ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਅੱਜ ਜਨਮ ਦਿਨ ਹੈ । ਅੱਜ ਉਹ ਆਪਣਾ 34ਵਾਂ ਜਨਮ ਦਿਨ ਮਨਾ ਰਹੇ ਹਨ ।ਰਣਵੀਰ ਸਿੰਘ ਨੇ ‘ਬੈਂਡ ਬਾਜਾ ਬਰਾਤ’ ਦੇ ਨਾਲ ਆਪਣਾ ਡੈਬਿਊ ਕੀਤਾ ਸੀ ।ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ‘ਬਾਜੀਰਾਵ ਮਸਤਾਨੀ’ ਤੋਂ, ਜਿਸ ਨਾਲ ਉਨ੍ਹਾਂ ਨੂੰ ਬਾਲੀਵੁੱਡ ‘ਚ ਕਾਫੀ ਚਰਚਾ ਹੋਈ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਕਾਮਯਾਬ ਫ਼ਿਲਮਾਂ ਦਿੱਤੀਆਂ ਹਨ ।
https://www.instagram.com/p/CCRkpFRBL7B/
ਉਨ੍ਹਾਂ ਦੀ ਫ਼ਿਲਮ ‘ਗਲੀ ਬੁਆਏ’ ਨੂੰ ਭਾਰਤ ਵੱਲੋਂ ਆਸਕਰ ਲਈ ਬਤੌਰ ਆਫੀਸ਼ੀਅਲ ਨੌਮੀਨੇਸ਼ਨ ਲਈ ਭੇਜਿਆ ਗਿਆ ਸੀ । 2018 ‘ਚ ਉਨ੍ਹਾਂ ਨੇ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਨਾਲ ਵਿਆਹ ਕਰਵਾ ਲਿਆ ਸੀ । ਵਿਆਹ ਤੋਂ ਬਾਅਦ ਇਹ ਜੋੜੀ ਕਾਫੀ ਚਰਚਾ ‘ਚ ਰਹੀ ਹੈ। ਰਣਵੀਰ ਸਿੰਘ ਆਪਣੀ ਮਾਂ ਨੂੰ ਕਦੇ ਵੀ ਆਪਣੀ ਫ਼ਿਲਮ ਨਹੀਂ ਸਨ ਵਿਖਾਉਂਦੇ ਪਰ ਬਾਜੀਰਾਵ ਮਸਤਾਨੀ ਵੇਖਣ ਉਨ੍ਹਾਂ ਦੀ ਮਾਂ ਨੇ ਬਹੁਤ ਜ਼ਿੱਦ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਮਜ਼ਬੂਰਨ ਇਹ ਫ਼ਿਲਮ ਵਿਖਾਉਣੀ ਪਈ ਸੀ ।ਪਰ ਮਾਂ ਨੇ ਜ਼ਿੱਦ ਫੜ ਲਈ ਕਿ ਉਹ ਫ਼ਿਲਮ ਜ਼ਰੂਰ ਵੇਖਣਗੇ ।ਜਿਸ ਤੋਂ ਬਾਅਦ ਰਣਵੀਰ ਸਿੰਘ ਨੂੰ ਇਹ ਮਜ਼ਬੂਰੀ ‘ਚ ਮਾਂ ਨੂੰ ਇਹ ਫ਼ਿਲਮ ਵਿਖਾਉਣੀ ਪਈ ।
https://www.instagram.com/p/CB7XBuvhxNI/
ਜਿਸ ਤੋਂ ਬਾਅਦ ਫ਼ਿਲਮ ਦਾ ਕਲਾਈਮੈਕਸ ਸੀਨ ਵੇਖਦੇ ਹੀ ਰਣਵੀਰ ਸਿੰਘ ਦੀ ਮਾਂ ਹੈਰਾਨ ਰਹਿ ਗਏ ਅਤੇ ਕਈ ਘੰਟੇ ਪੁੱਤਰ ਨੂੰ ਸੀਨੇ ਲਾ ਕੇ ਰੋਂਦੀ ਰਹੀ ਸੀ । ਰਣਵੀਰ ਦੇ ਮੁਤਾਬਕ ਉਨ੍ਹਾਂ ਦੀ ਮਾਂ ਨੂੰ ਅਜਿਹੀਆਂ ਫ਼ਿਲਮਾਂ ਬਿਲਕੁਲ ਵੀ ਪਸੰਦ ਨਹੀਂ ਸਨ ਜਿਸ ‘ਚ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਜਾਂਦੀ ਹੈ। ਬਾਜੀਰਾਵ ਮਸਤਾਨੀ ਦੇ ਕਲਾਈਮੈਕਸ ਸੀਨ ‘ਚ ਬਾਜੀਰਾਵ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਵੇਖ ਕੇ ੳਨ੍ਹਾਂ ਦੀ ਮਾਂ ਬਹੁਤ ਦੁਖੀ ਹੋ ਗਈ ਸੀ।
https://www.instagram.com/p/CBiCGChn7Z9/
ਦੋਵਾਂ ਦੀ ਜੋੜੀ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ ਹਾਲਾਂਕਿ ਹੁਣ ਦੋਵੇਂ ਹੀ ਅਦਾਕਾਰ ਕਬੀਰ ਖਾਨ ਦੀ ਅਪਕਮਿੰਗ ਫਿਲਮ 83 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਹੁਣ ਤਕ ਰਿਲੀਜ਼ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਰੁਕੀ ਹੋਈ ਹੈ। ਇਹ ਫਿਲਮ ਦਸੰਬਰ ਤਕ ਟਾਲ ਦਿੱਤੀ ਗਈ ਹੈ।