ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਮੰਗੇਤਰ ਦੇ ਨਾਲ ਪਹਿਲੀ ਵਾਰ ਸਾਂਝੀ ਕੀਤੀ ਤਸਵੀਰ

ਬਾਲੀਵੁੱਡ ਅਤੇ ਦੱਖਣੀ ਭਾਰਤ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਕਾਜਲ ਅਗਰਵਾਲ ਜਲਦ ਹੀ ਆਪਣੇ ਮੰਗੇਤਰ ਦੇ ਨਾਲ ਵਿਆਹ ਰਚਾਉਣ ਜਾ ਰਹੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮੰਗੇਤਰ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ।
kajal-aggarwal
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਵਿਆਹ ਲਈ ਸ਼ੌਪਿੰਗ ਵੀ ਸ਼ੁਰੂ ਕਰ ਦਿੱਤੀ ਹੈ । ਬੀਤੇ ਦਿਨੀਂ ਉਨ੍ਹਾਂ ਨੇ ਦੁਸ਼ਹਿਰੇ ਦੇ ਮੌਕੇ ‘ਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਅਦਾਕਾਰਾ ਕਾਜਲ ਅਗਰਵਾਲ 30 ਅਕਤੂਬਰ ਨੂੰ ਕਰਵਾਉਣ ਜਾ ਰਹੀ ਵਿਆਹ, ਮੰਗਣੀ ਦੀਆਂ ਤਸਵੀਰਾਂ ਵਾਇਰਲ
kajal
ਗੌਤਮ ਨੇ ਇਸ ਮੌਕੇ ਲਈ ਕਾਲੇ ਰੰਗ ਦਾ ਲੰਬਾ ਕੁੜਤਾ ਤੇ ਪਜਾਮੀ ਤੇ ਕਾਜਲ ਨੇ ਨੀਲੇ ਰੰਗ ਦਾ ਕੁੜਤਾ ਤੇ ਸ਼ਰਾਰਾ ਪਾਇਆ ਹੋਇਆ ਹੈ। ਦੋਵੇਂ ਕਾਫੀ ਖ਼ੁਸ਼ ਦਿਖਾਈ ਦੇ ਰਹੇ ਹਨ। ਕਾਜਲ ਨੇ ਇਨ੍ਹਾਂ ਤਸਵੀਰਾਂ ਨਾਲ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਕਾਜਲ ਤੇ ਗੌਤਮ ਦਾ ਵਿਆਹ ਮੁੰਬਈ 'ਚ ਹੋਵੇਗਾ, ਜਿਸ 'ਚ ਪਰਿਵਾਰ ਤੇ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਣਗੇ। ਕਾਜਲ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਕਾਜਲ ਨੇ ਦੱਸਿਆ ਕਿ ਮੌਜੂਦਾ ਹਾਲਾਤ ਦੇ ਚੱਲਦੇ ਵਿਆਹ ਦਾ ਸਮਾਗਮ ਨਿੱਜੀ ਤੇ ਛੋਟਾ ਰੱਖਿਆ ਗਿਆ ਹੈ।
View this post on Instagram
Happy Dussehra from us to you ! @kitchlug #kajgautkitched