ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ 9 ਦਸੰਬਰ ਨੂੰ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਸਲਮਾਨ ਖ਼ਾਨ ਅਤੇ ਰਣਬੀਰ ਕਪੂਰ ਨੇ ਅਜੇ ਤੱਕ ਵਿੱਕੀ ਕੌਸ਼ਲ ਤੇ ਕੈਟਰੀਨਾ ਨੂੰ ਵਿਆਹ ਦੀ ਵਧਾਈ ਨਹੀਂ ਦਿੱਤੀ ਹੈ, ਜਦੋਂ ਕਿ ਸਾਰੇ ਹੀ ਬਾਲੀਵੁੱਡ ਸੈਲੇਬਸ ਵੱਲੋਂ ਨਵ- ਵਿਆਹੀ ਜੋੜੀ ਨੂੰ ਵਧਾਈਆਂ ਮਿਲ ਰਹੀਆਂ ਹਨ।
image from google
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਤੇ ਵਿਰਾਟ ਦੇ ਗੁਆਂਢੀ ਬਨਣਗੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ
ਇਸ ਵਿੱਚ ਆਲਿਆ ਭੱਟ, ਅਨੁਸ਼ਕਾ ਸ਼ਰਮਾ,ਕਰੀਨਾ ਕਪੂਰ ਖ਼ਾਨ, ਫ਼ਰਹਾਨ ਅਖ਼ਤਰ, ਰਿਤਿਕ ਰੌਸ਼ਨ, ਸੋਨਮ ਕਪੂਰ ਸਣੇ ਫ਼ਰਹਾਨ ਅਖ਼ਤਰ, ਕਰਿਸ਼ਮਾ ਕਪੂਰ, ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਸ਼ਵੇਤਾ ਬੱਚਨ, ਸੋਨਮ ਕਪੂਰ, ਆਲੀਆ ਭੱਟ, ਨੇਹਾ ਧੂਪੀਆ, ਅੰਗਦ ਬੇਦੀ, ਸਮਾਜਿਕ ਕਾਰਕੁਨ ਮਲਾਲਾ ਯੂਸਫਜ਼ਈ, ਜ਼ੋਆ ਅਖਤਰ, ਜ਼ੋਆ ਅਖਤਰ, ਸਿਤਾਰੇ ਹਨ।
Image from Instagram
ਹੋਰ ਪੜ੍ਹੋ : ਭਾਰਤੀ ਸਿੰਘ ਦੇ ਘਰੋਂ ਆ ਰਹੀ ਗੁੱਡ ਨਿਊਜ਼, ਜਲਦ ਬਣਨਗੇ ਮਾਪੇ
ਸਾਰਾ ਅਲੀ ਖਾਨ, ਟਾਈਗਰ ਸ਼ਰਾਫ, ਅਲੀ ਅੱਬਾਸ ਜ਼ਫਰ, ਪ੍ਰਿਟੀ ਜ਼ਿੰਟਾ, ਸਵਰਾ ਭਾਸਕਰ, ਅਨੁਰਾਗ ਕਸ਼ਯਪ, ਮਲਾਇਕਾ ਅਰੋੜਾ, ਕਪਿਲ ਸ਼ਰਮਾ, ਸ਼ੂਜੀਤ ਸਰਕਾਰ, ਭੂਮੀ ਪੇਡਨੇਕਰ, ਰਾਜਕੁਮਾਰ ਰਾਓ ਸਣੇ ਕਈ ਸਿਤਾਰਿਆਂ ਨੇ ਇਸ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ।
Image from Instagram
ਸਲਮਾਨ ਖ਼ਾਨ ਅਤੇ ਰਣਬੀਰ ਕਪੂਰ ਨੇ ਨਵ- ਵਿਆਹੀ ਜੋੜੀ ਨੂੰ ਵਧਾਈ ਨਹੀਂ ਦਿੱਤੀ ਹੈ। ਦੱਸਣਯੋਗ ਹੈ ਕਿ ਬੀ- ਟਾਊਨ ਦੇ ਵਿੱਚ ਸਲਮਾਨ ਖ਼ਾਨ ਅਤੇ ਰਣਬੀਰ ਕਪੂਰ ਨਾਲ ਲਿੰਕਅਪ ਨੂੰ ਲੈ ਕੇ ਕੈਟਰੀਨਾ ਕੈਫ ਲੰਬੇ ਸਮੇਂ ਤੱਕ ਸੁਰਖਿਆਂ ਵਿੱਚ ਰਹੀ। ਫਿਲਹਾਲ ਇਨ੍ਹਾਂ ਦੋਹਾਂ ਅਦਾਕਾਰਾਂ ਚੋਂ ਕਿਸੇ ਨੇ ਵੀ ਵਿੱਕੀ ਤੇ ਕੈਟ ਨੂੰ ਵਧਾਈ ਦਾ ਕੋਈ ਸੰਦੇਸ਼ ਨਹੀਂ ਭੇਜਿਆ ਹੈ।
Image from Instagram
ਬੀਤੇ ਦੋ ਸਾਲਾਂ ਤੋਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਦੋਹਾਂ ਨੇ ਆਫ਼ੀਸ਼ੀਅਲ ਤੌਰ 'ਤੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕੀਤੀ ਤੇ ਨਾਂ ਹੀ ਆਪਣੇ ਵਿਆਹ ਦੀਆਂ ਖ਼ਬਰਾਂ ਦੀ ਪੁਸ਼ਟੀ ਕੀਤੀ, ਪਰ ਆਖ਼ਿਰਕਾਰ ਦੋਹਾਂ ਨੇ ਵਿਆਹ ਕਰਵਾ ਲਿਆ।