
ਅਦਾਕਾਰਾ ਗੁਲ ਪਨਾਗ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਸਰਗਰਮ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਅਦਾਕਾਰਾ ਆਪਣੇ ਅਨੋਖੇ ਅੰਦਾਜ਼ ‘ਚ ਸਾੜ੍ਹੀ ‘ਚ ਪੁਸ਼ ਅੱਪਸ ਕਰਦੀ ਹੋਈ ਵਿਖਾਈ ਦੇ ਰਹੀ ਹੈ । ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੇ ਬ੍ਰਾਊਨ ਕਲਰ ਦੀ ਸਾੜ੍ਹੀ ਪਾਈ ਹੋਈ ਹੈ ।
ਇਸ ਦੇ ਬਾਵਜੂਦ ਉਹ ਬੜੇ ਹੀ ਅਰਾਮ ਦੇ ਨਾਲ ਵਰਕ ਆਊਟ ਕਰ ਰਹੀ ਹੈ ।ਗੁਲ ਪਨਾਗ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਕਿ ‘ਕਿਤੇ ਵੀ, ਕਦੇ ਵੀ’ । ਗੁਲ ਪਨਾਗ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਅਦਾਕਾਰਾ ਗੁਲ ਪਨਾਗ ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ
ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ‘ਅਸੀਂ ਸਾਰੇ ਹੀ ਜ਼ਿੰਦਗੀ ਦੀਆਂ ਔਖਿਆਈਆਂ ਦੇ ਨਾਲ ਫਿਟਨੈੱਸ ਦਾ ਲੰਬਾ ਰਸਤਾ ਤੈਅ ਕਰ ਸਕਦੇ ਹਾਂ, ਹਾਲਾਂਕਿ ਇਹ ਸਾਰੀਆਂ ਔਕੜਾਂ ਪਿਆਰਆਂ ਹੋ ਸਕਦੀਆਂ ਹਨ’।
ਦੱਸ ਦਈਏ ਕਿ ਅਦਾਕਾਰਾ ਗੁਲ ਪਨਾਗ ਨੇ ਹਾਲ ਹੀ ‘ਚ ਇੱਕ ਵੈੱਬ ਸੀਰੀਜ਼ ‘ਦ ਫੈਮਿਲੀ ਮੈਨ’ ‘ਚ ਵਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।
View this post on Instagram