ਹਰ ਔਰਤ ਦਾ ਪਤੀ ਸ਼ਿਲਪਾ ਸ਼ੈੱਟੀ ਦੀ ਇਹ ਸਲਾਹ ਮੰਨ ਲਵੇ ਤਾਂ ਹੋ ਜਾਵੇ ਹਰ ਔਰਤ ਸੁਖੀ, ਵੀਡੀਓ ਹੋ ਰਿਹਾ ਵਾਇਰਲ
Shaminder
June 13th 2020 12:58 PM
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਲਾਕਡਾਊਨ ਦੌਰਾਨ ਇਹ ਜੋੜੀ ਖੂਬ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜ ਕੁੰਦਰਾ ਕੋਰੋਨਾ ਵਾਇਰਸ ਦੇ ਡਰ ਦੇ ਚੱਲਦਿਆਂ ਵਾਰ-ਵਾਰ ਹੱਥ ਧੋ ਰਹੇ ਨੇ, ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਉਨ੍ਹਾਂ ਨੂੰ ਆ ਕੇ ਪੁੱਛਦੀ ਹੈ ਕਿ ਵਾਰ ਵਾਰ ਖਾਲੀ ਹੱਥ ਧੋਣ ਨਾਲੋਂ ਚੰਗਾ ਹੈ ਕਿ ਨਾਲ ਨਾਲ ਦੋ ਦੋ ਬਰਤਨ ਵੀ ਧੋ ਲਵੋ ।