ਅਤੇ ਜੈਨੇਲੀਆ ਡਿਸੂਜ਼ਾ ਨੇ ‘ਕਾਲਾ ਚਸ਼ਮਾ’ ਗੀਤ ‘ਤੇ ਡਾਂਸ ਕਰ ਕਰਵਾਈ ਅੱਤ

By  Shaminder August 30th 2022 01:58 PM -- Updated: August 30th 2022 01:59 PM

‘ਕਾਲਾ ਚਸ਼ਮਾ’ (Kala Chashma) ਗੀਤ ਦਾ ਜਾਦੂ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ।ਇਸ ਗੀਤ ‘ਤੇ ਵਿਦੇਸ਼ੀ ਵੀ ਵੀਡੀਓ ਬਣਾ ਰਹੇ ਹਨ । ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾਂ ਦੇ ਵੱਲੋਂ ਵੀ ਇਸ ‘ਤੇ ਵੀਡੀਓਜ਼ ਬਣਾਏ ਜਾ ਰਹੇ ਹਨ । ਅਦਾਕਾਰ ਰਿਤੇਸ਼ ਦੇਸ਼ਮੁਖ (Ritiesh Deshmukh) ਅਤੇ ਜੈਨੇਲੀਆ ਡਿਸੂਜ਼ਾ ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

Ritiesh deshmukh image from instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਫ਼ਿਲਮ ‘ਜੋਗੀ’ ਦਾ ਵੀਡੀਓ ਕੀਤਾ ਸਾਂਝਾ, ਸਿੱਖ ਵਿਰੋਧੀ ਦੰਗਿਆਂ ‘ਤੇ ਅਧਾਰਿਤ ਹੈ ਫ਼ਿਲਮ

ਇਸ ਵੀਡੀਓ ‘ਚ ਉਹ ਰਿਤੇਸ਼ ਦੇਸ਼ਮੁਖ ਅਤੇ ਜੈਨੇਲੀਆ ਡਿਸੂਜ਼ਾ ‘ਕਾਲਾ ਚਸ਼ਮਾ’ ਗੀਤ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਆਯੁਸ਼ਮਾਨ ਖੁਰਾਣਾ ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

Ritiesh deshmukh image From instagram

ਹੋਰ ਪੜ੍ਹੋ : ਫ਼ਿਲਮ ਕ੍ਰਿਟਿਕ ਕੇ ਆਰ ਕੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰੀ ਖ਼ਬਰ

ਇਸ ਵੀਡੀਓ ‘ਚ ਆਯੁਸ਼ਮਨ ਖੁਰਾਣਾ ‘ਕਾਲਾ ਚਸ਼ਮਾ’ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।ਬੀਤੇ ਦਿਨੀਂ ਵੀ ਇਸ ਗੀਤ ‘ਤੇ ਬਣਾਏ ਗਏ ਕਈ ਵੀਡੀਓਜ਼ ਵਾਇਰਲ ਹੋਏ ਸਨ । ਦੱਸ ਦਈਏ ਕਿ ਪੰਜਾਬੀ ਗੀਤਾਂ ਦਾ ਬੋਲਬਾਲਾ ਹੈ ਅਤੇ ਪੰਜਾਬੀ ਗੀਤ ਪੂਰੀ ਦੁਨੀਆ ‘ਚ ਛਾਏ ਹੋਏ ਹਨ ।

Ritiesh deshmukh image From instagram

‘ਕਾਲਾ ਚਸ਼ਮਾ’ ਗੀਤ ਸਭ ਤੋਂ ਪਹਿਲਾਂ ਪੰਜਾਬੀ ਗਾਇਕ ਅਮਰ ਅਰਸ਼ੀ ਦੇ ਵੱਲੋਂ ਗਾਇਆ ਗਿਆ ਸੀ । ਇਸ ਗੀਤ ਨੂੰ ਹੁਣ ਬਾਲੀਵੁੱਡ ਦੀ ਫ਼ਿਲਮ ‘ਚ ਮੁੜ ਤੋਂ ਰੀਕ੍ਰੀਏਟ ਕੀਤਾ ਗਿਆ ਹੈ । ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹੋਰ ਕਈ ਪੰਜਾਬੀ ਗੀਤਾਂ ‘ਤੇ ਵੀਡੀਓਜ਼ ਬਣ ਚੁੱਕੇ ਹਨ ।

 

View this post on Instagram

 

A post shared by Voompla (@voompla)

 

Related Post