ਫਿਲਮੀ ਸਿਤਾਰਿਆਂ ਤੇ ਖਿਡਾਰੀਆਂ ਨੇ ਸੈਨਾ ਦਿਵਸ ‘ਤੇ ਵੀਰਤਾ ਨੂੰ ਕੀਤਾ ਪ੍ਰਣਾਮ

ਬਾਲੀਵੁੱਡ ਸਿਤਾਰਿਆਂ ਨੇ ਸੈਨਾ ਦਿਵਸ ਵਾਲੇ ਦਿਨ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਦੇਸ਼ ਦੇ ਜਵਾਨਾਂ ਨੂੰ ਪ੍ਰਣਾਮ ਕੀਤਾ। ਭਾਰਤੀ ਸੈਨਾ ਦਿਵਸ ਜੋ ਕਿ ਹਰ ਸਾਲ ਪੰਦਰਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ, ਤੇ ਇਸ ਦਿਨ ਦੇਸ਼ ਲਈ ਬਹਾਦਰੀ ਦੇ ਨਾਲ ਸੇਵਾ ਕਰਨ ਵਾਲੇ ਸੈਨਿਕਾਂ ਤੇ ਉਹਨਾਂ ਸੈਨਿਕਾਂ ਦੇ ਬਲੀਦਾਨ ਨੂੰ ਸਲਾਮ ਕਰਨ ਲਈ ਮਨਾਇਆ ਜਾਂਦਾ ਹੈ ਜਿਹਨਾਂ ਨੇ ਦੇਸ਼ ਦੀ ਸੇਵਾ ਲਈ ਆਪਣੇ ਪ੍ਰਾਣਾਂ ਨੂੰ ਵੀ ਨਿਛਾਵਰ ਕਰ ਦਿੱਤਾ।
https://twitter.com/AnupamPKher/status/1084932955351511040
ਹੋਰ ਵੇਖੋ: ‘ਆਂਖ ਮਾਰੇ’ ‘ਤੇ ਮੀਕਾ ਸਿੰਘ ਨੇ ਲਾਏ ਹਵਾਈ ਜ਼ਹਾਜ ‘ਚ ਠੁਮਕੇ, ਦੇਖੋ ਵੀਡੀਓ
ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਆਪਣੇ ਟਵਿੱਟਰ ਤੋਂ ਪੋਸਟ ਸ਼ੇਅਰ ਕਰਦੇ ਹੋਏ 71ਵਾਂ ਆਰਮੀ ਡੇ ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਦੇਸ਼ ਦੀ ਰੱਖਿਆ ਕਰਦੇ ਹੋਏ ਜਾਵਾਨਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਨਿਲ ਕਪੂਰ, ਪੰਜਾਬ ਦੇ ਬਾਲੀਵੁੱਡ ਸਿੰਗਰ ਦਲੇਰ ਮਹਿੰਦੀ ਤੇ ਬਾਲੀਵੁੱਡ ਹੀਰੋ ਅਰਜੁਨ ਕਪੂਰ ਨੇ ਆਰਮੀ ਡੇ ਉੱਤੇ ਸੰਦੇਸ਼ ਦਿੱਤਾ।
https://twitter.com/dalermehndi/status/1085020154625490944
ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਭਾਰਤੀ ਸੈਨਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਭਾਰਤ ਦੇ ਦਿੱਗਜ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਮੌਸਮ ਬਦਲਦਾ, ਦੁਸ਼ਮਣ ਬਦਲਿਆ, ਸਥਾਨ ਬਦਲਿਆ, ਦੇਸ਼ ਦੀ ਸੁਰੱਖਿਆ ਕਰਨਾ ਵਾਲੇ ਕਦੇ ਵੀ ਨਹੀਂ ਬਦਲਦੇ.. ਪ੍ਰਣਾਮ ਉਹਨਾਂ ਮਹਾਨ ਜਵਾਨਾਂ ਨੂੰ ਜਿਹਨਾਂ ਨੇ ਸਾਡੀ ਸੁਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ ਅਤੇ ਜਿਹੜੇ ਸਾਡੀ ਮਾਤ ਭੂਮੀ ਦੀ ਰੱਖਿਆ ਲਈ ਹਮੇਸ਼ ਸਰਹੱਦਾਂ ਤੇ ਦ੍ਰਿੜਤਾ ਦੇ ਨਾਲ ਤਾਇਨਾਤ ਰਹਿੰਦੇ ਹਨ।
#ArmyDay
ਜੈ ਹਿੰਦ’
https://twitter.com/virendersehwag/status/1085009628449128449
ਹੋਰ ਵੇਖੋ: ਮਹਿਤਾਬ ਵਿਰਕ ਕਿਸ ਪਿੱਛੇ ਸਾਰਾ-ਸਾਰਾ ਦਿਨ ਗੇੜੇ ਮਾਰ ਰਿਹਾ ਨੇ, ਦੇਖੋ ਵੀਡੀਓ
ਵੀ.ਵੀ.ਐੱਸ ਲਕਸ਼ਮਣ, ਸੁਰੇਸ਼ ਰੈਨਾ, ਤੇ ਗੌਤਮ ਗੰਭੀਰ ਸਮੇਤ ਕਈ ਹੋਰ ਖਿਡਾਰੀਆਂ ਨੇ ਆਰਮੀ ਡੇ 'ਤੇ ਟਵੀਟ ਕਰਕੇ ਫੌਜੀਆਂ ਦੇ ਦ੍ਰਿੜ੍ਹ ਸੰਕਲਪ ਅਤੇ ਸਮਰਪਣ 'ਤੇ ਮਾਣ ਦੀ ਗੱਲ ਆਖੀ, ਤੇ ਨਾਲ ਹੀ ਭਾਰਤੀ ਸੈਨਿਕਾਂ ਦੀ ਵੱਡੇ ਸਾਹਸ ਅਤੇ ਵੀਰਤਾ ਨੂੰ ਪ੍ਰਣਾਮ ਕੀਤਾ।
https://twitter.com/VVSLaxman281/status/1085013947688853504