ਈਸ਼ਾ-ਆਨੰਦ ਦੇ ਵਿਆਹ ‘ਤੇ ਰੇਖਾ ਦਾ ਲੁੱਕ ਹੋਇਆ ਵਾਇਰਲ, ਦੇਖੋ ਤਸਵੀਰਾਂ
Lajwinder kaur
December 13th 2018 11:23 AM
ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵੈਡਿੰਗ ਬੁੱਧਵਾਰ ਨੂੰ ਐਂਟੀਲੀਆ ਵਿੱਚ ਬੜੀ ਧੂਮਧਾਮ ਨਾਲ ਹੋਈ ਹੈ। ਇਸ ਸ਼ਾਹੀ ਵਿਆਹ ਵਿੱਚ ਦੇਸ਼-ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹੋਏ। ਐਂਟੀਲੀਆ ‘ਚ ਬਾਲੀਵੁੱਡ-ਖੇਡ ਜਗਤ ਦੇ ਸਿਤਾਰੇ, ਰਾਜਨੇਤਾਵਾਂ, ਵੱਡੇ-ਵੱਡੇ ਉਦਯੋਗਪਤੀਆਂ ਨੇ ਵੀ ਹਾਜ਼ਰੀ ਲਗਾਈ। ਵਿਦੇਸ਼ ਤੋਂ ਅਮਰੀਕਾ ਦੀ ਸਾਬਕਾ ਫਸਟ ਲੇਡੀ ਹਿਲੇਰੀ ਕਲਿੰਟਨ ਵੀ ਪੁਹੰਚੀ। ਇਸ ਗ੍ਰੈਂਡ ਵੈਡਿੰਗ ‘ਚ ਤਿੰਨੋ ਖਾਨ ਆਮੀਰ ਖਾਨ, ਸਲਮਾਨ ਖਾਨ ਤੇ ਸ਼ਾਹਰੁਖ ਖਾਨ ਵੀ ਨਜ਼ਰ ਆਏ। ਮਹਿਮਾਨਾਂ ਵਿਚ ਰੇਖਾ ਦੀ ਲੁੱਖ ਸਭ ਤੋਂ ਜ਼ਿਆਦਾ ਚਰਚਾ ਰਹੀ।ਦਿਲਕਸ਼ ਅਦਾਵਾਂ ਵਾਲੀ ਰੇਖਾ ਜੋ ਕਿ ਅਪਣੀ ਟ੍ਰੈਡਿਸ਼ਨਲ ਲੁੱਕ ‘ਚ ਨਜ਼ਰ ਆਏ ਤੇ ਰੇਖਾ ਬੇਹੱਦ ਹੀ ਖੂਬਸੂਰਤ ਲੱਗ ਰਹੇ ਸਨ। ਰੇਖਾ ਨੇ ਆਰੇਂਜ-ਪਿੰਕ ਕਲਰ ਦੀ ਸਿਲਕ ਸਾੜ੍ਹੀ ਪਾਈ ਹੋਈ ਸੀ। ਉਹਨਾਂ ਦੀ ਇਸ ਲੁੱਕ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।