ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣੇ ਸ਼ਹਿਰ ਮੋਗਾ ਪਹੁੰਚ ਕੇ ਕੀਤੇ ਇਹ ਚੰਗੇ ਕੰਮ
Rupinder Kaler
March 14th 2019 03:38 PM
ਬਾਲੀਵੁੱਡ ਐਕਟਰ ਸੋਨੂੰ ਸੂਦ ਆਪਣੇ ਜੱਦੀ ਸ਼ਹਿਰ ਮੋਗਾ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਕਰੀਬੀ ਦੋਸਤਾਂ ਨਾਲ ਮੁਲਾਕਾਤ ਕੀਤੀ । ਆਪਣੇ ਇਸ ਦੌਰੇ ਦੌਰਾਨ ਸੋਨੂੰ ਸੂਦ ਨੇ 50 ਦੇ ਕਰੀਬ ਲੋਕਾਂ ਨੂੰ ਸਾਇਕਲ ਵੰਡੇ । ਸੋਨੂੰ ਸੂਦ ਨੇ ਕਿਹਾ ਕਿ ਮੋਗਾ ਉਹ ਧਰਤੀ ਹੈ ਜਿੱਥੇ ਉਹ ਜਨਮੇ ਤੇ ਵੱਡੇ ਹੋਏ ਹਨ । ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਧਰਤੀ ਤੇ ਇੱਥੋਂ ਦੇ ਲੋਕਾਂ ਨਾਲ ਬਹੁਤ ਪਿਆਰ ਹੈ ਤੇ ਉਹਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਇਸ ਧਰਤੀ ਨੂੰ ਪ੍ਰਣਾਮ ਕਰਨ ਲਈ ਆ ਜਾਂਦੇ ਹਨ ।