ਬਾਲੀਵੁੱਡ ਵੀ ਕਰਦਾ ਹੈ ਪਰਮੀਸ਼ ਵਰਮਾ ਦੀ ਨਕਲ, ਇਸ ਤਰ੍ਹਾਂ ਹੋਇਆ ਵੱਡਾ ਖੁਲਾਸਾ

By  Rupinder Kaler November 1st 2021 01:55 PM

ਇੱਕ ਸਮਾਂ ਸੀ ਜਦੋਂ ਪੰਜਾਬੀ ਫ਼ਿਲਮ ਇੰਡਸਟਰੀ ਬਾਲੀਵੁੱਡ ਫ਼ਿਲਮਾਂ ਦੀ ਨਕਲ ਕਰਦੀ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੈ ਕਿਉਂਕਿ ਅੱਜ ਕੱਲ੍ਹ ਬਾਲੀਵੁੱਡ ਪੰਜਾਬੀ ਫ਼ਿਲਮਾਂ ਦੀ ਨਕਲ ਕਰਦਾ ਹੈ । ਕੁਝ ਸਾਲ ਪਹਿਲਾਂ ਜਿੱਥੇ ਬਾਲੀਵੁੱਡ ਫ਼ਿਲਮਾਂ ਦੇ ਗਾਣੇ ਪੰਜਾਬੀ ਗਾਣਿਆਂ ਦੀ ਤਰਜ਼ ਤੇ ਬਣਾਏ ਜਾਂਦੇ ਸਨ ਹੁਣ ਪੰਜਾਬੀ ਅਦਾਕਾਰਾਂ ਦੇ ਮਸ਼ਹੂਰ ਡਾਈਲੌਗ ਦੀ ਵੀ ਨਕਲ ਹੋਣ ਲੱਗੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਰਿਲੀਜ਼ ਹੋਈ ‘Hum Do Hamare Do’ ਵਿੱਚ Parmish Verma ਦੇ ਗਾਣੇ ਦੇ ਮਸ਼ਹੂਰ ਡਾਈਲੋਗ ਦੀ ਨਕਲ ਦੇਖਣ ਨੂੰ ਮਿਲੀ ਹੈ ।ਇਹ ਡਾਇਲਾਗ ਪਰਮੀਸ਼ ਵਰਮਾ ਦੇ ਬਹੁਤ ਮਸ਼ਹੂਰ ਪੰਜਾਬੀ ਗੀਤ 'ਸਭ ਫੜੇ ਜਾਣਗੇ' ਤੋਂ ਲਿਆ ਗਿਆ ਹੈ।

Pic Courtesy: Instagram

ਹੋਰ ਪੜ੍ਹੋ :

ਕਮਜ਼ੋਰ ਦਿਲ ਵਾਲੇ ਨਾ ਵੇਖਣ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਹਰ ਕਿਸੇ ਨੂੰ ਡਰਾ ਰਹੀ ਅਦਾਕਾਰਾ ਦੀ ਸਮਾਈਲ

Parmish -min Pic Courtesy: Instagram

ਇੱਕ ਸੀਨ ਵਿੱਚ, ਜਦੋਂ ਅਪਾਰਸ਼ਕਤੀ ਰਾਜਕੁਮਾਰ ਰਾਓ ਨਾਲ ਗੱਲ ਕਰਦਾ ਹੈ, ਉਹ ਕਹਿੰਦਾ ਹੈ 'ਤੂ ਟੈਂਸ਼ਨ ਨਾ ਲੈ ਧਰੁਵੀ ਸਭ ਫੜੇ ਜਾਣਗੇ । ਇਸ ਡਾਇਲਾਗ ਨੇ ਪੰਜਾਬੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ । ਫਿਲਮ ਇੱਕ ਪਰਿਵਾਰਕ ਡਰਾਮਾ ਹੈ ਅਤੇ ਇਸ ਵਿੱਚ ਅਪਾਰਸ਼ਕਤੀ ਨੂੰ ਇੱਕ ਸਰਦਾਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਪਾਰਸ਼ਕਤੀ ਖੁਰਾਨਾ, ਰਾਜਕੁਮਾਰ ਰਾਓ, ਕ੍ਰਿਤੀ ਸੈਨਨ, ਰਤਨਾ ਪਾਠਕ ਸ਼ਾਹ ਅਤੇ ਪਰੇਸ਼ ਰਾਵਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ । ਇਸ ਤੋਂ ਇਲਾਵਾ, ‘ਸਭ ਫੜੇ ਜਾਣਗੇ’ ਗੀਤ ਦੀ ਗੱਲ ਕਰੀਏ Parmish Verma   ਦਾ ਇਹ ਗੀਤ ਬਹੁਤ ਹੀ ਮਕਬੂਲ ਹੋਇਆ ਸੀ ।

ਇਹ ਗਾਣਾ ਇਸ ਤਰ੍ਹਾਂ ਦਾ ਹੈ ਜਿਸ ਵਿੱਚ ਕਈ ਹਾਸੋਹੀਣੀਆਂ ਕਹਾਣੀਆਂ ਨੂੰ ਬਿਆਨ ਕੀਤਾ ਗਿਆ ਸੀ ।ਪਰਮੀਸ਼ ਵਰਮਾ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਕੈਨੇਡੀਅਨ-ਪੰਜਾਬੀ ਗਰਲਫ੍ਰੈਂਡ ਗੀਤ ਗਰੇਵਾਲ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ ਹਨ। ਇਸ ਵਿਆਹ ‘ਚ ਖ਼ਾਸ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ।

 

View this post on Instagram

 

A post shared by Kiddaan Team (@kiddaan.team)

ਪਰਮੀਸ਼ ਵਰਮਾ ਦੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਵਿਆਹ ਤੋਂ ਬਾਅਦ ਆਪਣਾ ਨਾਂਅ ਬਦਲ ਲਿਆ ਹੈ।ਵਿਆਹ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਾਮ ਦੇ ਨਾਲ ਆਪਣੇ ਪਤੀ ਪਰਮੀਸ਼ ਵਰਮਾ ਦਾ ਸਰਨੇਮ ਜੋੜ ਲਿਆ ਹੈ। ਜੀ ਹੀ ਗੀਤ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੇ ਨਾਮ ਦੇ ਨਾਲ ਆਪਣੇ ਪਤੀ ਦਾ ਸਰਨੇਮ ਲਗਾਉਂਦੇ ਹੋਏ ਲਿਖਿਆ ਹੈ ਗੀਤ ਗਰੇਵਾਲ ਵਰਮਾ ।

Related Post