ਬਾਲੀਵੁੱਡ ਦੀ ਹਿੱਟ ਹੀਰੋਇਨ ਸੀ ਵਹੀਦਾ ਰਹਿਮਾਨ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

By  Rupinder Kaler February 3rd 2020 03:22 PM

50 ਤੇ 60 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਦਾ 3 ਫਰਵਰੀ ਨੂੰ ਜਨਮ ਦਿਨ ਹੁੰਦਾ ਹੈ । ਉਹਨਾਂ ਦਾ ਜਨਮ 1938 ਨੂੰ ਤਾਮਿਲਨਾਡੂ ਵਿੱਚ ਹੋਇਆ । ਵਹੀਦਾ ਰਹਿਮਾਨ ਨੇ ਹਿੰਦੀ ਤੋਂ ਇਲਾਵਾ ਹੋਰ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਵਹੀਦਾ ਰਹਿਮਾਨ ਨੇ ਸਗੁਨ ਦੇ ਕੋਸਟਾਰ ਕਮਲਜੀਤ ਸਿੰਘ ਨਾਲ 1974 ਵਿੱਚ ਵਿਆਹ ਕੀਤਾ ਸੀ ।

ਵਿਆਹ ਤੋਂ ਬਾਅਦ ਉਹ ਆਪਣੀ ਪਤੀ ਨਾਲ ਬੰਗਲੋਰ ਦੇ ਕਿਸੇ ਫਾਰਮ ਹਾਊਸ ਵਿੱਚ ਆ ਕੇ ਵੱਸ ਗਈ ਸੀ । ਕਮਲਜੀਤ ਦਾ ਅਸਲ ਨਾਂਅ ਸ਼ਸ਼ੀ ਰੇਖੀ ਸੀ । ਵਹੀਦਾ ਦੇ ਇੱਕ ਬੇਟਾ ਸੋਹੇਲ ਰੇਖੀ ਤੇ ਇੱਕ ਬੇਟੀ ਕਾਸ਼ਵੀ ਰੇਖੀ ਹੈ । ਸਾਲ 2000 ਵਿੱਚ ਕਮਲਜੀਤ ਦਾ ਦਿਹਾਂਤ ਹੋ ਗਿਆ ਸੀ । ਵਹੀਦਾ ਦਾ ਬੇਟਾ ਐਮਬੀਏ ਕਰਨ ਤੋਂ ਬਾਅਦ ਇੱਕ ਬਹੁਰਾਸ਼ਟਰੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ ਜਦੋਂ ਕਿ ਬੇਟੀ ਗਹਿਣੇ ਡਿਜਾਈਨ ਕਰਦੀ ਹੈ ।

ਹਾਲ ਹੀ ਵਿੱਚ ਵਹੀਦਾ ਦੇ ਬੇਟੇ ਦਾ ਭੂਟਾਨ ਦੀ ਕੁੜੀ ਨਾਲ ਵਿਆਹ ਹੋਇਆ ਹੈ । ਭਾਵੇਂ ਵਹੀਦਾ ਅੱਜ ਕੱਲ੍ਹ ਫ਼ਿਲਮਾਂ ਤੋਂ ਦੂਰ ਰਹਿੰਦੀ ਹੈ ਪਰ ਕਿਸੇ ਨਾ ਕਿਸੇ ਰਿਆਲਟੀ ਸ਼ੋਅ ਵਿੱਚ ਨਜ਼ਰ ਆ ਹੀ ਜਾਂਦੀ ਹੈ ।

Related Post